ਸਰਦੂਲਗੜ੍ਹ 1 ਦਸੰਬਰ (ਸੁਰਜੀਤ ਸਿੰਘ ਮੋਗਾ) ਖੈਰਾ ਨੂੰ ਜਾਣ ਵਾਲੀ ਰੋੜ ਜੋ ਪਿਛਲੇ ਕੁਝ ਸਮਾ ਪਹਿਲਾ ਭਰਤ ਪਾ ਕੇ ਉੱਚਾ ਬਣਾਇਆ ਗਿਆ ਸੀ, ਪਰ ਹੁਣ ਉਸ ਵਿਚ ਵੱਡੀਆ-ਵੱਡੀਆ ਘਾਰਾ ਪੈ ਚੁੱਕੀਆ ਹਨ। ਜਿਨ੍ਹਾਂ ਵਿਚ ਕਿਸੇ ਵੇਲੇ ਵੀ ਮਸੀਨਰੀ ਡਿੱਗ ਕੇ ਹਾਦਸਾ ਹੋਣ ਦਾ ਡਰ ਬਣਿਆ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਿਜਲੀ ਘਰ ਦੇ ਪਿੱਛੋ ਦੀ ਜਾਣ ਵਾਲਾ ਰੋੜ ਜੋ ਖੈਰਾ ਖੁਰਦ, ਖੈਰਾ ਕਲਾਂ, ਕਰੰਡੀ, ਸੰਘਾ, ਰਾਜਰਾਣਾ, ਡਿੰਗ ਮੰਡੀ, ਦਿੱਲੀ, ਆਹਲੂਪੁਰ, ਹਸਪੁਰ, ਰੱਤੀਆ ਆਦਿ ਨੂੰ ਮਿਲਾਉਦਾ ਹੈ। ਜਿਸ ਨੂੰ ਉੱਚਾ ਚੁੱਕ ਕੇ ਬਣਾਇਆ ਗਿਆ ਹੈ, ਦੇ ਵਿੱਚ ਬਾਰਸਾ ਦੌਰਾਨ ਵੱਡੇ-ਵੱਡੇ ਘਾਰ ਪੈ ਚੁੱਕੇ ਹਨ। ਇਸੇ ਰੋੜ ਤੇ ਹੀ ਉੱਚ ਵਿੱਦਿਆਲੇ ਅਕਾਲ ਅੰਕੈਡਮੀ, ਦਸਮੇਸ ਪਬਲਿਕ ਸਕੂਲ, ਡੀ.ਏ.ਵੀ. ਸਕੂਲ ਅਤੇ ਭਾਰਤ ਗਰੁੱਪ ਆਦਿ ਸਕੂਲ਼ ਦੇ ਬੱਚਿਆ ਨੂੰ ਲੈ ਕੇ ਜਾਣ ਵਾਲੀਆ ਵੈਨਾ ਅਤੇ ਹਰ ਟਾਇਮ ਹੋਰ ਮਸ਼ੀਨਰੀਆ ਦਾ ਤਾਤਾ ਲੱਗਾ ਰਹਿੰਦਾ ਹੈ। ਸੜਕਾ ਵਿਚ ਪਏ ਘਾਰਾ ਵਿੱਚ ਕਿਸੇ ਵੀ ਟਾਇਮ ਕੌਈ ਵਾਹਨ ਟੱਕਰਾ ਕੇ ਕੋਈ ਵੱਡੀ ਅਣਹੋਣੀ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਪੱਤਰਕਾਰਾ ਦੀ ਟੀਮ ਨੇ ਆਪਣੇ ਦੌਰੇ ਦੌਰਾਨ ਇਹਨਾ ਸੜਕਾ ਵਿਚ ਬਣੇ ਘਾਰਾ ਨੂੰ ਕੈਮਰੇ ਵਿੱਚ ਕੈਦ ਕਰ ਲਿਆ ਹੈ। ਲੋਕਾ ਦੀ ਪ੍ਰਸ਼ਾਸਨ ਤੋ ਪ੍ਰਜੋਰ ਮੰਗ ਕੀਤੀ ਹੈ, ਕਿਸੇ ਮਾੜੀ ਘਟਨਾ ਵਾਪਰਨ ਤੋ ਪਹਿਲਾ, ਸੜਕ ਨਾਲੋ ਮਿੱਟੀ ਖੁਰਨ ਕਰਕੇ ਪੈ ਚੁੱਕੀਆ ਘਾਰਾ ਨੂੰ ਭਰ ਦਿੱਤਾ ਜਾਵੇ।


Post a Comment