ਮਾਨਸਾ, 21 ਦਸੰਬਰ (ਸਤੀਸ ) ਨਜਦੀਕੀ ਪਿੰਡ ਨੰਗਲ ਕਲਾਂ ਵਿਖੇ ਸਰਕਾਰੀ ਸੈਕੰਡਰੀ ਸਕੂਲ ਵਿੱਚ ਸਕੂਲੀ ਬੱਚਿਆਂ ਦੇ ਪੀਣ ਲਈ ਯੋਗ ਪਾਣੀ ਨਾ ਮਿਲਣ ਕਰਕੇ ਚਿੰਤਾ ਪ੍ਰਗਟ ਕੀਤੀ। ਚੰਡੀਗੜ• ਤੋ ਆਏ ਕਰਨਾਟਕ ਦੇ ਪ੍ਰੋਫੈਸਰ ਪੰਡਿਤ ਰਾਉ ਧਰੇਨਵਰ ਨੇ ਸਕੂਲ ਵਿੱਚ ਪਹੁੰਚ ਕੇ ਬੱਚਿਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨਾਂ ਬੱਚਿਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਡੀ ਮਾਤ ਭਾਸ਼ਾ ਪੰਜਾਬੀ ਮਾਂ ਬੋਲੀ ਹੈ ਅਤੇ ਸਾਨੂੰ ਇਸ ਦਾ ਸਤਕਾਰ ਕਰਨਾ ਚਾਹੀਦਾ ਹੈ ਉਨਾਂ ਕਿਹਾ ਕਿ ਕੁਝ ਪੰਜਾਬੀ ਗਾਇਕ ਅਸ਼ਲੀਲ ਗੀਤ ਗਾ ਕੇ ਸਾਡੇ ਸੱਭਿਆਚਾਰ ਨੂੰ ਵਿਗਾੜ ਰਹੇ ਹਨ ਅਤੇ ਉਨਾਂ ਬੱਚਿਆਂ ਨੂੰ ਨਸ਼ਿਆ ਤੋ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ । ਸ੍ਰੀ ਪੰਡਿਤ ਰਾਉ ਨੇ ਦੱਸਿਆ ਕਿ ਉਨਾਂ ਦੇ ਧਿਆਨ ਵਿੱਚ ਮਾਨਸਾ ਦੇ ਪਿੰਡ ਨੰਗਲ ਕਲਾਂ ਵਿੱਚ ਸਕੂਲੀ ਬੱਚਿਆਂ ਨੂੰ ਸੁੱਧ ਪਾਣੀ ਨਾ ਮਿਲਣ ਦੀ ਖਬਰ ਪੜੀ ਸੀ ਜਿਸ ਕਰਕੇ ਉਨਾਂ ਪੂਰੇ ਪੰਜਾਬ ਵਿਚੋ ਪਹਿਲ ਦੇ ਅਧਾਰ ਤੇ ਇਸ ਪਿੰਡ ਵਿੱਚ ਬੱਚਿਆਂ ਪਹੁੰਚਕੇ ਬੱਚਿਆਂ ਨੂੰ ਧਰਤੀ ਹੇਠਲਾ ਪਾਣੀ ਪੀਣ ਨਾਲ ਲੱਗਣ ਵਾਲੀਆਂ ਗੰਭੀਰ ਬਿਮਾਰਿਆਂ ਬਾਰੇ ਜਾਣੂ ਕਰਵਾਇਆ ਉਨਾਂ ਕਿਹਾ ਕਿ ਉਹ ਇਹ ਮਸਲਾ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਬੱਚਿਆ ਨੂੰ ਸੁੱਧ ਪਾਣੀ ਦੇਣ ਲਈ ਅਪੀਲ ਕਰਨਗੇ। ਇਸ ਉਪਰੰਤ ਉਨਾਂ ਨੇ ਆਪਣਾ ਮੁੱਢਲਾ ਫਰਜ਼ ਸਮਝਕੇ ਜਿਲ•ੇ ਦੇ ਏ ਡੀ ਸੀ ਅਮਿਤ ਕੁਮਾਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਜਿਸ ਵਿੱਚ ਉਨਾਂ ਨੇ ਧਰਤੀ ਹੇਠਲੇ ਪਾਣੀ ਨਾਲ ਹੋਣ ਵਾਲੀਆਂ ਖਤਰਨਾਕ ਬੀਮਾਰੀਆਂ ਤੋ ਜਾਣੂ ਕਰਵਾਕੇ ਇਸ ਦਾ ਜਲਦੀ ਹੱਲ ਕੱਢਣ ਲਈ ਬੇਨਤੀ ਕੀਤੀ । ਸ੍ਰੀ ਅਮਿਤ ਕੁਮਾਰ ਨੇ ਵਿਸ਼ਵਾਸ ਦਵਾਇਆ ਕਿ ਇਸ ਸਮੱਸਿਆ ਦਾ ਜਲਦੀ ਹੀ ਉਹ ਹੱਲ ਕੱਢਕੇ ਬੱਚਿਆਂ ਨੂੰ ਸੁੱਧ ਪਾਣੀ ਮਹੁੱਈਆਂ ਕਰਵਾਉਣਗੇ।
Post a Comment