25 ਦਸੰਬਰ : ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਅੱਜ ਹਰਿਆਣਾ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਸੰਤ ਦਾਦੂਵਾਲ ਨੂੰ ਹਰਿਆਣਾ ਪੁਲਿਸ ਨੇ ਅੰਮ੍ਰਿਤਸਰ ਦੇ ਏਅਰਪੋਰਟ ਤੇ ਜਹਾਜ਼ ਤੋਂ ਉਤਰਦਿਆਂ ਸਾਰ ਹੀ ਗ੍ਰਿਫਤਾਰ ਕਰ ਲਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਦਾਦੂਵਾਲ ਇੰਗਲੈਂਡ ਤੋਂ ਧਰਮ ਪ੍ਰਚਾਰ ਦੌਰੇ ਤੋਂ ਅੱਜ ਅੰਮ੍ਰਿਤਸਰ ਏਅਰਪੋਰਟ ਰਾਹੀਂ ਪੰਜਾਬ ਪਰਤਣਾ ਸੀ। ਇਸ ਦੌਰਾਨ ਹਰਿਆਣਾ ਪੁਲਿਸ ਪਹਿਲਾਂ ਹੀ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ ਤੇ ਦਾਦੂਵਾਲ ਨੂੰ ਜਹਾਜ਼ ਤੋਂ ਉਤਰਦਿਆਂ ਸਾਰ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਸਮਝਿਆ ਜਾਂਦਾ ਹੈ ਕਿ ਉਹਨਾਂ ਨੂੰ 2007 ਦੇ ਸੌਦਾ ਸਾਧ ਦੇ ਵਿਰੋਧ ਵਿਦਚ ਰੇਲਾਂ ਰੋਕਣ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਹੈ ।


Post a Comment