ਇਰਾਦਾ ਕਤਲ ਦੇ ਮਾਮਲੇ ‘ਚੋਂ ਸਾਬਕਾ ਸਰਪੰਚ ਸਣੇ ਪਿੰਡ ਢਿੱਲਵਾਂ ਦੇ 4 ਲੋਕ ਬਰੀ

Sunday, December 16, 20120 comments

ਭਦੌੜ 16 ਦਸੰਬਰ(ਸਾਹਿਬ ਸੰਧੂ)- ਮਾਣਯੋਗ ਅਦਾਲਤ ਦੇ ਵਧੀਕ ਜ਼ਿਲ•ਾ ਤੇ ਸੈਸ਼ਨ ਜ¤ਜ ਬਲਵਿੰਦਰ ਸਿੰਘ ਸੰਧੂ ਨੇ ਇਰਾਦਾ ਕਤਲ ਦੇ ਮਾਮਲੇ ‘ਚੋਂ 4 ਵਿਅਕਤੀਆਂ ਨੂੰ ਬਾਇ¤ਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ। ਪੁਲਿਸ ਦੀ ਫਾਈਲ ਮੁਤਾਬਿਕ ਥਾਣਾ ਤਪਾ ਦੀ ਪੁਲਿਸ ਨੇ ਬਸੰਤ ਸਿੰਘ ਪੁ¤ਤਰ ਗੁਰਚਰਨ ਸਿੰਘ ਨਿਵਾਸੀ ਢਿਲਵਾਂ ਦੇ ਸ¤ਟਾਂ ਮਾਰਨ ਦੇ ਮਾਮਲੇ ਅਧੀਨ ਇਰਾਦਾ ਕਤਲ ਦੀ ਧਾਰਾ ਤੇ ਹੋਰ ਵ¤ਖ-ਵ¤ਖ ਧਾਰਾਵਾਂ ਅਧੀਨ ਮਨਜੀਤ ਸਿੰਘ ਪੁ¤ਤਰ ਕਰਤਾਰ ਸਿੰਘ ਨਿਵਾਸੀ ਢਿਲਵਾਂ ਸਾਬਕਾ ਸਰਪੰਚ ਅਤੇ ਉਨ•ਾਂ ਦੇ ਲੜਕੇ ਸਨਦੀਪ ਸਿੰਘ, ਜਗਸੀਰ ਸਿੰਘ ਉਰਫ਼ ਸੇਰਾ ਪੁ¤ਤਰ ਸ਼ੇਰ ਸਿੰਘ ਅਤੇ ਇੰਦਰਜੀਤ ਸਿੰਘ ਪੁ¤ਤਰ ਬਹਾਦਰ ਸਿੰਘ ਨਿਵਾਸੀ ਢਿਲਵਾਂ (ਪਟਿਆਲਾ) ਨੂੰ ਮੁਲਜ਼ਮ ਨਾਮਜ਼ਦ ਕੀਤਾ ਸੀ। ਪੁਲਿਸ ਵ¤ਲੋਂ ਨਾਮਜ਼ਦ ਵਿਅਕਤੀਆਂ ਦੇ ਸਫ਼ਾਈ ਪ¤ਖ ਦੇ ਵਕੀਲ ਰਾਜਦੇਵ ਸਿੰਘ ਖ਼ਾਲਸਾ ਪੇਸ਼ ਹੋਏ ਜਿਨ•ਾਂ ਨੇ ਜ਼ੋਰਦਾਰ ਦਲੀਲਾਂ ਦਿੰਦੇ ਹੋਏ ਦ¤ਸਿਆਂ ਕਿ ਪੁਲਿਸ ਇਸ ਮਾਮਲੇ ‘ਚ ਪੁਖ਼ਤਾ ਸਬੂਤ ਪੇਸ਼ ਨਹੀਂ ਕਰ ਸਕੀ। ਜਿਸ ‘ਤੇ ਮਾਣਯੋਗ ਅਦਾਲਤ ਦੇ ਵਧੀਕ ਜ਼ਿਲ•ਾ ਤੇ ਸੈਸ਼ਨ ਜ¤ਜ ਬੀ ਐ¤ਸ ਸੰਧੂ ਨੇ ਸਫ਼ਾਈ ਪ¤ਖ ਦੇ ਵਕੀਲ ਨਾਲ ਸਹਿਮਤ ਹੁੰਦੇ ਹੋਏ ਉਕਤ ਮਾਮਲੇ ‘ਚ ਸ਼ਾਮਿਲ ਵਿਅਕਤੀਆਂ ਨੂੰ ਬਾਇ¤ਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger