ਆਪਣੇ ਘਰ ਨਿੰਮ ਗੁਬਾਰੇ ਬੰਨ ਕੇ ਕਿਹਾ ਕਿ ਧੀ ਜੰਮੀ ਵੰਡੋ ਮਠਿਆਈ ਸਾਡੇ ਘਰ ਲਕਸ਼ਮੀ ਆਈ ਇਕ ਸਾਦੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ

Saturday, December 01, 20120 comments

ਮਾਨਸਾ 1 ਦਸੰਬਰ (         ) ਵਾਰਡ ਨੰ: 3 ਭੀਖੀ ਜਿਲ•ਾ ਮਾਨਸਾ ਦੇ ਸਰਗਰਮ ਸਮਾਜ ਸੇਵਕ ਹਰਨੇਕ ਸਿੰਘ ਮਹਿਲ ਮਾਨਵਤਾ ਭਲਾਈ ਕੰਮਾਂ ’ਚ ਅਹਿਮ ਭੂਮਿਕਾ ਨਿਭਾ ਰਹੀ ਇੰਟਰਨੈਸ਼ਨਲ  ਹਿਊਮਨ ਰਾਇਟਸ ਫਾਊਂਡੇਸ਼ਨ ਫਾਰ ਪੁਲਿਸ ਪਬਲਿਕ ਐਂਡ ਮੀਡੀਆ ਯੂਥ ਪੰਜਾਬ ਦੇ ਸੂਬਾ ਪ੍ਰਧਾਨ ਸਮਾਜ ਸੇਵਕ ਹਰਨੇਕ ਸਿੰਘ ਮਹਿਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫੁਰਮਾਨ ਤੇ ਅਮਲ ਕਰਦਿਆਂ (ਸੋ ਕਿਊ ਮੰਦਾ ਆਖੀਐ ਜਿਤ ਜੰਮੇ ਰਜਾਨ) ਅੱਜ ਉਨ•ਾਂ ਦੀ ਧਰਮ ਪਤਨੀ ਰੇਨੂੰ ਬਾਲਾ ਦੀ ਕੁਖੋਂ ਨਵ ਜਨਮੀ ਬੇਟੀ (ਲੜਕੀ) ਦੇ ਪੈਦਾ ਹੋਣ ਤੇ ਜਿੱਥੇ ਆਪਣੇ ਘਰ ਨਿੰਮ ਗੁਬਾਰੇ ਬੰਨ ਕੇ ਕਿਹਾ ਕਿ ਧੀ ਜੰਮੀ ਵੰਡੋ ਮਠਿਆਈ ਸਾਡੇ ਘਰ ਲਕਸ਼ਮੀ ਆਈ ਇਕ ਸਾਦੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦੋਰਾਨ ਹਰਨੇਕ ਮਹਿਲ ਨੇ ਸਵ: ਕੁਲਦੀਪ ਮਾਣਕ ਦਾ ਗੀਤ ਹੋਇਆ ਕੀ ਜੇ ਧੀ ਜੰਮ ਪਈ ਕੁੱਖ ਤਾਂ ਸੁਲਖਣੀ ਹੋਈ, ਗਾ ਕੇ ਖੁਸ਼ੀ ਮਨਾਈ ਅਤੇ ਲੱਡੂ ਵੰਡ ਗਏ ਮਹਿਲ ਨੇ ਨਵ ਜਮੀ ਬੇਟੀ ਦਾ ਨਾਮ ਜਸਨਦੀਪ ਕੌਰ ਮਹਿਲ ਰੱਖਿਆ। ਸਮਾਗਮ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ ਸੰਸਥਾ ਦੇ ਚੇਅਰਪ੍ਰਸਨ ਮੈਡਮ ਸੁਨੀਤਾ ਸਿੰਘ ਪਟਿਆਲਾ ਨੇ ਕਿਹਾ ਕਿ ਹਰਨੇਕ ਸਿੰਘ ਮਹਿਲ ਲੰਮੇ ਸਮੇਂ ਤੋਂ ਸਮਾਜ ਸੇਵਾ ਤੇ ਲੋਕ ਭਲਾਈ ਦੇ ਕੰਮਾਂ ਵਿੱਚ ਆਪਣਾ ਕੀਮਤੀ ਸਮਾਂ ਬਚਾਉਂਦਾ ਹੈ ਸਮਾਜ ਦੇ ਲੋਕਾਂ ਦੀ ਸੋਚ ਬਦਲਣ ਲਈ ਲੜਕਾ ਲੜਕੀ ਇੱਕ ਸਨਮਾਨ ਅਤੇ ਲੜਕੀਆਂ ਦੇ ਜਨਮ ਹੋਣ ਤੇ ਖੁਸ਼ੀਆਂ ਹੀ ਮਨਾਉਣੀਆਂ ਚਾਹੀਦੀਆਂ ਹਨ ਅੱਜ ਦੇ ਸਮੇਂ ਵਿੱਚ ਲੜਕੀਆਂ ਸਮਾਜ ਦੇ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ। ਇਸ ਮੌਕੇ ਹਰਨੇਕ ਸਿੰਘ ਮਹਿਲ ਦੇ ਘਰ ਨਵ ਜਨਮੀ ਬੇਟੀ (ਲੜਕੀ) ਦੀਆਂ ਵਧਾਈਆਂ ਦੇਣ ਵਾਲਿਆਂ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਕੈਬਨਿਟ ਮੰਤਰੀ ਸ੍ਰ. ਸੁਰਜੀਤ ਸਿੰਘ ਰੱਖੜਾ, ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ, ਨਗਰ ਨਿਗਮ ਪਟਿਆਲਾ ਦੇ ਮੇਅਰ ਪ੍ਰਧਾਨ ਜਸਪਾਲ ਸਿੰਘ, ਸੀਨੀਅਰ ਪੱਤਰਕਾਰ ਬਲਜੀਤ ਸਿੰਘ ਬੱਲੀ, ਚੰਡੀਗੜ• ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਤੀਕਸ਼ਣ ਸੂਦ, ਪਲੈਨਿੰਗ ਬੋਰਡ ਕਮੇਟੀ ਮਾਨਸਾ ਦੇ ਚੇਅਰਮੈਨ ਸ੍ਰ. ਸੁਖਵਿੰਦਰ ਸਿੰਘ ਔਲਖ ਮਾਨਸਾ, ਸਿਹਤ ਮੰਤਰੀ ਦੀ ਮੈਂਬਰ ਪਾਰਲੀਮੈਂਟ ਸਕੱਤਰ ਡਾ. ਨਵਜੋਤ ਕੌਰ ਸਿੱਧੂ ਅੰਮ੍ਰਿਤਸਰ, ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਸ੍ਰ. ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਫੋਨ ਕਰਕੇ ਹਰਨੇਕ ਸਿੰਘ ਮਹਿਲ ਨੂੰ ਬੇਟੀ ਹੋਣ ਦੀ ਵਧਾਈਆਂ ਦਿੱਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੇਨੂੰ ਬਾਲਾ ਧਰਮਪਤਨੀ ਹਰਨੇਕ ਸਿੰਘ ਮਹਿਲ, ਸਵਰਨਾ ਦੇਵੀ, ਸੁਰਜੀਤ ਕੌਰ, ਸੋਨੀਆ, ਸੁਰਜੀਤ ਕੌਰ, ਧਰਮਿੰਦਰ ਕੌਰ ਵਡੇਰਾ, ਅਨਮੋਲਦੀਪ, ਜਤਿੰਦਰਪਾਲ ਸਿੰਘ ਸਰੁਸਤੀਗੜ• ਅਤੇ ਮਾਤਾ ਕੁਸ਼ਲਿਆ ਸਰਕਾਰੀ ਹਸਪਤਾਲ ਦੇ ਇੰਚਾਰਜ ਮੈਡਮ ਡਾ. ਮਧੁਰਿਮਾ ਚਾਵਲਾ ਨੇ ਵੀ ਕਿਹਾ ਕਿ ਬੇਟੀਆਂ ਦੇ ਜਨਮ ਹੋਣ ਤੇ ਹੁਣ ਲੋਕਾਂ ਨੂੰ ਮਠਿਆਈਆਂ ਲੱਡੂ ਵੰਡ ਕੇ ਖੁਸ਼ੀਆਂ ਮਨਾਉਣੀਆਂ ਚਹੀਦੀਆਂ ਹਨ। ਸਮਾਗਮ ਦੇ ਅਖੀਰ ਵਿੱਚ ਹਰਨੇਕ ਸਿੰਘ ਮਹਿਲ ਨੇ ਕਿਹਾ ਕਿ ਪੰਜਾਬ ਵਿੱਚ ਜਲਦੀ ਉਨ•ਾਂ ਦੀ ਸੰਸਥਾ ਵੱਲੋਂ ਸਮਾਜ ਭਲਾਈ ਦੇ ਕੰਮ ਵੱਡੇ ਪੱਧਰ ਤੇ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।  

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger