ਭੀਖੀ 17 ਦਸੰਬਰ (ਬਹਾਦਰ ਖਾਨ)- ਸਰਕਾਰੀ ਕੰਨਿਆਂ ਸੰਕੈ: ਸਕੂਲ ਭੀਖੀ ਦੀਆਂ ਲੜਕੀਆਂ ਨੂੰ ਸਰਵ ਸਿੱਖਿਆ ਅਭਿਆਨ ਵੱਲੋਂ ‘ਵਿਰਾਸਤ-ਏ-ਖਾਲਸਾ’ ਸ੍ਰੀ ਅਨੰਦਪੁਰ ਸਾਹਿਬ,ਸ੍ਰੀ ਨੈਣਾ ਦੇਵੀ ਅਤੇ ਗੁਰਦੁਆਰਾ ਸ੍ਰੀ ਫਤਿਹਗੜ• ਸਾਹਬ ਨੋਵੀਂ ਅਤੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਦਾ ਇੱਕ ਰੋਜਾ ਵਿੱਦਿਅਕ ਟੂਰ ਲਿਜਾਇਆ ਗਿਆ।ਜਿਸ ਦੀ ਅਗਵਾਈ ਸ਼੍ਰੀ ਭਗਵਾਨ ਸਿੰਘ.ਰਾਕੇਸ਼ ਕੁਮਾਰ,ਅਨੂੰ ਰਾਣੀ ਅਤੇ ਰਜ਼ਨੀ ਬਾਲਾ ਨੇ ਕੀਤੀ।ਟੂਰ ਦੋਰਾਨ ਲੜਕੀਆਂ ਨੂੰ ਉਕਤ ਧਾਰਮਿਕ ਸਥਾਨਾ ਦੀ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।ਗੁਰਦੁਆਰਾ ਸਾਹਬ ਦੇ ਪ੍ਰਬੰਧਕਾਂ ਵੱਲੋਂ ਅਧਿਆਪਕਾਂ ਨੂੰ ਸਿਰਪਾਉ ਭੇਂਟ ਕੀਤੇ ਗਏ।ਡੀ.ਜੀ. ਐਸ.ਈ. ਪੰਜਾਬ ਵੱਲੋਂ ਅੱਠਵੀਂ ਜਮਾਤ ਦੀਆਂ ਲੜਕੀਆਂ ਨੂੰ ਭੀਖੀ, ਬੋੜਾਵਾਲ,ਧਲੇਵਾਂ, ਅਤੇ ਕਿਸਨਗੜ• ਫਰਵਾਹੀਂ ਕਲੱਸਟਰ ਦੀਆਂ ਪੰਜਾਹ ਲੜਕੀਆਂ ਨੂੰ ਸਾਇੰਸ ਸਿਟੀ ਕਪੂਰਥਲਾ,ਦਾ ਟੂਰ ਲਿਜਾਇਆ ਗਿਆ।ਜਿਸਦੀ ਅਗਵਾਈ ਸ੍ਰੀ ਭਗਵਾਨ ਸਿੰਘ,ਸ੍ਰੀ ਬੀਰ ਸਿੰਘ ਮੁੱਖ ਅਧਿਆਪਕ ਅਤੇ ਸ਼੍ਰੀ ਗੁਰਦਾਸ ਸਿੰਘ ਨੇ ਕੀਤੀ।ਗੁਰੂਦੁਆਂਰਾ ਸ੍ਰੀ ਮਹਿਦੇਆਣਾਂ ਸਾਹਿਬ ਦੇ ਦਰਸ਼ਨ ਵੀ ਕਰਵਾਏ ਗਏ।ਇਸ ਤੌਂ ਇਲਾਵਾ ਟ੍ਰੂਰ ਨਾਲ ਵਿਦਿਆਰਥੀਆਂ ਵਿੱਚ ਵਿਗਿਆਨ ਅਤੇ ਇਤਿਹਾਸ ਸਬੰਧੀ ਰੁਚੀ ਪੈਦਾ ਹੋਈ।

Post a Comment