-ਲੱਖਾਂ ਰੁਪਏ ਦੇ ਗਹਿਣੇ, ਨਕਦੀ, 1 ਕਾਰ ਤੇ 1 ਮੋਟਰਸਾਇਕਲ ਵੀ ਕੀਤੇ ਬਰਾਮਦ
ਮਾਨਸਾ, 16 ਦਸੰਬਰ ( ) : ਜ਼ਿਲ੍ਹਾ ਪੁਲਿਸ ਨੇ ਪੰਜਾਬ, ਰਾਜਸਥਾਨ ਤੇ ਹਰਿਆਣਾ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ 15 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇੱਕ ਔਰਤ ਸਣੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਚੋਰੀ ਦੇ ਗਹਿਣੇ, ਨਕਦੀ, ਕਾਰ ਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਇਸ ਸਬੰਧੀ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਨੇ ਮਾਨਸਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਰਾਜਸਥਾਨ ਤੇ ਹਰਿਆਣਾ ਰਾਜਾਂ ਅੰਦਰ ਕਾਫ਼ੀ ਸਮੇਂ ਤੋਂ ਸਰਗਰਮ ਅੰਤਰਰਾਜੀ ਸੰਨ ਚੋਰੀ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਅਕਲੀਆ ਪਿੰਡ ਤੋਂ ਚੋਰੀ ਕੀਤੇ ਗਏ ਮਾਲ ਵਿੱਚੋ 3 ਚੈਨੀਆਂ, ਇੱਕ ਬਰੈਸਲੈਟ, 4 ਜੋੜੇ ਕਾਂਟੇ, ਇੱਕ ਕੜਾ, 4 ਛਾਂਪਾ ਸੋਨਾ, ਇੱਕ ਟੌਪਸ, 1 ਤੋਲਾ ਰਿੰਗ, 8 ਚਾਂਦੀ ਦੇ ਸ਼ਗਲਿਆਂ ਤੋਂ ਇਲਾਵਾ 5,000 ਰੁਪਏ ਦੀ ਨਗਦੀ, ਇੱਕ ਬਿਨਾਂ ਨੰਬਰੀ ਡਿਜ਼ਾਇਰ ਕਾਰ ਅਤੇ ਇਕ ਅਪਾਚੇ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।
ਐਸ.ਐਸ.ਪੀ. ਨੇ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਜ਼ਿਲ੍ਹੇ ਅੰਦਰ ਸੰਨ ਚੋਰੀ ਦੀਆ ਕਾਫੀ ਵਾਰਦਾਤਾਂ ਹੋਈਆ ਸਨ, ਜਿਸ ਕਰਕੇ ਆਮ ਜਨਤਾ ਕਾਫੀ ਪ੍ਰੇਸ਼ਾਨ ਹੋਈ ਸੀ। ਉਨ੍ਹਾਂ ਕਿਹਾ ਕਿ ਇਹ ਵਾਰਦਾਤਾਂ ਪੁਲਿਸ ਲਈ ਵੀ ਵੱਡੀ ਸਿਰਦਰਦੀ ਬਣੀਆਂ ਹੋਈਆਂ ਸਨ ਤੇ ਲਾਅ ਐਂਡ ਆਰਡਰ ਦਾ ਮਸਲਾ ਖੜਾ ਹੋ ਗਿਆ ਸੀ। ਡਾ. ਭਾਰਗਵ ਨੇ ਕਿਹਾ ਕਿ ਇਨ੍ਹਾਂ ਵਾਰਦਾਤਾਂ ਦੇ ਪਿਛੋਕੜ ਕਾਰਨ ਹੀ ਜੁਲਾਈ ਮਹੀਨੇ ਚ ਪਿੰਡ ਅਕਲੀਆ ਦਾ ਕਾਂਡ ਵਾਪਰਿਆ ਸੀ। ਉਨ੍ਹਾਂ ਕਿਹਾ ਕਿ ਇਸ ਕਾਂਡ ਕਰਕੇ ਇਲਾਕੇ ਦੇ ਲੋਕਾਂ, ਜਥੇਬੰਦੀਆ ਅਤੇ ਟਰੇਡ ਯੂਨੀਅਨਾਂ ਵੱਲੋ ਅੰਦੋਲਨ ਕੀਤੇ ਗਏ ਸੀ। ਉਨ੍ਹਾਂ ਕਿਹਾ ਕਿ ਇਸ ਕਾਂਡ ਕਾਰਨ ਹੀ ਪੁਲਿਸ ਦੀ ਕਾਰਵਾਈ 'ਤੇ ਸਵਾਲੀਆ ਨਿਸ਼ਾਨ ਲੱਗਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਨੂੰ ਲੱਭਣ ਲਈ ਉਨ੍ਹਾਂ ਇਸ ਜ਼ਿਲ੍ਹੇ ਵਿਚ ਜੁਆਇੰਨ ਕਰਨ ਵਾਲੇ ਦਿਨ ਤੋਂ ਹੀ ਪੁਲਿਸ ਨੂੰ ਦਿਸ਼ਾਂ ਨਿਰਦੇਸ ਦੇ ਦਿੱਤੇ ਸਨ। ਡਾ. ਭਾਰਗਵ ਨੇ ਕਿਹਾ ਕਿ ਇਸੇ ਲੜੀ ਤਹਿਤ ਇੱਕ ਵਿਸੇਸ਼ ਟੀਮ ਜਿਸ ਵਿੱਚ ਇੰਚਾਰਜ ਸਪੈਸ਼ਲ ਸਟਾਫ ਮਾਨਸਾ ਐਸ.ਆਈ. ਜਗਦੀ

Post a Comment