ਮਾਨਸਾ 4ਦਸੰਬਰ ( ਮਾਨਸਾ ਤੋ ਥੋੜ੍ਹੀ ਦੂਰ ਪਿੰਡ ਦਲੀਏ ਵਾਲਾ ਵਿਖੇ ਪੁਰਾਣੀ ਰਜਿੰਸ਼ ਤੇ ਜਮੀਨੀ ਵਿਵਾਦ ਨੂੰ ਲੈਕੇ ਇਕ ਵਿਅਕਤੀ ਦਾ ਕਤਲ ਤੇ ਇਕ ਗੰਭੀਰ ਰੂਪ ਚ ਜਖਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਰਾਮ ਸਿੰਘ ਪੁੱਤਰ ਕਰਤਾਰ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦਾ ਭਰਾ ਭਾਪਾ ਸਿੰਘ ਪੁੱਤਰ ਕਰਤਾਰ ਸਿੰਘ ਘਰ ਸਨ ਤੇ ਉਹਨਾਂ ਦੀ ਪੁਰਾਣੀ ਰਜਿੰਸ਼ ਜਮੀਨ ਨੂੰ ਲੈਕੇ ਸੀ ਅੱਜ ਉਸ ਦਾ ਭਰਾ ਗੇਲਾ ਸਿੰਘ ਤੇ ਉਸ ਦੀ ਪਤਨੀ ਸਰਬਜੀਤ ਕੌਰ ,ਭਾਣਜਾ ਅਮ੍ਰਿਤੀ ਪੁੱਤਰ ਜੰਟਾ ਸਿੰਘ ਵਾਸੀ ਰਾਏਪੁਰ,ਮੋਹਣਾ ਮਹਾਰਾਜ,ਬੀਰਬਲ ਖੰਡੀਕਲਾ,ਗਮਦੂਰ ਸਿੰਘ ਤੇ ਕੁਝ ਹੋਰ ਵਿਅਕਤੀਆਂ ਨੇ ਘਰ ਵੜ੍ਹਕੇ ਭਾਪਾ ਸਿੰਘ ਤੇ ਮੇਰੇ ਤੇ ਹਮਲਾ ਕਰ ਦਿੱਤਾ।ਰਾਮ ਸਿੰਘ ਨੇ ਦੱਸਿਆ ਕਿ ਇਸ ਹਮਲੇ ਚ ਉਸ ਦਾ ਭਰਾ ਭਾਪਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਨੂੰ ਸਰਕਾਰੀ ਹਸਪਤਾਲ ਮਾਨਸਾ ਵਿਖੇ ਇਲਾਜ ਲਈ ਲਿਆਂਦਾ ਗਿਆ। ਥਾਣਾ ਜੌੜਕੀਆਂ ਦੀ ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ ਤੇ ਭਾਪਾ ਸਿੰਘ ਦੀ ਲਾਸ ਨੂੰ ਕਬਜੇ ਚ ਲੈ ਲਿਆ ਹੈ ਤੇ ਸਵੇਰੇ ਪੋਸਟਮਾਰਟਨ ਕਰਵਾ ਕੇ ਲਾਸ ਵਾਰਸਾਂ ਨੂੰ ੇ ਦਿਤੀ ਜਾਵੇਗੀ।ਪੁਲਿਸ ਨੇ ਦੱਸਿਆ ਕਿ ਦੋਸੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Post a Comment