ਟ੍ਰੈਫਿਕ ਪੁਲਿਸ ਵਲੋਂ ਬੱਸਾਂ ਤੋਂ ਕਾਲੀਆਂ ਫਿਲਮਾਂ,ਪਰਦੇ ਅਤੇ ਪਰੈਸ਼ਰ ਹਾਰਨ ਉਤਾਰਨ ਦੇ ਦਿੱਤੇ ਆਦੇਸ਼
Tuesday, December 25, 20120 comments
ਲੁਧਿਆਣਾ ( ਸਤਪਾਲ ਸੋਨੀ ) ਟ੍ਰੈਫਿਕ ਪੁਲਿਸ ਦੇ ਏ.ਡੀ.ਸੀ.ਪੀ. ਸਤਬੀਰ ਸਿੰਘ ਅਟਵਾਲ ਨੇ ਸਰਕਾਰੀ / ਨਿਜੀ ਬੱਸ ਮਾਲਿਕਾਂ ਅਤੇ ਮੈਨੇਜ਼ਰਾਂ ਨਾਲ ਇਕ ਮੀਟਿੰਗ ਕਰਕੇ ਬੱਸਾਂ ਤੋਂ ਕਾਲੀਆਂ ਫਿਲਮਾਂ,ਪਰਦੇ ਅਤੇ ਪਰੈਸ਼ਰ ਹਾਰਨ ਉਤਾਰਨ ਦੇ ਆਦੇਸ਼ ਦਿੱਤੇ ਹਨ । ਧੁੰਦ ਨੂੰ ਦੇਖਦਿਆਂ ਹੋਇਆਂ ਬੱਸਾਂ ਦੇ ਪਿੱਛੇ ਰਿਫਲੈਕਟਰ ਲਗਾਉਣ,ਬੱਸਾਂ ਲਾਈਨਾਂ ਵਿੱਚ ਚਲਾਉਣ ਅਤੇ ਬੱਸ ਵਿੱਚ ਸਵਾਰੀਆਂ ਬੱਸ ਸਟਾਪ ਤੋਂ ਹੀ ਚੜਾਉਣ ਅਤੇ ਉਤਾਰਨ ਲਈ ਵੀ ਕਿਹਾ ।ਸ਼੍ਰੀ ਅਟਵਾਲ ਨੇ ਨਿੱਜੀ ਗੱਡੀਆਂ ਤੇ ਬਿਨਾਂ ਮਨਜੂਰੀ ਲਾਲ/ਨਿੱਲੀਆਂ ਬਤੀਆਂ ਅਤੇ ਕਾਲੀ ਫਿਲਮਾਂ ਲਗਾਕੇ ਘੁੰਮਣ ਵਾਲਿਆਂ ਨੂੰ ਚੇਤਾਵਨੀ ਦੇਂਦਿਆ ਕਿਹਾ ਕਿ ਉਹ ਖੁੱਦ ਹੀ ਉਸ ਨੂੰ ਉਤਾਰ ਦੇਣ ਨਹੀਂ ਤਾਂ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਉਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ । ਸ਼ਹਿਰ ਵਿੱਚ ਚਲ ਰਹੇ ਜਗਾੜੂ ਥ੍ਰੀ-ਵੀਲਰਾਂ ਅਤੇ ਸ਼ਰਾਬੀ ਡਰਾਇਵਰਾਂ ਤੇ ਵੀ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ।

Post a Comment