ਲੁਧਿਆਣਾ, 23 ਦਸੰਬਰ ( ਸਤਪਾਲ ਸੋਨ ) ਸ਼੍ਰੀ ਬਾਂਕੇ ਬਿਹਾਰੀ ਸੇਵਾ ਪਰਿਵਾਰ ਵਲੋਂ ਐਤਵਾਰ ਨੂੰ ਓਮ ਪ੍ਰਕਾਸ਼ ਗਰਗ ਦੇ ਘਰ ਤੋਂ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ। ਪ੍ਰਭਾਤ ਫੇਰੀ ਮਾਡਲ ਹਾਊਸ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਭਾਗਾਂ ਵਿਚੋਂ ਪਰਿਕ੍ਰਮਾ ਕਰਦੇ ਹੋਏ ਦੁੱਗਰੀ ਰੋਡ ਅਤੇ ਲਾਲ ਕੋਠੀ ਦੇ ਰਸਤੇ ਵਾਪਿਸ ਓਮ ਪ੍ਰਕਾਸ਼ ਗਰਗ ਦੇ ਘਰ ਵਿਖੇ ਸੰਪੰਨ ਹੋਈ। ਪ੍ਰਭਾਤ ਫੇਰੀ ਦਾ ਸ਼ੁਭ ਅਰੰਭ ਸੁਰਿੰਦਰ ਗਰਗ ਅਤੇ ਸੰਜੈ ਗਰਗ ਵਲੋਂ ਹਨੁਮਾਨ ਚਾਲੀਸਾ ਦੇ ਪਾਠ ਨਾਲ ਹੋਇਆ। ਅਸ਼ੋਕ ਗੁਪਤਾ ਨੇ ਪ੍ਰਭੂ ਰਾਮ ਨਾਮ ਦੀ ਮਹਿਮਾ ਦਾ ਗੁਣਗਾਣ ਕਰਦੇ ਹੋਏ ਰਾਮ ਨਾਮ ਸੁਖਦਾਈ, ਭਜਨ ਕਰੋ ਮੇਰੇ ਭਾਈ, ਭਜਨ ਕਰੋ ਮੇਰੇ ਭਾਈ। ਇਸ ਉਪਰੰਤ ਸੁਭਾਸ਼ ਸੇਠੀ, ਸੁਰੇਸ਼ ਖੇੜਾ ਅਤੇ ਅਜੈ ਸਚਦੇਵਾ ਨੇ ਭਗਵਾਨ ਬਾਂਕੇ ਬਿਹਾਰੀ ਦੀ ਸਤੁਤੀ ਵਿੱਚ ਹਾਰਾਂ ਵਾਲਾ ਸਾਡਾ ਸਾਈਂ ਵੇ ਅਤੇ ਦਰਸ਼ਨ ਕਰ ਲੋ ਬਾਂਕੇ ਬਿਹਾਰੀ ਆਏ ਹੈਂ ਵਰਗੀਆਂ ਸੰਗੀਤਮਈ ਧੁਨਾਂ ਤੇ ਭੇਟਾਂ ਪ੍ਰਸਤੁਤ ਕਰਕੇ ਭਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਮਨੋਜ ਡੋਗਰਾ, ਡਿੰਪੀ ਗਰਗ, ਚਰਨਜੀਤ ਧਮੀਜਾ, ਵਿਪਨ ਕੁਮਾਰ, ਮਨੋਜ ਜੈਨ, ਦਰਸ਼ਨ ਕੁਮਾਰ, ਸੰਜੈ ਧਮੀਜਾ, ਦੇਵ ਰਾਜ ਗਰਗ ਅਤੇ ਹੋਰ ਵੀ ਹਾਜਰ ਸਨ।

Post a Comment