ਮਾਨਸਾ 10 ਦਸੰਬਰ (ਸਸ)ਅੱਜ ਇੰਟਰਨੈਸ਼ਨਲ ਹਿਊਮਨ ਰਾਈਟਸ ਫਾਊਂਡੇਸ਼ਨ ਫਾਰ ਪੁਲਿਸ ਪਬਲਿਕ ਐਂਡ ਮੀਡੀਆ ਵੱਲੋਂ ਵੱਖ ਵੱਖ ਥਾਵਾਂ ਤੇ ਅੰਤਰਾਸ਼ਟਰੀ ਮਨੁੱਖੀ ਅਧਿਕਾਰੀ ਦਿਵਸ ਮਨਾਇਆ ਗਿਆ।
ਸੰਸਥਾ ਵੱਲੋਂ ਸ਼ਹੀਦ ਭਗਤ ਸਿੰਘ ਕਲੋਨੀ ਵਿਖੇ ਗਰੀਬ ਬੱਚਿਆਂ ਨੂੰ ਗਰਮ ਕਪੜੇ ਅਤੇ ਦੁੱਧ ਦੇ ਪੈਕਟ ਵੰਡੇ ਗਏ। ਇਸ ਮੌਕੇ ਚੇਅਰਪਰਸਨ ਸੁਨੀਤਾ ਸਿੰਘ ਚੌਹਾਨ ਨੇ ਕਿਹਾ ਕਿ ਹਰੇਕ ਆਦਮੀ ਨੂੰ ਆਪਣੀ ਜਾਤੀ ਧਰਮ ਅਤੇ ਰਾਸ਼ਟਰੀ ਹੱਕਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਉਸ ਦਾ ਜਨਮ ਸਿੱਧ ਅਧਿਕਾਰ ਹੈ। ਜੇਕਰ ਹਰੇਕ ਆਦਮੀ ਆਪਣੇ ਹੱਕਾਂ ਬਾਰੇ ਜਾਣੂ ਹੋਵੇਗਾ ਤਾਂ ਕਿਸੇ ਵੀ ਕਿਸਮ ਦੀ ਵਧੀਕੀਆਂ, ਭ੍ਰਿਸ਼ਟਾਚਾਰ ਅਤੇ ਜੁਲਮਾਂ ਤੋਂ ਬੱਚ ਸਕੇਗਾ।
ਉਨ•ਾਂ ਕਿਹਾ ਕਿ ਭਾਰਤ ਵਰਗੇ ਦੇਸ਼ ਵਿੱਚ ਗਰੀਬ ਬੱਚਿਆਂ ਦੀ ਹਾਲਤ ਬਹੁਤ ਨਾਜੁਕ ਹੈ। ਬੱਚੇ ਕਿਉਂਕਿ ਦੇਸ਼ ਦਾ ਭਵਿੱਖ ਹੁੰਦੇ ਹਨ। ਇਸ ਲਈ ਦੇਸ਼ ਦੇ ਭਵਿੱਚ ਵਿੱਚ ਸੁਧਾਰ ਲਈ ਬੱਚਿਆਂ ਵੱਲ ਹਰ ਪੱਖੋਂ ਜਿਆਦਾ ਧਿਆਨ ਦੇਣ ਦੀ ਲੋੜ ਹੈ। ਭਾਵੇਂ ਉਹ ਖੇਤਰ ਪੜਾਈ ਅਤੇ ਸਿਹਤ ਹਨ ਇਸ ਤੋਂ ਇਲਾਵਾ ਬੱਚਿਆਂ ਨੂੰ ਨੈਤਿਕ ਸਿੱਖਿਆ ਦੀ ਵੀ ਬਹੁਤ ਗਿਆਨ ਦੀ ਲੋੜ ਹੈ।
ਯੂਥ ਵਿੰਗ ਦੇ ਸਟੇਟ ਪ੍ਰਧਾਨ ਸ੍ਰੀ ਹਰਨੇਕ ਮਹਿਲ ਨੇ ਕਿਹਾ ਕਿ ਗਰੀਬ ਬੱਚਿਆਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਗਰੀਬੀ ਵਿੱਚ ਪਲ ਰਹੇ ਬੱਚੇ ਚੰਗੀ ਵਿਦਿਆ ਅਤੇ ਚੰਗੀ ਸਿਹਤ ਤੋਂ ਬਾਂਝੇ ਰਹਿ ਜਾਂਦੇ ਹਨ।
ਸੰਸਥਾ ਦੇ ਜਨਰਲ ਸਕੱਤਰ ਸ੍ਰ. ਦਲਜੀਤ ਸਿੰਘ ਨੇ ਦੱਸਿਆ ਕਿ ਸਾਡੀ ਸੰਸਥਾ ਗਰੀਬ ਬੱਚਿਆਂ ਨੂੰ ਉਨ•ਾਂ ਦੀ ਸਿਹਤ ਸੰਭਾਲ ਅਤੇ ਸਿੱਖਿਆ ਵਿੱਚ ਪੂਰੀ ਮਦਦ ਕਰੇਗੀ। ਸੰਸਥਾ ਦੇ ਚੇਅਰਪਰਬਨ ਸੁਨੀਤਾ ਸਿੰਘ, ਦਲਜੀਤ ਸਿੰਘ, ਪਰਮਜੀਤ ਸਿੰਘ, ਸਤਵਿੰਦਰ ਸੱਤੀ ਜੀ ਵੱਖ ਵੱਖ ਮੁਹਲਿਆਂ ਵਿੱਚ ਜਾ ਕੇ ਬੱਚਿਆਂ ਨੂੰ ਪੜ•ਾਉਂਦੇ ਹਨ ਤਾਂ ਕਿ ਉਹ ਸਿੱਖਿਆ ਦੇ ਖੇਤਰ ਵਿੱਚ ਅੱਗੇ ਵੱਧ ਸਕਣ ਅਤੇ ਪੜ• ਲਿਖ ਕੇ ਚੰਗੇ ਨਾਗਰਿਕ ਬਣਨ।
ਯੂਥ ਸਟੇਟ ਪ੍ਰਧਾਨ ਹਰਨੇਕ ਮਹਿਲ ਨੇ ਕਿਹਾ ਕਿ ਜੇਕਰ ਇਸੇ ਤਰ•ਾਂ ਹਿਊਮਨ ਰਾਇਟਸ ਵਰਗੀਆਂ ਸੰਸਥਾਵਾਂ ਸਮਾਜ ਦੇ ਹਰੇਕ ਵਰਗ ਨੂੰ ਉਨ•ਾਂ ਦੇ ਹੱਕਾਂ ਪ੍ਰਤੀ ਜਾਗਰੁਕ ਕਰਵਾਏਗਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੁਨੀਆਂ ਵਿੱਚ ਜੁਲਮਾਂ, ਠੱਗੀਆਂ, ਭ੍ਰਿਸ਼ਟਾਚਾਰ, ਬਲਾਤਕਾਰ ਵਰਗਿਆਂ ਦਾ ਅੰਤ ਹੋ ਸਕਦਾ ਹੈ। ਇਸ ਮੋਕੇ ਤੇ ਮੁਹੱਲੇ ਦੇ ਪ੍ਰਧਾਨ ਬਾਬੂ ਸਿੰਘ ਅਤੇ ਮੁਹੱਲਾ ਨਿਵਾਸੀ ਅਤੇ ਸੰਸਥਾ ਦੇ ਅਹੁਦੇਦਾਰ ਸ਼ਾਮਲ ਸਨ।
ਅੰਤਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੋਕੇ ਇੰਟਰਨੈਸ਼ਨਲ ਹਿਊਮਨ ਰਾਇਟਸ ਫਾਊਂਡੇਸ਼ਨ ਫਾਰ ਪੁਲਿਸ ਪਬਲਿਕ ਐਂਡ ਮੀਡੀਆ ਦੇ ਅਹੁਦੇਦਾਰ ਬੱਚਿਆਂ ਨੂੰ ਗਰਮ ਕੋਟੀਆਂ ਅਤੇ ਦੁੱਧ ਦੇ ਪੈਕਟ ਵੰਡਦੇ ਹੋਏ।
Post a Comment