ਪ੍ਰਿੰ. ਕਰਮ ਸਿੰਘ ਭੰਡਾਰੀ ਵੱਲੋਂ ਲਿਖੀ ‘‘ਬਾਬਾ ਆਲਾ ਸਿੰਘ ਜੀ ਦਾ ਜੀਵਨ ਗਾਥਾ’’ ਪੁਸਤਕ ਰਿਲੀਜ਼
ਭਦੌੜ 16 ਦਸੰਬਰ (ਸਾਹਿਬ ਸੰਧੂ) ਫੂਲਕੀਆ ਮਿਸਲ ਦੇ ਬਾਨੀ ਬਾਬਾ ਆਲਾ ਸਿੰਘ ਜੀ ਦਾ ਜੀਵਨ ਅੱਜ ਵੀ ਗੁਰੂ ਪੰਥ ਦੀ ਚੜ•ਦੀਕਲਾ ਅਤੇ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਪ੍ਰੇਰਨਾ ਸਰੋਤ ਹੈ। ਇਹ ਵਿਚਾਰ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਗੋਪਾਲ ਸਿੰਘ ਦਰਦੀ ਨੇ ਸਥਾਨਕ ਗੁਰਦੁਆਰਾ ਬਾਬਾ ਆਲਾ ਸਿੰਘ ਜੀ ਦੇ ਚੁੱਲ•ੇ ਵਿਖੇ ਪ੍ਰਿੰ. ਕਰਮ ਸਿੰਘ ਭੰਡਾਰੀ ਵੱਲੋਂ ਲਿਖੀ ‘‘ਬਾਬਾ ਆਲਾ ਸਿੰਘ ਜੀ ਦਾ ਜੀਵਨ ਗਾਥਾ’’ ਪੁਸਤਕ ਰਿਲੀਜ਼ ਕਰਦਿਆਂ ਵਿਅਕਤ ਕੀਤੇ। ਉਨ•ਾਂ ਕਿਹਾ ਕਿ ਪਿੰ੍ਰ. ਭੰਡਾਰੀ ਨੇ ਜਿਸ ਸੁਖੈਨ ਪੰਜਾਬੀ ਭਾਸ਼ਾ ਵਿੱਚ ਆਲਾ ਸਿੰਘ ਵੱਲੋਂ ਅਹਿਮਦ ਸ਼ਾਹ ਅਬਦਾਲੀ ਨੂੰ ਕੇਸ ਦਾੜੀ ਦੀ ਕੀਮਤ ਅਦਾ ਕਰਕੇ ਦਸਮ ਪਿਤਾ ਜੀ ਦੇ ਬਖਸ਼ਸ਼ ਕੀਤੇ ਕੇਸਾਂ ਨੂੰ ਕਾਇਮ ਰੱਖਣ ਦੀ ਵਾਰਤਾ ਲਿਖੀ ਹੈ, ਉਸ ਤੋਂ ਸਿੱਖ ਨੌਜਵਾਨਾਂ ਨੂੰ ਕੇਸ-ਦਾੜ•ੀ ਨਾ ਕਟਵਾ ਕੇ ਗੁਰੂ ਦੀਆਂ ਖੁਸ਼ੀਆਂ ਹਾਸਲ ਕਰਨ ਦੀ ਸੁਚੱਜੀ ਪ੍ਰੇਰਨਾ ਮਿਲਦੀ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ਿਲ•ਾ ਜਨਰਲ ਸਕੱਤਰ ਡਾ. ਜਸਵੰਤ ਸਿੰਘ ਨੇ ਕਿਹਾ ਕਿ ਪ੍ਰਿੰ. ਭੰਡਾਰੀ ਨੇ ਜਿਸ ਇਤਿਹਾਸਕ ਖੋਜ ਸਦਕਾ ਬਾਬਾ ਜੀ ਦਾ ਜੀਵਨ ਸੁਖੈਨ ਭਾਸ਼ਾ ਵਿੱਚ ਰਚਿਆ ਹੈ, ਉਸ ਤੋਂ ਹਰ ਵਿਅਕਤੀ ਲਾਹਾ ਹਾਸਲ ਕਰ ਸਕਦਾ ਹੈ। ਗੁ: ਚੁੱਲ•ਾ ਸਾਹਿਬ ਦੇ ਹੈ¤ਡ ਗ੍ਰੰਥੀ ਭਾਈ ਇੰਦਰਜੀਤ ਸਿੰਘ ਅਤੇ ਵਾਤਾਵਰਨ ਪ੍ਰੇਮੀ ਰਾਣਾ ਰਣਦੀਪ ਸਿੰਘ ਔਜਲਾ ਨੇ ਕਿਹਾ ਕਿ ਬਾਬਾ ਜੀ ਨੇ ਦਸਮ ਪਿਤਾ ਜੀ ਦੇ ‘‘ਦੇਗ ਤੇਗ ਜੱਗ ਮਹਿ ਦੋਊ ਚੱਲੇ’’ ਅਮਰ ਸਿਧਾਂਤ ਤੇ ਪਹਿਰਾ ਦਿੰਦਿਆਂ ਤੇਗ ਨੂੰ ਜ਼ਬਰ-ਜ਼ੁਲਮ ਵਿਰੁੱਧ ਤੇ ਦੇਗ ਅਥਵਾ ਗੁਰੂ ਕੇ ਅਤੁੱਟ ¦ਗਰ ਨੂੰ ਅਨਾਥਾਂ, ਲੋੜਵੰਦਾਂ ਤੇ ਸਿੱਖ ਸੰਗਤਾਂ ਦੀ ਸੇਵਾ ਵਜੋਂ ਵਰਤਿਆ, ਜਿਸ ਦੀ ਪ੍ਰਤੱਖ ਉਦਾਹਰਣ ਇਹ ਚੁੱਲ•ੇ ਅੱਜ ਵੀ ਕਾਇਮ ਹਨ, ਜਿੰਨ•ਾਂ ਅੱਗੇ ਸਾਡਾ ਸਿਰ ਝੁਕਦਾ ਹੈ। ਇਸ ਮੌਕੇ ਹਰਵਿੰਦਰ ਸਿੰਘ ਰਾਜੀ ਵੀ ਹਾਜ਼ਰ ਸਨ।


Post a Comment