ਸ਼ਾਹਕੋਟ, 5 ਦਸੰਬਰ (ਸਚਦੇਵਾ) ਤਰਕਸ਼ੀਲ ਸੁਸਾਟਿਈ ਪੰਜਾਬ (ਰਜਿ.) ਇਕਾਈ ਸ਼ਾਹਕੋਟ ਵੱਲੋਂ 9 ਦਸੰਬਰ ਦਿਨ ਐਤਵਾਰ ਨੂੰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਤਰਕਸ਼ੀਲ ਮੇਲਾ ਕਰਵਾਇਆ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆ ਤਰਕਸ਼ੀਲ ਕਮੇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਮੇਲੇ ‘ਚ ਅਦਾਕਾਰ ਮੰਚ ਮੋਹਾਲੀ ਦੇ ਕਲਾਕਾਰਾਂ ਵੱਲੋਂ ਡਾ. ਸਾਹਿਬ ਸਿੰਘ ਜੀ ਦੀ ਨਿਰਦੇਸ਼ਨਾ ਅਧੀਨ ‘ਜ਼ਖਮੀ ਖੰਭਾਂ ਦੀ ਪ੍ਰਵਾਜ’ ਅਤੇ ਇੱਕੋ ਰਾਹ ਸਵੱਲੜਾ’ ਨਾਟਕ ਖੇਡੇ ਜਾਣਗੇ । ਇਸ ਮੌਕੇ ਲੋਕ ਪੱਖੀ ਗਾਇਕ ਜਗਸੀਰ ਜੀਦਾ ਵੱਲੋਂ ਗੀਤ ਸੰਗੀਤ ਹੋਵੇਗਾ । ਮੇਲੇ ਤੋਂ ਇੱਕ ਦਨਿ ਪਹਿਲਾ 8 ਦਸੰਬਰ ਨੂੰ ਸ਼ਾਮ ਸਮੇਂ ਮੇਨ ਬਜ਼ਾਰ ਸ਼ਾਹਕੋਟ ਵਿਖੇ ਮਿਸ਼ਾਲ ਮਾਰਚ ਕੱਢਿਆ ਜਾਵੇਗਾ । ਇਸ ਮਿਸ਼ਾਲ ਮਾਰਚ ਦੌਰਾਨ ਗਾਇਕ ਜਗਸੀਰ ਜੀਦਾ ਵੱਲੋਂ ਲੋਕ ਪੱਖੀ ਗੀਤ ਪੇਸ਼ ਕੀਤੇ ਜਾਣਗੇ । ਉਨ•ਾਂ ਦੱਸਿਆ ਕਿ ਮੇਲੇ ਸੰਬੰਧੀ ਸਾਰੀ ਤਿਆਰੀ ਮੁਕੰਮਲ ਕਰ ਲਈ ਗਈ ਹੈ । ਇਸ ਮੌਕੇ ਸੁਖਵਿੰਦਰ ਬਾਗਪੁਰ, ਜਿੰਦਰ ਬਾਗਪੁਰ, ਲੈਕਚਰਾਰ ਮਨਜੀਤ ਸਿੰਘ, ਬਿੱਟੂ ਰੂਪੇਵਾਲੀ, ਦੇਸ ਰਾਜ ਜਾਫਰਵਾਲ, ਅਮਨ ਬਾਗਪੁਰ, ਜਗੀਰ ਜੋਸਨ, ਗਗਨ ਸੈਦਪੁਰੀ, ਹਰਪ੍ਰੀਤ ਸਿੰਘ ਸਿੰਧੜ, ਪਾਲ ਬਾਗਪੁਰ, ਜਸਬੀਰ ਕਾਹਲਵਾਂ ਆਦਿ ਹਾਜ਼ਰ ਸਨ ।


Post a Comment