ਸ਼ਾਹਕੋਟ, 5 ਦਸੰਬਰ (ਸਚਦੇਵਾ) ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ‘ਚ ਕੰਮ ਕਰਦੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ‘ਚ ਪਿੱਛਲੇ ਸਾਲ 1-1-2006 ਤੋਂ ਵਾਧਾ ਕੀਤੀ ਗਿਆ ਸੀ ਅਤੇ ਉਸ ਵਾਧੇ ਦਾ ਬਕਾਇਆ ਮੁਲਾਜ਼ਮਾਂ ਨੂੰ ਤਿੰਨ ਕਿਸ਼ਤਾਂ ਵਿੱਚ ਦੇਣ ਦਾ ਫੈਸਲਾ ਕੀਤਾ ਸੀ, ਪਰ ਦੂਸਰੀ ਕਿਸ਼ਤ ‘ਤੇ ਹੀ ਪੰਜਾਬ ਸਰਕਾਰ ਦਾ ਖਜਾਨਾਂ ਖਾਲੀ ਹੋ ਗਿਆ ਜਾਪਦਾ ਹੈ, ਜਿਸ ਕਾਰਣ ਸੂਬੇ ਭਰ ਦੇ ਲੱਖਾਂ ਹੀ ਮੁਲਾਜ਼ਮਾਂ ਦਾ ਬਣਦਾ ਬਕਾਇਆ ਅਜੇ ਤੱਕ ਜਾਰੀ ਨਹੀਂ ਹੋਇਆ । ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਸਾਰੇ ਹੀ ਸਰਕਾਰੀ ਵਿਭਾਗਾਂ ‘ਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖਾਹਾਂ ‘ਚ 1-1-2006 ਤੋਂ ਵਾਧਾ ਕੀਤਾ ਸੀ ਅਤੇ ਪਿੱਛਲੇ ਸਮੇਂ ਦਾ ਬਕਾਇਆ ਤਿੰਨ ਕਿਸ਼ਤਾਂ ‘ਚ ਦੇਣਾ ਸੀ । ਜਿਸ ਵਿੱਚ ਪਹਿਲੀ ਕਿਸ਼ਤੀ ‘ਚ 40%, ਦੂਸਰੀ ਕਿਸ਼ਤ ‘ਚ 30% ਅਤੇ ਤੀਸਰੀ ‘ਚ ਵੀ 30% ਬਕਾਇਆ ਨਗਦ ਅਦਾ ਕੀਤਾ ਜਾਣਾ ਸੀ । ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਪਿੱਛਲੇ ਸਾਲ ਮਈ-ਜੂਨ ਮਹੀਨੇ ‘ਚ 40% ਬਕਾਏ ਦੀ ਕਿਸ਼ਤ ਤਾਂ ਦੇ ਦਿੱਤੀ, ਪਰ ਇਸ ਵਾਰ ਦੂਸਰੀ ਕਿਸ਼ਤ ਵੇਲੇ 30% ਬਕਾਏ ਦੀ ਬਣਦੀ ਕਿਸ਼ਤ ਦੇਣ ਵਿੱਚ ਬਾਰ-ਬਾਰ ਰੁਕਾਵਟ ਪਾਈ ਜਾ ਰਹੀ ਹੈ । ਜਿਸ ਕਾਰਣ ਕੁਝ ਕੁ ਮੁਲਾਜ਼ਮਾਂ ਨੂੰ ਬਣਦੇ ਬਕਾਇਆ ਦੀ ਦੂਸਰੀ ਕਿਸ਼ਤ ਜਾਰੀ ਹੋ ਗਈ ਹੈ, ਜਦ ਕਿ ਕੁਝ ਕੁ ਮੁਲਾਜ਼ਮ ਕਈ ਮਹੀਨਿਆ ਤੋਂ ਖਜ਼ਾਨਾ ਦਫਤਰਾਂ ਦੇ ਚੱਕਰ ਮਾਰ ਕੇ ਅੱਕ ਚੁੱਕੇ ਹਨ, ਪਰ ਉਨ•ਾਂ ਦੇ ਬਕਾਏ ਦੀ ਕਿਸ਼ਤ ਜਾਰੀ ਨਹੀਂ ਹੋ ਰਹੀ ਅਤੇ ਸਰਕਾਰ ਵੱਲੋਂ ਸਿਰਫ 31 ਅਗਸਤ ਤੱਕ ਖਜਾਨਾਂ ਦਫਤਰਾਂ ‘ਚ ਜਮ•ਾਂ ਕੀਤੇ ਬਕਾਇਆ ਦੇ ਬਿੱਲ ਹੀ ਕੱਢਣ ਦੀ ਮਨਜੂਰੀ ਦਿੱਤੀ ਹੈ । ਇਥੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸ਼ਾਹਕੋਟ ਖਜਾਨਾ ਦਫਤਰ ‘ਚ ਬਹੁਤ ਸਾਰੇ ਮੁਲਾਜ਼ਮਾਂ ਦੇ ਬਿੱਲ ਸਤੰਬਰ ਮਹੀਨੇ ‘ਚ ਜਮ•ਾਂ ਹੋਏ ਸਨ, ਪਰ ਉਨ•ਾਂ ਦੇ ਬਕਾਏ ਕਿਸੇ ਨਾ ਕਿਸੇ ਢੰਗ ਨਾਲ ਕੱਢ ਦਿੱਤੇ ਗਏ ਹਨ, ਜਦ ਕਿ ਬਾਕੀ ਮੁਲਾਜ਼ਮ ਆਪਣੇ ਬਕਾਏ ਲੈਣ ਲਈ ਤਰਲੋ ਮੱਛੀ ਹੋ ਰਹੇ ਹਨ । ਇਸ ਸੰਬੰਧੀ ਜਦ ਸਬ ਡਵੀਜ਼ਨ ਸ਼ਾਹਕੋਟ ਦੇ ਖਜਾਨਾਂ ਅਫਸਰ ਜੀਤ ਰਾਮ ਨਾਲ ਸੰਪਰਕ ਕੀਤਾ ਤਾਂ ਉਨ•ਾਂ ਦੱਸਿਆ ਕਿ ਜਿਲ•ਾਂ ਖਜਾਨਾਂ ਅਫਸਰ ਦੇ ਆਦੇਸ਼ਾ ‘ਤੇ 31 ਅਗਸਤ ਤੱਕ ਦੇ ਜਮ•ਾਂ ਹੋਏ ਬਕਾਇਆ ਦੇ ਬਿੱਲਾਂ ਦੀ ਅਦਾਇਗੀ ਹੋਈ ਹੈ । ਇਸ ਤੋਂ ਬਾਅਦ ਵਾਲੇ ਬਕਾਇਆ ਦੇ ਜਮ•ਾਂ ਹੋਏ ਬਿੱਲਾਂ ‘ਤੇ ਰੋਕ ਲਗਾਈ ਗਈ ਹੈ । ਉਨ•ਾਂ ਕਿਹਾ ਕਿ ਕਿਸੇ ਵੀ ਮੁਲਾਜ਼ਮ ਦਾ ਬਿੱਲ ਨਿਯਮਾਂ ਤੋਂ ਬਾਹਰ ਹੋ ਕੇ ਨਹੀਂ ਕੱਢਿਆ ਗਿਆ । ਉਨ•ਾਂ ਕਿਹਾ ਕਿ 150 ਦੇ ਕਰੀਬ ਫਾਰਮ ਦਫਤਰ ਵਿੱਚ ਪਏ ਹਨ, ਬਕਾਏ ਖੁੱਲ•ਣ ਦੀ ਆਗਿਆ ਮਿਲਣ ‘ਤੇ ਸਾਰੇ ਹੀ ਮੁਲਾਜ਼ਮਾਂ ਨੂੰ ਅਦਾਇਗੀ ਦੇ ਚੈੱਕ ਦੇ ਦਿੱਤੇ ਜਾਣਗੇ । ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਦੇ ਖਜਾਨਾਂ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੋਂ ਮੰਗ ਕੀਤੀ ਹੈ ਕਿ ਰਹਿੰਦੇ ਮੁਲਾਜ਼ਮਾਂ ਦੇ ਬਕਾਇਆ ਦੀ ਦੂਸਰੀ ਕਿਸ਼ਤ ਜਾਰੀ ਕੀਤੀ ਜਾਵੇ ਜਾਂ ਫਿਰ ਰਹਿੰਦੇ ਮੁਲਾਜ਼ਮਾਂ ਨੂੰ ਉਨ•ਾਂ ਦੇ ਬਕਾਏ ਵਿਆਜ ਸਮੇਂ ਦਿੱਤੇ ਜਾਣ ।

Post a Comment