ਇੰਦਰਜੀਤ ਢਿੱਲੋਂ, ਨੰਗਲ/ਬੀਤੀ ਰਾਤ ਨੰਗਲ ਟਰਕ ਯੂਨੀਅਨ ਦੇ ਨਜ਼ਦੀਕ ਖ਼ੜ 7 ਟਰਕਾਂ ਚੋਂ ਚੋਰਾਂ ਵਲੋਂ ਡੀਜਲ ਅਤੇ ਬੈਟਰੀਆਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਵਾਰਦਾਤ ਨਾਲ ਇਲਾਕੇ ਦੇ ਕਈ ਟ੍ਰਾਂਸਪੋਟਰਾਂ ਅਤੇ ਡਰਾਈਵਰਾਂ ’ਚ ਦਹਿਸ਼ਤ ਦਾ ਮਾਹੌਲ ਹੈ। ਇਹ ਜਾਣਕਾਰੀ ਦਿੰਦਿਆਂ ਨੰਗਲ ਟਰਕ ਯੂਨੀਅਨ ਦੇ ਮੈਨੇਜਰ ਅਮਰਜੀਤ ਸਿੰਘ ਨੇ ਦਸਿਆ ਕਿ ਬੀਤੀ ਰਾਤ ਚੋਰਾਂ ਨੇ ਨੰਗਲ ਟਰਕ ਯੂਨੀਅਨ ਦੇ 7 ਟਰਕਾਂ ਚੋਂ ਡੀਜਲ ਅਤੇ ਬੈਟਰੀਆਂ ਚੋਰੀ ਕਰ ਲਈਆਂ ਹਨ ਜਿਸ ਕਾਰਨ ਸਬੰਧਿਤ ਟਰਕਾਂ ਦੇ ਮਾਲਿਕਾਂ ਵਿਚ ਪੁਲਿਸ ਦੀ ਢਿਲੀ ਗਸ਼ਤ ਪ੍ਰਤੀ ਕਾਫੀ ਰੋਸ ਹੈ।ਉਂਨ ਦਸਿਆ ਕਿ ਪਹਿਲਾਂ ਵੀ ਕਈ ਟਰਕਾਂ ਦੇ ਟਾਇਰ ਅਤੇ ਸਟਪਣੀਆਂ ਚੋਰੀ ਹੋ ਚੁਕੀਆਂ ਹਨ ਕਈ ਵਾਰ ਚੋਰਾਂ ਨੇ ਟਰਕ ਚੋਰੀ ਕਰਨ ਤਕ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿ¤ਤਾ ਹੈ । ਉਂਨ•ਾਂ ਦਸਿਆ ਕਿ ਇਸ ਸਬੰਧੀ ਅਗਲੀ ਕਾਰਵਾਈ ਲਈ ਲਿਖ਼ਤ ਰੂਪ ਵਿਚ ਇਤਲਾਹ ਨੰਗਲ ਥਾਣੇ ਨੂੰ ਦੇ ਦਿਤੀ ਹੈ ਅਤੇ ਇਹ ਮੰਗ ਰਖੀ ਗਈ ਹੈ ਕਿ ਰਾਤ ਨੂੰ ਪੁਲ਼ਸ ਗਸ਼ਤ ਨੂੰ ਤੇਜ਼ ਕੀਤਾ ਜਾਵੇ ਤਾਂ ਕਿ ਭਵਿਖ ’ਚ ਕਿਸੇ ਵਡੀ ਵਾਰਦਾਤ ਤੋਂ ਬਚਿਆ ਜਾ ਸਕੇ।

Post a Comment