ਭਦੌੜ/ਸ਼ਹਿਣਾ 1 ਦਿਸੰਬਰ (ਸਾਹਿਬ ਸੰਧੂ) ਬੀਤੀ ਰਾਤ ਲੁਟੇਰਿਆਂ ਵੱਲੋਂ ਭਦੌੜ ਵਿਖੇ ਇੱਕ ਮੋਬਾਇਲ ਵਿਕਰੇਤਾ ਕੋਲੋਂ ਢਾਈ ਲੱਖ ਰੁਪਏ ਦੀ ਨਕਦ ਖੌਹ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪੱਤਰਕਾਰਾਂ ਨਾਲ ਗੱਲ ਕਰਦਿਆਂ ਜੀਵਨ ਕੁਮਾਰ (ਸਿਵਾ ਟੈਲੀਕੋਮ) ਨੇ ਦੱਸਿਆ ਕਿ ਉਸ ਕੋਲ ਕੰਮ ਕਰਦਾ ਰਮਨ ਕੁਮਾਰ ਪੁੱਤਰ ਜਸਵੰਤ ਰਾਏ ਵਾਸੀ ਭਦੌੜ ਜੋ ਕਿ ਦੋ ਤਿੰਨ ਦਿਨ ਤੋਂ ਬਿਮਾਰ ਸੀ ਤੇ ਉਸ ਕੋਲ ਉਗਰਾਹੀ ਦੇ ਲਗਪਗ ਢਾਈ ਲੱਖ ਰੁਪਏ ਇੱਕਠੇ ਹੋ ਗਏ ਸੀ ਤੇ ਰਾਤ ਸਮੇ ਤਪਾ ਤੋਂ ਉਗਰਾਹੀ ਕਰਨ ਉਪਰੰਤ ਜਦ ਪੱਖੋ ਕੈਂਚੀਆਂ ਰਾਹੀ ਭਦੌੜ ਨੂੰ ਆ ਰਿਹਾ ਸੀ ਤਾਂ ਥਾਣਾ ਸ਼ਹਿਣਾ ਦੀ ਹੱਦ ਤੋਂ ਅੱਧਾ ਕਿੱਲਾ ਬਾਹਰ ਭਦੌੜ ਵਿਖੇ ਉਸ ਦੇ ਮੋਟਰਸਾਇਕਲ ਅੱਗੇ ਸਕਾਰਪੀਓ ਗੱਡੀ ਆਕੇ ਰੁੱਕੀ ਤੇ ਉਸ ਵਿੱਚੋਂ ਉਤਰਨ ਵਾਲੇ ਪੰਜ ਨੌਜਵਾਨਾਂ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਤੇ ਉਸ ਕੋਲੋਂ ਢਾਈ ਲੱਖ ਦੀ ਨਕਦੀ ਲੁੱਟ ਲਈ। ਇਸ ਘਟਨਾਂ ਬਆਦ ਸ਼ਹਿਣਾ ਭਦੌੜ ਦੀ ਪੁਲਿਸ ਨੇ ਸੂਚਨਾਂ ਮਿਲਦਿਆਂ ਹੀ ਘਟਨਾ ਸਥਾਨ ਦੇ ਆਸ ਪਾਸ ਨਾਕੇਬੰਦੀ ਕਰ ਦਿੱਤੀ ਤੇ ਡੀ. ਐਸ. ਪੀ ਤਪਾ ਨੇ ਵੀ ਮੌਕਾ ਦੇਖਿਆ। ਥਾਣਾ ਭਦੌੜ ਵਿਖੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ਼ ਕੀਤਾ ਜਾ ਰਿਹਾ ਸੀ।
Post a Comment