ਇੰਦਰਜੀਤ ਢਿੱਲੋਂ, ਨੰਗਲ/ਮਲੇਰੀਆ ਅਤੇ ਡੇਂਗੂ ਬੁਖਾਰ ਤੋਂ ਬਚਾਅ ਬਾਰੇ ਡਾਕਟਰ ਵਿਧਾਨ ਚੰਦਰ, ਐੈਮ ਓ, ਪੀ ਐਚ ਸੀ, ਬਰਾਰੀ ਨੇ ਗ¤ਲਬਾਤ ਦੌਰਾਨ ਦੱਸਿਆ ਕਿ ਸਿਹਤ ਵਿਭਾਗ ਵਲੋਂ ਸਮੇ ਸਮੇ ਤੇ ਸਿਵਲ ਸਰਜਨ ਰੋਪੜ ਅਤੇ ਕੀਰਤਪੁਰ ਸਾਹਿਬ ਦੇ ਐਸ ਐਮ ੳ ਡਾਕਟਰ ਓ ਪੀ ਗੋਜਰਾ ਦੀਆਂ ਹਦਾਇਤਾਂ ਅਨੁਸਾਰ ਘਰ ਘਰ ਜਾਕੇ ਲੋਕਾਂ ਨੂੰ ਮਲੇਰੀਆ ਅਤੇ ਡੇਂਗੂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਖੂਨ ਟੈਸਟ ਕਰਕੇ ਸਲਾਇਡਾਂ ਬਣਾਈਆਂ ਜਾਂਦੀਆਂ ਹਨ। ਉਨ ਨੇ ਮਲੇਰੀਆ ਤੇ ਡੇਂਗੂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਨੂੰ 15 ਦਿਨਾਂ ਤੋਂ ਖਾਂਸੀੇ, ਹਲਕਾ ਬੁਖਾਰ ਹੋਵੇ, ਅਖ਼ਾਂ ਪਿਛੇ ਦਰਦ ਅਤੇ ਭੁੱਖ ਘੱਟ ਹੋਣ ਦੀ ਸੂਰਤ ਵਿੱਚ ਸਿਹਤ ਸੈਂਟਰ ਅਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਮਲੇਰੀਆ ਦੇ ਇਲਾਜ ਲਈ ਕਲੋਰੋਕੁਨੀਨ ਦੀਆਂ ਗੋਲ਼ੀਆਂ ਸਿਹਤ ਵਿਭਾਗ ਵਲੋਂ ਮੁਫਤ ਦਿਤੀਆਂ ਜਾਂਦੀਆਂ ਅਤੇ ਫ੍ਰੀ ਵਿ¤ਚ ਖੂਨ ਦੇ ਨਮੂਨੇ ਲੈਕੇ ਟੈਸਟ ਲਈ ਭੇਜੇ ਜਾਂਦੇ ਹਨ।ਡੇਂਗੂ ਬੁਖਾਰ ਤੋਂ ਬਚਾਅ ਲਈ ਸਾਨੂੰ ਘਰਾਂ ਦੇ ਆਲੇ ਦੁਆਲੇ ਸਾਫ ਸਫਾਈ ਰੱਖਣੀ ਚਾਹੀਦੀ ਹੈ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਹੀ ਹੋਣ ਦੇਣਾ ਚਾਹੀਦਾ। ਨਾਲੀਆਂ ’ਚ ਖੜ•ੇ ਗੰਦੇ ਪਾਣੀਂ ਉ¤ਤੇ ਕਾਲ਼ੇ ਤੇਲ ਦਾ ਛਿੜਕਾਅ ਕਰਨਾਂ ਚਾਹੀਦਾ ਹੈ ਤਾਂ ਕਿ ਲਾਰਵਾ ਪੈਦਾ ਨਾ ਹੋ ਸਕੇ। ਰਾਤ ਨੂੰ ਮੱਛਰਾਂ ਤੋ ਬਚਣ ਲਈ ਮੱਛਰਦਾਨੀ ਲਗਾ ਕੇ ਸੌਣਾਂ ਅਤੇ ਬੱਚਿਆ ਦੇ ਪੂਰੀਆਂ ਬਾਹਾਂ ਦੇ ਕੱਪੜੇ ਪਾ ਕੇ ਰੱਖਣਾਂ ਚਾਹੀਦਾ ਹੈ । ਹਮੇਸ਼ਾ ਹੀ ਸਾਫ ਅਤੇ ਸ਼ੁੱਧ ਪਾਣੀ ਹੀ ਪੀਣ ਲਈ ਵਰਤਣਾ ਚਾਹੀਦਾ ਹੈ ਵਿਭਾਗ ਵਲੋ ਪਾਣੀ ਨੂੰ ਸਾਫ ਰੱਖਣ ਵਾਸਤੇ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਜਾਂਦੀਆਂ ਹਨ।

Post a Comment