ਲੁਧਿਆਣਾ, 25 ਦਸੰਬਰ ( ਸਤਪਾਲ ਸੋਨ ) ਜਿਲਾ ਯੂਥ ਕਾਂਗਰਸ ਵਿਧਾਨ ਸਭਾ (ਸੈਂਟ੍ਰਲ) ਦੇ ਸੈਕੜਿਆਂ ਵਰਕਰਾਂ ਨੇ ਯੂਥ ਆਗੂ ਰੋਹਿਤ ਧੀਰ ਦੀ ਪ੍ਰਧਾਨਗੀ ਹੇਠ ਕ੍ਰਿਸਮਿਸ ਦੇ ਪਵਿੱਤਰ ਤਿਉਹਾਰ ਤੇ ਸਲੇਮ ਟਾਬਰੀ ਸਥਿਤ ਮਦਰ ਟੈਰੇਸਾ ਹੋਮ ਵਿੱਚ ਰਹਿਣ ਵਾਲੇ ਬੱਚਿਆਂ ਨਾਲ ਕ੍ਰਿਸਮਿਸ ਦੀ ਖੁਸ਼ੀਆਂ ਮਨਾਈ ਅਤੇ ਫੱਲ, ਚਾਕਲੇਟ, ਟਾਫਿਆਂ ਅਤੇ ਗਿਫਟ ਭੇਂਟ ਕੀਤੇ ਕਰਕੇ ਕ੍ਰਿਸਮਿਸ ਦੀ ਵਧਾਈਆਂ ਦਿੱਤੀ। ਜਿਲਾ ਕਾਂਗਰਸ ਸਕੱਤਰ ਜਨਰਲ ਅਤੇ ਸੈਂਟ੍ਰਲ ਵਿਧਾਨ ਸਭਾ ਯੂਥ ਕਾਂਗਰਸ ਦੇ ਪ੍ਰਭਾਰੀ ਤਜਿੰਦਰ ਚਹਿਲ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਚੈਰਿਟੀ ਹੋਮ ਦੇ ਸਟਾਫ ਅਤੇ ਬੱਚਿਆਂ ਨੂੰ ਕ੍ਰਿਸਮਿਸ ਦੇ ਵਧਾਈ ਦਿੰਦੇ ਯੂਥ ਆਗੂ ਰੋਹਿਤ ਧੀਰ ਨੇ ਕਿਹਾ ਕਿ ਪ੍ਰਭੂ ਇਸ਼ੂ ਮਸੀਹ ਦੇ ਜੀਵਨ ਕਾਲ ਤੇ ਚਰਚਾ ਕਰਦੇ ਹੋਏ ਕਿਹਾ ਕਿ ਸਾਨੂੰ ਉਨ•ਾਂ ਦੇ ਦੱਸੇ ਰਸਤੇ ਤੇ ਚਲ ਕੇ ਮਨੁੱਖਤਾ ਅਤੇ ਦੀਨ ਦੁਖਿਆਂ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਨਾ ਚਾਹੀਦਾ। ਧੀਰ ਨੇ ਪ੍ਰਭੂ ਈਸ਼ੂ ਮਸੀਹ ਦੇ ਦੱਸੇ ਗਏ ਰਸਤੇ ਤੇ ਚਲ ਕੇ ਸਮਾਜ ਸੇਵਾ ਕਰਨ ਲਈ ਯੂਥ ਵਰਗ ਨੂੰ ਪ੍ਰੇਰਿਤ ਕਰਦੇ ਹੋਏ ਸਹੁੰ ਚੁਕਾਈ। ਇਸ ਤੋਂ ਪਹਿਲਾਂ ਮਦਰ ਟੈਰੇਸਾ ਚੈਰਿਟੀ ਹੋਮ ਵਿੱਚ ਰਹਿਣ ਵਾਲੇ ਬੱਚਿਆਂ ਨੇ ਪ੍ਰਭੂ ਯੀਸ਼ੂ ਸਮੀਹ ਦੀ ਸਤੁਤਿ ਵਿੱਚ ਧਾਰਮਿਕ ਗੀਤ ਪੇਸ਼ ਕਰਕੇ ਅਪਣੇ ਇਸ਼ਟ ਦੇਵ ਨੂੰ ਨਮਨ ਕੀਤਾ। ਯੂਥ ਆਗੂ ਅਨੁਰਾਗ ਟਪਾਰੀਆ ਨੇ ਯੂਥ ਵਰਕਰਾਂ ਅਤੇ ਮਦਰ ਟੈਰੇਸਾ ਚੈਰਿਟੀ ਹੋਮ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਰੋਹਿਤ ਧੀਰ, ਤਜਿੰਦਰ ਚਹਿਲ, ਅਨੁਰਾਗ ਟਪਾਰੀਆ, ਕਮਲ ਸਿੱਕਾ, ਯੋਗੇਸ਼ ਹਾਂਡਾ, ਆਸ਼ੀਸ਼ ਟਪਾਰੀਆ, ਯੋਗੇਸ਼ ਜੈਨ, ਇੰਦਰਪਾਲ ਧੂਨਾ, ਬਾਦਲ ਗੁਪਤਾ, ਹਰਜੀਤ ਸਿੰਘ, ਰਮਨ ਚੌਹਾਨ, ਸਾਹਿਲ ਨੰਦਾ, ਵਰੁਣ ਮਲਹੌਤਰਾ, ਕਲਮਜੀਤ ਬਜਾਜ, ਰਾਜੇਸ਼ ਵਰਮਾ, ਸੰਜੈ ਸ਼ਰਮਾ ਅਤੇ ਰਜਿੰਦਰ ਸਿੰਘ ਸਮੇਤ ਹੋਰ ਵੀ ਆਗੂ ਹਾਜਰ ਸਨ।

Post a Comment