ਵਿਦਿਆਰਥੀ ਬੀ.ਟੈਕ.ਅਤੇ ਐਮ.ਬੀ.ਏ ਕਰਨਾ ਚਾਹੁੰਦੇ ਹਨ’ ਉਨਾ ਲਈ ਇਕ ਚੰਗੀ ਖਬਰ

Friday, December 21, 20120 comments


ਮੋਹਾਲੀ 21 ਦਿਸੰਬਰ 2012/ਜਿਹੜੇ ਵਿਦਿਆਰਥੀ  ਬੀ.ਟੈਕ.ਅਤੇ ਐਮ.ਬੀ.ਏ ਕਰਨਾ ਚਾਹੁੰਦੇ ਹਨ’ ਉਨਾ ਲਈ ਇਕ ਚੰਗੀ  ਖਬਰ ਹੈ। ਇਹ ਉਹਨਾ ਵਿਦਿਆਰਥੀਆਂ ਲਈ ਇੱਕ ਸੁਨਹਿਰੀ ਮੌਕਾ ਹੈ ਜਿਹੜੇ ਵਿਦਿਆਰਥੀ ਬੀ. ਟੈਕ. ਅਤੇ ਐਮ. ਬੀ. ਏ. 2012 ਸੇਸ਼ਨ ਵਿ¤ਚ ਕੁੱਝ ਕਾਰਣਾ ਕਰਕੇ ਦਾਖਲਾ ਨਹੀ ਲੈ ਸਕੇ ਸਨ।ਚੰਡੀਗੜ ਆਧਾਰਤ ਆਰੀਅਨਜ਼ ਗਰੂਪ ਆਫ ਕਾਲੇਜਿਸ ਨੇ ਵਿਦਿਆਰਥੀਆਂ ਨੂੰ ਫ੍ਰੀ ਜਾਨਕਾਰੀ ਦੇਣ ਦੇ ਲਈ 098762-99888; 098765-99888 ਹੈਲਪਲਾਈਨ ਲਾਉਂਚ ਕੀਤੀ ਹੈ। 
ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਨੇ ਬੀ. ਟੈਕ. ਅਤੇ ਐਮ. ਬੀ. ਏ. ਕੋਰਸਿਸ ਵਿੱਚ ਜਨਵਰੀ ਸੈਸ਼ਨ ਵਿ¤ਚ ਸਿੱਧੇ ਦੁਜੇ ਸੇਮਿਸਟਰ ਵਿੱਚ ਦਾਖਲੇ ਦੀ ਪ੍ਰਵਾਨਗੀ ਦਿੱਤੀ ਹੈ। ਜਿਵੇਂ ਕਿ ਇਨਾਂ ਕੋਰਸਿਸ ਵਿੱਚ ਪਹਿਲੇ ਸੇਮਿਸਟਰ ਦੀ ਪੜਾਈ ਦੁਜੇ ਸੇਮਿਸਟਰ ਤੇ ਆਧਾਰਤ ਨਹੀ ਹੁੰਦੀ ਇਸ ਲਈ ਵਿਦਿਆਰਥੀ ਨੂੰ ਦੁਜੇ ਸੇਮਿਸਟਰ ਵਿੱਚ ਦਾਖਲਾ ਲੈਕੇ ਪੜਾਈ ਦਾ ਕੋਈ ਨੁਕਸਾਨ ਨਹੀ ਹੋਵੇਗਾ ਅਤੇ ਇਸ ਨੂੰ ਪੂਰਾ ਕਰਨ ਤੋ ਬਾਅਦ ਉਹ ਆਪਣਾ ਪਹਿਲਾ ਸੇਮਿਸਟਰ ਪੁਰਾ ਕਰ ਸਕਦੇ ਹਨ। ਜਿਵੇਂ ਕਿ ਵਿਦਿਆਰਥੀ ਸੇਸ਼ਨ 2013 ਵਿੱਚ ਦਾਖਲਾ ਲਵੇਗਾ, ਇਸ ਤਰਾਂ ਨਾਲ ਉਹ ਆਪਣੇ ਸਿਖਿਅਕ ਕਰਿਅਰ ਦਾ ਇੱਕ ਕੀਮਤੀ ਸਾਲ ਬਚਾ ਸਕਦਾ ਹੈ। 
ਆਰੀਅਨਜ਼ ਗਰੂਪ ਆਫ ਕਾਲੇਜਿਸ ਦੇ ਚੇਅਰਮੈਨ, ਡਾ ਅੰਸ਼ੂ ਕਟਾਰੀਆ ਨੇ ਕਿਹਾ ਕਿ ਯੂਨੀਵਰਸਿਟੀ ਦੀ ਨੋਟੀਫੀਕੇਸ਼ਨ ਦੇ ਮੁਤਾਬਕ ਕਾਲੇਜ, ਵਰਤਮਾਨ ਸਿਖਿਅਕ ਸੱਤਰ ਵਿੱਚ ਸੈਂਕਸ਼ਨ ਇੰਟੇਕ ਵਿੱਚ ਖਾਲੀ ਰਹਿਆਂ ਬੀ ਟੈਕ ਅਤੇ ਅ੍ਰੈਮ. ਬੀ. ਏ. ਸੀਟਾਂ ਦੇ ਲਈ ਵਿਦਿਆਰਥੀ ਨੂੰ ਦਾਖਲ ਕਰ ਸਕਦੇ ਹਨ। ਪਹਿਲੇ ਸੇਮਿਸਟਰ ਦੇ ਵਿਸ਼ਿਆ ਨੂੰ ਪੂਰਾ ਕਰਨ ਲਈ ਯੂਨੀਵਰਸਿਟੀ ਇੱਕ ਵਿਸ਼ੇਸ ਯੋਜਨਾ ਬਣਾਉਗੀ। ਇਹ ਦਸਨਯੋਗ ਹੈ ਕਿ ਆਰੀਅਨਜ਼ ਕੈਂਪਸ, ਚੰਡੀਗੜ-ਪਟਿਆਲਾ ਹਾਈਵੇ, ਚੰਡੀਗੜ ਦੇ ਨੇੜੇ, 20 ਏਕੜ ਵਿਚ ਸਥਾਪਤ ਹੈ। ਇਹ ਗਰੁੱਪ ਐਮ. ਬੀ. ਏ., ਬੀ. ਬੀ. ਏ., ਬੀ. ਸੀ. ਏ., ਬੀ. ਐੱਡ, ਇੰਜਨੀਅਰਿੰਗ ਕਾਲੇਜ ਅਤੇ ਜੂਨੀਅਰ ਸਾਇੰਸ ਕਾਲੇਜ ( +1 × +2) . ਚਲਾ ਰਿਹਾ ਹੈ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger