ਕੈਂਸਰ ਚੇਤਨਾ ਤੇ ਲੱਛਣ ਅਧਾਰਤ ਜਲਦੀ ਜਾਂਚ ਸੂਬਾਈ ਮੁਹਿੰਮ ਦਾ ਆਗਾਜ

Saturday, December 01, 20120 comments


 ਬੁਢਲਾਡਾ, 1 ਦਸੰਬਰ (                      ) ਪੰਜਾਬ ਸਰਕਾਰ ਵੱਲੋਂ ਚਲਾਈ ਗਈ ਕੈਂਸਰ ਚੇਤਨਾ ਤੇ ਲੱਛਣ ਅਧਾਰਤ ਜਲਦੀ ਜਾਂਚ ਲਈ ਸੂਬਾਈ ਮੁਹਿੰਮ ਦੀ ਬਲਾਕ ਬੁਢਲਾਡਾ ਵਿਖੇ ਡਾ. ਬਲਦੇਵ ਸਿੰਘ ਸਹੋਤਾ ਸਿਵਲ ਸਰਜਨ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਬਲਵੀਰ ਸਿੰਘ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਦੀ ਰਹਿਨੁਮਾਈ ਹੇਠ ਸ਼ੁਰੂਆਤ ਕੀਤੀ ਗਈ। ਬਲਾਕ
 ਬੁਢਲਾਡਾ ਅਧੀਨ ਪੈਂਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਸਾਰੇ ਤਾਇਨਾਤ ਆਸ਼ਾ ਵਰਕਰਜ, ਏ.ਐਨ.ਐਮ.ਜ, ਐਲ.ਐਚ.ਵੀ., ਐਸ.ਆਈ., ਮੈਡੀਕਲ ਅਫਸਰ, ਰੂਰਲ ਮੈਡੀਕਲ ਅਫਸਰ ਤੋਂ ਇਲਾਵਾ ਬਾਬਾ ਸੂਚਾ ਸਿੰਘ ਨਰਸਿੰਗ ਇੰਸਟੀਚਿਊਟ ਸਮਾਉਂ ਅਤੇ ਵਿਦਿਆ ਸਾਗਰ ਨਰਸਿੰਗ ਇੰਸਟੀਚਿਊਟ ਦੇ ਵਿਦਿਆਰਥੀ ਅਤੇ ਟਿਊਟਰਾਂ ਨੇ ਭਾਗ ਲਿਆ। ਅੱਜ ਸਵੇਰੇ 9 ਵਜੇ ਦੇ ਕਰੀਬ ਸਾਰੇ
 ਸੁਪਰਵਾਈਜਰਾਂ ਨੇ ਮੁਹਿੰਮ ਦੀ ਜੋਰਦਾਰ ਸ਼ੁਰੂਆਤ ਕਰਦਿਆਂ ਸਾਰੇ ਟ੍ਰੇਨਡ ਸਟਾਫ ਨੂੰ ਆਪੋ ਆਪਣੀਆਂ ਥਾਂ 'ਤੇ ਲੱਗੀ ਡਿਊਟੀ ਅਨੁਸਾਰ ਘਰਾਂ ਦਾ ਸਰਵੇ ਕਰਨ ਲਈ ਭੇਜਿਆ। ਹੋਰ ਜਾਣਕਾਰੀ ਦਿੰਦਿਆਂ ਸ੍ਰੀ ਸੀਤਾ ਰਾਮ ਬਲਾਕ ਸੁਪਰਵਾਈਜਰ ਬੁਢਲਾਡਾ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਨੇਪਰੇ ਚਾੜਨ ਲਈ ਲਗਭਗ 250 ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿੰਨਾਂ ਦੀ ਅਗਵਾਈ ਲਈ 54 ਏ.ਐਨ.ਐਮ.ਜ, 7 ਸੁਪਰਵਾਈਜਰਾਂ ਤੋਂ ਇਲਾਵਾ ਮੈਡੀਕਲ ਅਫਸਰ ਅਤੇ ਰੂਰਲ ਮੈਡੀਕਲ ਅਫਸਰ ਲਗਾਏ ਹੋਏ ਹਨ। ਇਸ ਮੁਹਿੰਮ ਦੌਰਾਨ ਕੀਤੇ ਗਏ ਕੰਮ ਦੀ ਰੋਜਾਨਾ ਰਿਪੋਰਟ ਭੇਜਣ ਦੀ ਜਿੰਮੇਵਾਰੀ ਸ੍ਰੀ ਸੀਤਾ ਰਾਮ ਬਲਾਕ ਸੁਪਰਵਾਈਜਰ, ਸ੍ਰੀ ਟੀਨੂੰ ਰਾਏ ਗਰਗੇ ਇਨਫਰਮੇਸ਼ਨ ਅਸਿਸਟੈਂਟ ਅਤੇ ਸ੍ਰੀ ਵਰਿੰਦਰ ਮਹਿਤਾ ਨੂੰ ਸੌਂਪੀ ਗਈ ਹੈ। ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰ ਦੀ ਯੂਨੀਅਨ ਦੀ ਬਲਾਕ ਪ੍ਰਧਾਨ ਸ੍ਰੀਮਤੀ ਸੁਖਵਿੰਦਰ ਕੌਰ ਸੁੱਖੀ ਨੇ ਆਸ਼ਾ ਵਰਕਰਜ ਨੂੰ ਇਸ ਕੰਮ ਨੂੰ ਪੂਰੀ ਤਨਦੇਹੀ ਨਾਲ ਨੇਪਰੇ ਚਾੜਨ ਲਈ ਵਿਸ਼ੇਸ਼ ਤੌਰ ਤੇ ਪ੍ਰੇਰਿਆ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger