ਲੁਧਿਆਣਾ (ਸਤਪਾਲ ਸੋਨੀ)- ਬੀਤੀ ਰਾਤ ਕਸ਼ਮੀਰ ਨਗਰ ਵਿਖੇ ਮਿਲਤੇ ਇਸਲਾਮੀਆ ਕਮੇਟੀ ਵਲੋਂ ਮਿਲਤੇ ਇਸਲਾਮੀਆ ਕਾਨਫਰੈਂਸ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਹਜ਼ਾਰਾਂ ਮੁਸਲਮਾਨਾਂ ਨੇ ਵੜੇ ਉਤਸਾਹ ਦੇ ਨਾਲ ਹਿੱਸਾ ਲਿਆ। ਮਿਲਤੇ ਇਸਲਾਮੀਆ ਕਾਨਫਰੈਂਸ ਦੀ ਪ੍ਰਧਾਨਗੀ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਕੀ। ਇਸ ਕਾਨਫਰੈਂਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਹਲਕਾ ਵਿਧਾਇਕ ਸੁਰਿੰਦਰ ਡਾਬਰ ਵਿਸ਼ੇਸ ਤੌਰ ’ਤੇ ਹਾਜ਼ਰ ਹੋਏ। ਕਾਨਫਰੈਂਸ ਨੂੰ ਦੇਸ਼ ਭਰ ਦੇ ਵੱਖ ਵੱਖ ਸੂਬਿਆਂ ਤੋਂ ਆਏ ਧਾਰਮਿਕ ਵਿਦਵਾਨਾਂ ਨੇ ਸੰਬੋਧਨ ਕੀਤਾ, ਜਿਨਾਂ ਵਿਚ ਵਿਸ਼ੇਸ਼ ਤੌਰ ’ਤੇ ਹਜ਼ਰਤ ਮੁਫ਼ਤੀ ਮਤੀਉਰ ਰਹਿਮਾਨ ਸਾਹਿਬ ਪੁਰਣੀਆ ਬਿਹਾਰ, ਮੌਲਾਨਾ ਹਿਫਜੁਰ ਰਹਿਮਾਨ, ਮੌਲਾਨਾ ਸਾਜਿਦ ਹੁਸੈਨ ਰਿਜਵੀ, ਮੌਲਾਨ ਹਾਫ਼ਿਜ ਮੁਹੱਮਦ ਤਸਨੀਮ, ਮੌਲਾਨਾ ਇਮਤਿਆਜ ਆਲਮ, ਮੌਲਾਨਾ ਕੋਨੈਨ ਰਜਾ ਅਤੇ ਮੌਲਾਨਾ ਮੁਹੱਮਦ ਉਸਮਾਨ ਰਹਿਮਾਨੀ ਲੁਧਿਆਣਵੀ ਮੌਜੂਦ ਸੀ। ਇਸ ਤੋਂ ਇਲਾਵਾ ਕਾਰੀ ਤਾਬਿਸ਼ ਰੇਹਾਨ, ਸਹਿਜਾਦ ਜਮਾਲੀ, ਮੌਲਾਨਾ ਦਿਲਕਸ਼ ਇਲਾਹਾਬਾਦੀ, ਮੁਹੱਮਦ ਨਈਮੁਦੀਨ ਕਾਦਰੀ ਅਤੇ ਗੁਲਾਮ ਹਸਨ ਕੈਸਰ ਨੇ ਹਜ਼ਰਤ ਮੁਹੱਮਦ ਸਾਹਿਬ ਸ. ਦੀ ਸ਼ਾਨ ’ਚ ਨਾਤਿਯਾ ਕਲਾਮ ਪੇਸ਼ ਕੀਤਾ। ਮਿਲਤੇ ਇਸਲਾਮੀਆ ਕਾਨਫਰੈਂਸ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮਾ ਮੌਲਾਨਾ ਹਬੀਬ-ਉਰ-ਰਹਿਮਾਨ ਸਾਹਿਬ ਸਾਨੀ ਲੁਧਿਆਣਵੀ ਨੇ ਕਿਹਾ ਕਿ ਹਜ਼ਰਤ ਮੁਹੱਮਦ ਸਲਲਉਲਾਹੁ ਅਲੈਹਿ ਵਸਲਮ ਸਾਰੀ ਦੁਨੀਆਂ ਦੇ ਲਈ ਰਹਿਮਤ ਬਣ ਕੇ ਆਏ। ਅਲਾਹ ਤਾਅਲਾ ਨੇ ਉਨ•ਾਂ ਨੂੰ ਸਿਰਫ਼ ਮੁਸਲਮਾਨਾਂ ਦਾ ਹੀ ਨਹੀਂ ਬਲਕਿ ਸਾਰੀ ਦੁਨੀਆ ਦਾ ਨਬੀ ਬਣਾ ਕੇ ਭੇਜਿਆ।
ਉਨ•ਾਂ ਕਿਹਾ ਕਿ ਸੱਚਾ ਮੁਸਲਮਾਨ ਉਹੀ ਹੈ, ਜੋ ਹਜ਼ਰਤ ਮੁਹੱਮਦ ਸਲਲਉਲਾਹੁ ਅਲੈਹਿ ਵਸਲਮ ਦੇ ਦੱਸੇ ਹੋਏ ਤਰੀਕੇ ’ਤੇ ਅਮਲ ਕਰੀਏ ਅਤੇ ਉਨ•ਾਂ ਦੇ ਹਰ ਹੁਕਮ ਨੂੰ ਮੰਨਿਏ। ਸ਼ਾਹੀ ਇਮਾਮ ਨੇ ਆਪਣੇ ਸੰਬੋਧਨ ਵਿਚ ਮੁਸਲਿਮ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੁੱਦ ਵੀ ਨਸ਼ਿਆਂ ਤੋਂ ਬੱਚਣ ਅਤੇ ਦੂਜਿਆਂ ਨੂੰ ਵੀ ਬਚਾਉਣ। ਉਨ•ਾਂ ਕਿਹਾ ਕਿ 5 ਵਕਤ ਨਮਾਜ ਪੜ•ਨਾ, ਹਮੇਸ਼ਾ ਸੱਚ ਬੋਲਣਾ, ਗਰੀਬਾਂ ਦਾ ਸਾਥ ਦੇਣਾ, ਗੁਆਂਢੀਆਂ ਨਾਲ ਮੁਹੱਬਤ ਰੱਖਣਾ ਅਤੇ ਚੁੱਗਲੀ ਤੋਂ ਬੱਚਣਾ ਹਰ ਇਕ ਮੁਸਲਮਾਨ ਦੇ ਲਈ ਜ਼ਰੂਰੀ ਹੈ। ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਹਰ ਕੀਮਤ ’ਤੇ ਸਲਾਮਤ ਰੱਖਣ ਦੇ ਲਈ ਅਸਮਾਜਿਕ ਅਨਸਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਕੋਈ ਵੀ ਮਜ਼•ਬ ਧਰਮ ਅਤੇ ਜਾਤੀ ਦੇ ਆਧਾਰ ’ਤੇ ਨਫ਼ਰਤ ਕਰਨ ਦੀ ਆਗਿਆ ਨਹੀਂ ਦਿੰਦਾ। ਸ਼ਾਹੀ ਇਮਾਮ ਨੇ ਕਿਹਾ ਕਿ ਇਸਲਾਮ ਧਰਮ ਵਿਚ ਸਾਰੇ ਇਨਸਾਨ ਅਮੀਰ ਹੋਵੇ ਜਾਂ ਗਰੀਬ ਇਕ ਹੀ ਦਰਜਾ ਰੱਖਦੇ ਹਨ। ਇਸ ਮੌਕੇ ਇਲਾਕੇ ਦੇ ਵਿਧਾਇਕ ਸੁਰਿੰਦਰ ਡਾਬਰ ਨੇ ਮੁਸਲਿਮ ਭਰਾਵਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕਰਨ ਨਾਲ ਲੋਕਾਂ ਵਿਚ ਆਪਸੀ ਪਿਆਰ ਅਤੇ ਮੁਹੱਬਤ ਵੱਧਦੀ ਹੈ। ਉਨ•ਾਂ ਕਿਹਾ ਕਿ ਭਾਰਤ ਇੱਕ ਧਰਮ ਨਿਰਪੇਖ ਦੇਸ਼ ਹੈ ਅਤੇ ਇਹ ਹੀ ਇਸਦੀ ਸਭ ਤੋਂ ਵੱਡੀ ਖੂਬੀ ਹੈ। ਇਸ ਸਮੇਂ ਮਿਲਤੇ ਇਸਲਾਮੀਆ ਕਮੇਟੀ ਦੇ ਪ੍ਰਧਾਨ ਮੁਹੱਮਦ ਮੁਸ਼ਫਿਕ ਆਲਮ, ਹਾਫਿਜ਼ ਰਹਿਮਤ ਅਤੇ ਮੁਹੱਮਦ ਆਜ਼ਾਦ ਹੁਸੈਨ ਅਤੇ ਰਾਜੂ ਸਿੰਘ ਉਬਰਾਏ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
Post a Comment