ਪਬਲਿਕ ਨਾਲ ਸਾਂਝ ਵਧਾਉਣ ਦੇ ਉਪਰਾਲਿਆ ਦੀ ਕੀਤੀ ਸ਼ਲਾਘਾ
ਸ਼ਾਹਕੋਟ, 5 ਦਸੰਬਰ (ਸਚਦੇਵਾ) ਮਾਡਲ ਥਾਣਾ ਸ਼ਾਹਕੋਟ ਅਤੇ ਥਾਣਾ ਲੋਹੀਆ ਵਿੱਚ ਕਮਿਊਨਿਟੀ ਪੋਲੀਸਿੰਗ ਸੁਵਿਧਾ ਸੈਂਟਰ ਸ਼ਾਹਕੋਟ (ਸਾਂਝ ਕੇਦਰ ਸ਼ਾਹਕੋਟ) ਵੱਲੋਂ ਬਣਾਈਆ ਗਈਆ ਕਮੇਟੀਆ ਵੱਲੋ ਇੰਸਪੈਕਟਰ ਗੁਰਨਾਮ ਸਿੰਘ ਇੰਚਾਰਜ ਕਮਿਊਨਿਟੀ ਪੋਲੀਸਿੰਗ ਸੁਵਿਧਾ ਸਂੈਟਰ ਸ਼ਾਹਕੋਟ (ਸਾਂਝ ਕੇਦਰ ਸ਼ਾਹਕੋਟ) ਦੀ ਨਿਗਰਾਨੀ ਹੇਠ ਨਵੀਆਂ ਬਣਾਈਆਂ ਗਈਆਂ ਟੀਮਾਂ ਵੱਲੋ ਬੁੱਧਵਾਰ ਨੂੰ ਇੰਨਸਪੈਕਸ਼ਨ ਕੀਤੀ ਗਈ । ਜਿਸ ਵਿੱਚ ਮਾਡਲ ਪੁਲਿਸ ਸਟੇਸ਼ਨ ਸਾਹਕੋਟ ਵਾਸਤੇ ਨਿਯੁਕਤ ਕੀਤੀ ਗਈ ਟੀਮ ਇੰਚਾਰਜ ਸ੍ਰੀਮਤੀ ਬਲਰਾਜ ਕੋਰ ਪ੍ਰਿਸੀਪਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬਾਜਵਾ ਕਲਾ (ਸ਼ਾਹਕੋਟ) ਅਤੇ ਮੈਂਬਰ ਸ੍ਰੀ ਸੁਰਜੀਤ ਸਿੰਘ ਜੰਮੂ ਪ੍ਰਧਾਨ ਰੋਟਰੀ ਕਲੱਬ ਲੋਹੀਆ, ਸ੍ਰੀ ਅਮਿਤ ਕੁਮਾਰ ਲੱਕੀ ਲੋਹੀਆ, ਸ੍ਰੀ ਪਵਨ ਕੁਮਾਰ ਪ੍ਰਧਾਨ ਕਲਾਥ ਮਰਚੈਟਸ ਲੋਹੀਆ, ਸ੍ਰੀ ਸੁਨੀਲ ਕੁਮਾਰ ਗੁਪਤਾ ਗੁਰੂ ਨਾਨਕ ਕਲੋਨੀ ਲੋਹੀਆ ਅਤੇ ਥਾਣਾ ਲੋਹੀਆਂ ਵਾਸਤੇ ਨਿਯੁਕਤ ਕੀਤੇ ਗਏ ਟੀਮ ਇੰਚਾਰਜ ਸ੍ਰੀ ਜਸਵੀਰ ਸਿੰਘ ਪ੍ਰਿਸੀਪਲ ਪਬਲਿਕ ਸੀਨੀਅਰ ਸੰਕੈਡਰੀ ਸਕੂਲ ਸ਼ਾਹਕੋਟ ਅਤੇ ਮੈਂਬਰ ਸ੍ਰੀ ਗੁਲਸਨ ਰਾਏ ਮਾਨਵ ਕਲਿਆਣ ਸੰਸਥਾ ਸ਼ਾਹਕੋਟ, ਸ੍ਰੀ ਜਗਦੀਸ ਸਿੰਘ ਬਾਜਵਾ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ ਵਾਸੀ ਬਾਜਵਾ ਕਲਾ, ਸ੍ਰੀਮਤੀ ਸੁਰਿੰਦਰ ਕੋਰ ਸਰਪੰਚ ਪਿੰਡ ਮਾਣਕ (ਲੋਹੀਆ), ਸ੍ਰੀ ਲਖਵੀਰ ਸਿੰਘ ਝੀਤਾ ਪ੍ਰਧਾਨ ਸੁਰਜੀਤ ਮੈਮੋਰੀਅਲ ਕਲੱਬ ਸ਼ਾਹਕੋਟ ਨੇ ਇੰਨਸਪੈਕਸ਼ਨ ਦੌਰਾਨ ਦੋਨਾ ਥਾਣਿਆ ਦਾ ਰਿਕਾਰਡ, ਸਫ਼ਾਈ, ਪਬਲਿਕ ਨਾਲ ਵਤੀਰਾ ਅਤੇ ਹੋਰ ਕੰਮ ਕਾਜ ਬਾਰੇ ਚੈਕਿੰਗ ਕੀਤੀ ਅਤੇ ਸਾਂਝ ਕੇਂਦਰ ਵਿਚ ਪਬਲਿਕ ਨੂੰ ਦਿੱਤੀਆ ਜਾਣ ਵਾਲੀਆ ਸਹੂਲਤਾ ਦੇਣ ਬਾਰੇ ਵੀ ਜਾਂਚ ਕੀਤੀ ।ਇਸ ਮੌਕੇ ਟੀਮ ਇੰਚਾਰਜਾਂ ਨੇ ਜਾਂਚ ਦੋਰਾਨ ਪਬਲਿਕ ਨੂੰ ਸਹੂਲਤਾਂ ਦੇਣ ਬਾਰੇ ਅਤੇ ਪਬਲਿਕ ਨਾਲ ਸਾਂਝ ਵਧਾਉਣ ਵਾਸਤੇ ਉਪਰਾਲਿਆ ਦੀ ਸ਼ਲਾਘਾ ਕੀਤੀ ।
ਸ਼ਾਹਕੋਟ ਪੁਲਿਸ ਸਟੇਸ਼ਨ ਦੇ ਸਾਂਝ ਕੇਂਦਰ ਦਾ ਨਰੀਖਣ ਕਰਦੇ ਹੋਏ ਟੀਮ ਇੰਚਾਰਜ ਪ੍ਰਿੰਸੀਪਲ ਬਲਰਾਜ ਕੌਰ ਅਤੇ ਟੀਮ ਮੈਂਬਰ ।


Post a Comment