ਇੰਦਰਜੀਤ ਢਿੱਲੋਂ, ਨੰਗਲ/ਅੱਜ ਬੀ.ਬੀ.ਐਮ.ਬੀ. ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ। ਜਿਸ ਵਿੱਚ ਸਮੂਹ ਕਿਰਤੀਆਂ ਪ੍ਰੀਵਾਰਾਂ ਅਤੇ ਬੱਚਿਆਂ ਨੇ ਸਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਲੋਕਲ ਅਧਿਕਾਰੀ ਰਹਿੰਦੇ ਕਿਰਤੀਆਂ ਨੂੰ ਜਾਣਬੁਝ ਕੇ ਪ੍ਰੇਸ਼ਾਨ ਕਰ ਰਹੇ ਹਨ। ਜਦੋਂ ਕਿ ਬੋਰਡ ਵਲੋਂ ਇਨ•ਾਂ ਦਾ ਕੰਮ ਕਰ ਦਿੱਤਾ ਹੈ ਉਨ•ਾਂ ਇਹ ਵੀ ਕਿਹਾ ਕਿ ਕਿਰਤੀਆਂ ਨੂੰ ਪੱਕਿਆਂ ਜਾਂ ਲਗਾਤਾਰ ਕਰਨ ਲਈ ਤਾਂ ਲੋਕਲ ਅਧਿਕਾਰੀ ਬੋਰਡ ਤੋਂ ਮਨਜ਼ੂਰੀ ਲਏ ਬਗੈਰ ਨਹੀ ਕਰਦੇ ਪਰ ਭਾਖੜਾ ਡੈਮ ਦੇ 6 ਕਿਰਤੀਆਂ ਨੂੰ ਲੋਕਲ ਅਧਿਕਾਰੀਆਂ ਨੇ ਬਿਨਾਂ ਬੋਰਡ ਦੀ ਦੀ ਮਨਜ਼ੂਰੀ ਬਗੈਰ ਹੀ 6 ਕਿਰਤੀਆਂ ਨੂੰ ਨੋਟਿਸ ਦੇ ਦਿੱਤੇ ਜਦੋਂ ਕਿ ਲੋਕਲ ਅਧਿਕਾਰੀਆਂ ਨੇ ਕੋਈ ਵੀ ਕੰਮ ਕਰਨਾ ਹੋਵੇ ਤਾਂ ਬੋਰਡ ਤੋਂ ਮਨਜ਼ੂਰੀ ਲੈਂਦੇ ਹਨ। ਫਿਰ ਇਨ•ਾਂ ਕਿਰਤੀਆਂ ਨੂੰ ਕੱਢਣ ਲਈ ਬੋਰਡ ਦੀ ਮਨਜ਼ੂਰੀ ਕਿਉਂ ਨਹੀ ਲਈ ਗਈ। ਜਿਸ ਤੋਂ ਸਾਫ਼ ਜਾਹਿਰ ਹੈ ਕਿ ਅਧਿਕਾਰੀ ਜਾਣ ਬੁਝ ਕਿ ਰਹਿੰਦੇ ਕਿਰਤੀਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਜਿਸ ਨੂੰ ਹੁਣ ਹੋਰ ਬਰਦਾਸ਼ਤ ਨਹੀ ਕੀਤਾ ਜਾਵੇਗਾ। ਜਥੇਬੰਦੀ ਮੁੜ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ। ਇਹ ਸੰਘਰਸ਼ ਲਗਾਤਾਰ ਦਿਨ ਰਾਤ ਹੋਵੇਗਾ। ਅਧਿਕਾਰੀਆਂ ਦੇ ਘਰਾਂ ਅੱਗੇ ਅਤੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਅਤੇ ਅਧਿਕਾਰੀਆਂ ਤੇ ਰਸਤੇ ਅੱਗੇ ਅਤੇ ਦਫ਼ਤਰਾਂ ਅੱਗੇ ਘਿਰਾਓ ਕਰਨ ਲਈ ਮਜ਼ਬੂਰ ਹੋਵੇਗੀ। ਇਹ ਸੰਘਰਸ਼ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਰਹਿੰਦੇ ਕਿਰਤੀਆਂ ਨੂੰ ਪੱਕਿਆਂ ਨਹੀ ਕੀਤਾ ਜਾਂਦਾ ਅਤੇ 6 ਕਿਰਤੀਆਂ ਨੂੰ ਦਿੱਤੇ ਨੋਟਿਸ ਵਾਪਿਸ ਰੱਦ ਨਹੀ ਕੀਤੇ ਜਾਂਦੇ। ਉਨ•ਾਂ ਇਹ ਵੀ ਕਿਹਾ ਕਿ ਜੇਕਰ ਇਹ ਮਾਮਲਾ 4-5 ਦਿਨਾ ਵਿੱਚ ਹੱਲ ਨਹੀ ਹੋਇਆ ਤਾਂ ਜਥੇਬੰਦੀ ਫੋਰੀ ਮਰਨ ਵਰਤ ਰੱਖਣ ਲਈ ਮਜ਼ਬੂਰ ਹੋਵੇਗੀ। ਜਿਸ ਦੀ ਜਿੰਮੇਵਾਰੀ ਲੋਕਲ ਅਧਿਕਾਰੀਆਂ ਦੀ ਹੋਵੇਗੀ। ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਰਾਮ ਕੁਮਾਰ, ਦਿਆ ਨੰਦ, ਗੁਰਪ੍ਰਸਾਦ, ਸਿੰਕਦਰ ਸਿੰਘ, ਬਿਸਨ ਦਾਸ, ਕਿਸ਼ਨ ਚੰਦ, ਰਾਮ ਸਮੇਤ ਪ੍ਰੀਵਾਰਾਂ ਵਲੋਂ ਕਾਂਤਾ ਦੇਵੀ, ਆਸ਼ਾ ਜੋਸ਼ੀ, ਮਮਤਾ, ਰਾਮ ਪਿਆਰੀ, ਸ਼ਕੁੰਤਲਾ ਦੇਵੀ ਆਦਿ ਹਾਜ਼ਰ ਸਨ।

Post a Comment