ਸੰਗਰੂਰ, 8 ਦਸੰਬਰ (ਸੂਰਜ ਭਾਨ ਗੋਇਲ)- ਜ਼ਿਲ•ਾ ਵਿਕਲਾਂਗ ਪੁਨਰਵਾਸ ਕੇਂਦਰ ਸੰਗਰੂਰ ਵੱਲੋਂ ਅੱਜ ਸਥਾਨਕ ਜ਼ਿਲ•ਾ ਪ੍ਰਬੰਧਕੀ ਕੰਪਲੈਕਸ਼ ਦੇ ਆਡੀਟੋਰੀਅਮ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਦੀ ਪ੍ਰਧਾਨਗੀ ਹੇਠ ਅੰਤਰਾਸ਼ਟਰੀ ਅਪੰਗਤਾ ਦਿਵਸ ਮਨਾਇਆ ਗਿਆ। ਇਸ ਮੌਕੇ ਕਰਵਾਏ ਸਮਾਰੋਹ ਦੌਰਾਨ ਬੀਬੀ ਗਗਨਦੀਪ ਕੌਰ ਢੀਂਡਸਾ ਧਰਮਪਤਨੀ ਵਿੱਤ ਅਤੇ ਯੋਜਨਾ ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ ਨੇ ਮੁੱਖ ਮਹਿਮਾਨ ਵੱਜੋਂ ਸਿਰਕਤ ਕੀਤੀ। ਸਮਾਰੋਹ ਦਾ ਸੁਭ ਆਰੰਭ ਸ੍ਰੀਮਤੀ ਗਗਨਦੀਪ ਕੌਰ ਢੀਂਡਸਾ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਅਤੇ ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸ਼ਨ ਸ੍ਰੀਮਤੀ ਸ਼ੈਂਲਦਰ ਕੌਰ ਨੇ ਸ਼ਮਾ ਰੋਸ਼ਨ ਕਰਕੇ ਕੀਤਾ। ਸਮਾਰੋਹ ਨੂੰ ਸੰਬੋਧਨ ਕਰਦਿਆਂ ਬੀਬੀ ਢੀਂਡਸਾ ਨੇ ਰੈਡ ਕਰਾਸ ਸੁਸਾਇਟੀ ਨੂੰ ਅੰਗਹੀਣ ਅਤੇ ਲੋੜਵੰਦਾਂ ਨੂੰ ਟਰਾਈ ਸਾਇਕਲਾਂ ਦਾਨ ਕਰਨ ਵਾਲੇ ਵੱਖ-ਵੱਖ ਸੰਸਥਾਵਾਂ ਦੇ ਦਾਨੀਆਂ ਦਾ ਧੰਨਵਾਦ ਕੀਤਾ। ਉਨ•ਾਂ ਇਸੇ ਤਰ•ਾਂ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਨੂੰ ਅਪੰਗ ਵਿਅਕਤੀਆਂ ਦੀ ਸਹਾਇਤਾ ਲਈ ਜ਼ਿਲ•ਾ ਰੈਡ ਕਰਾਸ ਸੁਸਾਇਟੀ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨਾਂ ਹਸਪਤਾਲ ਭਲਾਈ ਸਾਖ਼ਾ ਦੇ ਚੇਅਰਪਰਸ਼ਨ ਸ੍ਰੀਮਤੀ ਸੈਂਲੇਦਰ ਕੌਰ ਦੇ ਯਤਨਾ ਸਦਕਾ ਸਮੇਂ ਸਮੇਂ ਤੇ ਅੰਗਹੀਣ ਅਤੇ ਲੋੜਵੰਦਾਂ ਵਿਅਕਤੀਆਂ ਦੀ ਸਹਾਇਤਾ ਲਈ ਉਪਰਾਲੇ ਕਰਨ ਦੀ ਸ਼ਲਾਘਾ ਕੀਤੀ। ਇਸ ਮੌਕੇ ਬੀਬੀ ਢੀਂਡਸਾ ਨੇ ਵੱਖ-ਵੱਖ ਅਪੰਗ ਵਿਅਕਤੀਆਂ ਨੂੰ 24 ਟਰਾਈ ਸਾਇਕਲਾਂ ਅਤੇ 7 ਕੰਨਾਂ ਦੀਆਂ ਮਸ਼ੀਨਾਂ ਵੰਡੀਆਂ।
ਇਸ ਤੋਂ ਪਹਿਲਾ ਸਮਾਰੋਹ ਦੌਰਾਨ ਮੰਦ ਬੁੱਧੀ ਬੱਚਿਆ ਦੇ ਸਕੂਲ ਬਰਨਾਲਾ, ਸਰਵ ਸਿੱਖਿਆ ਅਭਿਆਨ ਸਕੂਲ ਸੰਗਰੂਰ ਅਤੇ ਸਹਿਯੋਗ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਸੰਗਰੂਰ ਦੇ ਬੱ੍ਯਚਿਆਂ ਨੇ ਵੱਲੋਂ ਕਲਚਰਲ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਸ. ਵਰਿੰਦਰਪਾਲ ਸਿੰਘ ਟੀਟੂ ਪੀ. ਏ ਟੂ ਵਿੱਤ ਮੰਤਰੀ ਪੰਜਾਬ, ਸ. ਗੁਰਮੀਤ ਸਿੰਘ ਜੌਹਲ ਮੀਡੀਆ ਸਲਾਹਕਾਰ , ਹਰਪ੍ਰੀਤ ਸਿੰਘ ਢੀਂਡਸਾ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ, ਸਤਿਗੁਰੂ ਸਿੰਘ ਨਮੋਲ ਜ਼ਿਲ•ਾ ਪ੍ਰਧਾਨ ਯੂਥ ਅਕਾਲੀ ਦਲ, ਸੁਨੀਤਾ ਸ਼ਰਮਾ ਜ਼ਿਲ•ਾ ਪ੍ਰਧਾਨ (ਸ਼ਹਿਰੀ) ਇਸਤਰੀ ਅਕਾਲੀ ਦਲ, ਸ੍ਰੀ ਦੇਸ ਰਾਜ ਪ੍ਰਧਾਨ ਮਾਲਵਾ ਹੈਡੀਂਕੈਪਟ ਸੁਸਾਇਟੀ ਸੰਗਰੂਰ, ਸ. ਦਰਸ਼ਨ ਸਿੰਘ, ਗੋਬਿੰਦ ਬਾਡੀ ਬਿਲਡਰਜ਼, ਸ੍ਰੀ ਅਸ਼ੋਕ ਰਾਏ, ਸ੍ਰੀ ਐਮ.ਐਸ ਖਾਨ, ਸਤੀਸ਼ ਕੁਮਾਰ, ਜੰਗ ਸਿਘ, ਐਸ.ਪੀ ਉਬਰਾਏ, ਅਤੇ ਹੋਰ ਵੱਖ-ਵੱਖ ਪਤਵੰਤੇ ਹਾਜ਼ਰ ਸਨ।
ਸ੍ਰੀਮਤੀ ਗਗਨਦੀਪ ਕੌਰ ਢੀਂਡਸਾ ਅੰਗਹੀਣ ਵਿਅਕਤੀਆਂ ਨੂੰ ਟਰਾਈ ਸਾਇਕਲਾਂ ਭੇਂਟ ਕਰਦੇ ਹੋਏ, ਉਨ•ਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਅਤੇ ਹਸਪਤਾਲ ਭਲਾਈ ਸਾਖ਼ਾ ਦੇ ਚੇਅਰਪਰਸ਼ਨ ਸ੍ਰੀਮਤੀ ਸੈਂਲੇਦਰ ਕੌਰ।


Post a Comment