ਵਿਧਾਨ ਸਭਾ ਸ਼ੈਸ਼ਨ ਵਿਚ ਪਾਰਟੀ ਭਖਦੇ ਮੁੱਦਿਆਂ ਤੇ ਘੇਰੇਗੀ ਜੇ ਸਮਾਂ ਮਿਲਿਆ
ਖੰਨਾ, 14 ਦਸੰਬਰ ਥਿੰਦ ਦਿਆਲਪੁਰੀਆ ਪੰਜਾਬ ਵਿਚ ਇਸ ਸਮੇਂ ਜੰਗਲ ਦਾ ਰਾਜ ਚਲ ਰਿਹਾ ਹੈੇ ਤੇ ਜੇ ਇਸ ਵੇਲੇ ਸੱਤਾ ਤੇ ਕਾਬਜ਼ ਅਕਾਲੀ ਭਾਜਪਾ ਗਠਜੋੜ ਵਾਲੇ ਇਹ ਸੋਚੀ ਬੈਠੇ ਹਨ ਤਾਂ ਪੰਜਾਬ ਦੇ ਅਣਖੀਲੇ ਲੋਕ ਇਹਨਾਂ ਨੂੰ ਆ ਰਹੀਆਂ ਲੋਕ ਸਭਾ , ਗ੍ਰਾਮ ਪੰਚਾਇਤ ਤੇ ਬਲਾਕ ਸੰਮਤੀ ਚੋਣਾਂ ਵਿਚ ਆਟੇ ਦਾਣੇ ਦਾ ਭਾਅ ਦਸ ਦੇਣਗੇ।ਇਹ ਗੱਲ ਇਥੋਂ ਦੂਰ ਹਲਕਾ ਸਮਰਾਲਾ ਵਿਚ ਪੰਜਾਬ ਦੀ ਸਾਬਕਾ ਮੁਖ ਮੰਤਰੀ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਨੇ ਸਥਾਨਕ ਐਮ ਐਲ ਏ ਅਮਰੀਕ ਸਿੰਘ ਢਿੱਲੋਂ ਦੇ ਦਫਤਰ ਵਿਚ ਕੁੱਝ ਚੋਣਵੇਂ ਨਾਮਾਨਿਗਾਰਾਂ ਨਾਲ ਗਲਬਾਤ ਕਰਦਿਆ ਆਖੀ। ਉਹਨਾ ਦੇ ਨਾਲ ਪੰਜਾਬ ਦੇ ਦੇ ਸਾਬਕਾ ਸਿੱਖਿਆ ਵਜ਼ੀਰ ਅਵਤਾਰ ਸਿੰਘ ਬਰਾੜ, ਤੇ ਸਿਹਤ ਮੰਤਰੀ ਲਾਲ ਸਿੰਘ ਤੇ ਸਾਹਨੇਵਾਲ ਦੇ ਹਲਕਾ ਇੰਚਾਰਜ ਕਾਂਗਰਸ ਦੇ ਵਿਕਰਮਜੀਤ ਸਿੰਘ ਬਾਜਵਾ ਤੇ ਅਮਰੀਕ ਸਿੰਘ ਢਿੱਲੋਂ ਹਾਜ਼ਰ ਸਨ। ਉਹਨਾ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਕੋਈ ਵੀਲਾਅ ਤੇ ਆਰਡਰ ਦੀ ਚੀਜ਼ ਨਹੀਂ ਰਹੀ, ਆਏ ਦਿਨ ਪੰਜਾਬ ਵਿਚ ਲੜਕੀਆਂ ਦੀ ਛੇੜਛਾੜ ਤੇ ਕਤਲੋਗਾਰਤ ਦਾ ਬਾਜ਼ਾਰ ਗਰਮ ਹੈ ਤੇ ਮੁਖ ਮੰਤਰੀ ਇਸਨੂੰ ਮਾਮੂਲੀ ਘਟਨਾਵਾਂ ਦਾ ਨਾਂਅ ਦੇਕੇ ਪੱਲਾ ਝਾੜ ਰਹੇ ਹਨ। ਉਪਰੋਕਤ ਘਟਨਾਵਾਂ ਤੇ ਸੱਤਾਧਿਰ ਨੂੰ ਘੇਰਨ ਲਈ ਮੁਖ ਵਿਰੋਧੀ ਪਾਰਟੀ ਕਾਂਗਰਸ ਵਲੋਂ ਕੋਈ ਜਬਰਦਸਤ ਘੇਰਾਬੰਦੀ ਜਾਂ ਕੋਈ ਲਿਖਣਯੋਗ ਗਲ ਸਾਹਮਣੇ ਨਹੀਂ ਆਈ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਇਸ ਲਈ ਪਾਰਟੀ ਹਾਈਕਮਾਨ ਵਲੋਂ ਜ਼ੋਰਦਾਰ ਯਤਨ ਤੇ ਲਾਮਵੰਦੀ ਵਿੱਢਣ ਲਈ ਕੋਸ਼ਿਸ਼ਾਂ ਕੀਤੀਆ ਜਾ ਰਹੀਆਂ ਹਨ। 17 ਦਸੰਬਰ ਨੂੰ ਆ ਰਹੇ ਸ਼ੈਸ਼ਨ ਵਿਚ ਪਾਰਟੀ ਦੀਆਂ ਤਿਆਰੀਆ ਤੇ ਮੁਖ ਮੁੱਦਿਆਂ ਤੇ ਘੇਰਨ ਲਈ ਕੀ ਸਥਿਤੀ ਹੈ ਤੇ ਉਹਨਾਂ ਕਿਹਾ ਕਿ ਉਕਤ ਸ਼ੈਸ਼ਨ ਨੂੰ ਹਰ ਸਮੇਂ ਛੋਟਾ ਕਰਲ ਤੇ ਵਿਰੋਧੀ ਧਿਰ ਨੂੰ ਕਦੇ ਮੌਕਾ ਨਾ ਦੇਣਾ ਅਕਾਲੀ ਪਾਜਪਾ ਦੀ ਸਿਰੇ ਦੀ ਅਸੰਵਿਧਾਲਕ ਕਾਰਵਾਹੀ ਹ ਤੇ ਅਸੀਂ ਵੀ ਜੇਕਰ ਸਾਨੂੰ ਬੋਲਣ ਨਾ ਦਿੱਤਾ ਗਿਆ ਤਾਂ ਅਸੀਂ ਵਾਕਆਊਟ ਕਰਕੇ ਸਦਨ ਸਾਹਮਣੇ ਧਰਨਾ ਦੇਵਾਂਗੇ ਤ ਮੀਡੀਆ ਨੂੰ ਇਹਨਾ ਦੀਆਂ ਕਾਲੀਆਂ ਕਰਤੂਤਾ ਬਾਰੇ ਦੱਸਾਂਗੇ। ਸ੍ਰੀਮਤੀ ਭੱਠਲ ਨ ਕਿਹਾ ਕਿ ਅੱਜ ਦੇ ਪ੍ਰੈਸ ਦੇ ਇਕ ਹਿੱਸੇ ਵਿਚ ਅਕਾਲੀ ਵਿਧਾਇਕਾ ਨੂੰ ਡਿਪਟੀ ਮੁਖ ਮੰਤਰੀ ਦਾ ਕਹਿਣਾ ਖਾਸ ਕਰਕੇ ਵਿਰਸਾ ਸਿੰਘ ਵਲਟੋਹਾ ਨੂੰ ਕਿ ਤਿਆਰ ਹੋਕੇ ਆਇਉ ਦਾ ਮਤਲਬ ਸਮਝਾਉਂਦਿਆਂ ਦਸਿਆ ਕਿ ਇਹ ਲੋਕ ਸਦਨ ਵਿਚ ਹੰਗਾਮਾ ਕਰਨਗੇ ਤੇ ਕਾਂਗਰਸੀ ਵਿਧਾਇਕਾਂ ਦੀਆਂ ਪੱਗਾਂ ਲਾਹੁਣਗੇ ਕਿ ਬੋਲਣ ਨੀਂ ਦੇਣੇ ਪਰ ਅਸੀਂ ਵੀ ਅੱਗੋਂ ਚੂੜੀਆਂ ਨਈਂ ਪਾਈਆਂ ਇਹਨਾਂ ਦੀ ਕਾਰਗੁਜ਼ਾਰੀ ਲੋਕਾਂ ਸਾਹਮਣੇ ਨਸ਼ਰ ਕਰਾਂਗੇ ਪਰ ਅਫਸੋਸ ਵੀ ਮੀਡੀਆ ਵੀ ਇਹਨਾ ਦੀ ਕਠਪੁਤਲੀ ਬਣਿਆ ਦਿਸ ਰਿਹਾ ਹੈ। ਬੈਠਕ ਵਿਚ ਸਾਰਬਕਾ ਸਿੱਖਿਆ ਮੰਤਰੀ ਅਵਤਾਰ ਸਿੰਘ ਬਰਾੜ ਨੇ ਕਿਹਾ ਕਿ ਗੁੰਡਾਗਰਦੀ ਟੋਲੇ ਉਕਤ ਲੋਕਾਂ ਸੁਖਵੀਰ ਸਿੰਘ ਬਾਦਲ ਤੇ ਉਸਦੇ ਸਾਲੇ ਬਿਕਰਮ ਸਿੰਘ ਮਜੀਠੀਆ ਨੇ ਕਾਲਜਾਂ ਯੂਨੀਵਰਸਿਟੀਆਂ ਚ ਪੜ•ਦੇ ਛਟੇ ਹੋਏ ਬਦਮਾਸ਼ਾਂ ਦੀਆ ਲਿਸਟਾਂ ਲੇਕੇ ਐਸ ੳ ਆਈ ਬਣਾਈ ਜਿਹਨਾਂ ਕਰਕੇ ਸੱਤਾ ਦੇ ਸਿਰ ਤੇ ਇਹ ਵਖ ਵਖ ਅਹੁਦਿਆਂ ਤੇ ਬਿਰਾਜਮਾਨ ਲੋਕ ਇੱਜ਼ਤਾਂ ਨੂੰ ਤਾਰ ਤਾਰ ਕਰ ਰਹੇ ਹਨ ਤੇ ਮਤ ਭੁੱਲੋ ਕਿ ਪੰਜਾਬ ਦੇ ਅਣਖੀਲੇ ਲੋਕ ਆ ਰਹੀਆਂ ਚੋਣਾ ਵਿਚ ਪੰਜਾਬ ਤੇ 25 ਸਾਲ ਰਾਜ ਕਰਨ ਦੇ ਲਏ ਗਏ ਦਿਨ ਦੇ ਸੁਪਨਿਆਂ ਨੂੰ ਵੀ ਤਾਰ ਤਾਰ ਕਰ ਦੇਣ ਦੀ ਸਮਰੱਥਾ ਰੱਖਦੇ ਹਨ ਤੁਸੀਂ ਦੇਖ ਲੈਣਾ। ਚੱਲ ਰਹੇ ਵਿਸ਼ਵ ਕਬੱਡੀ ਕੱਪ ਤੇ ਹਲਕੇ ਦੀ ਨੁਮਾਇੰਦਗੀ ਕਰਦੇ ਵਿਰੋਧੀ ਪਾਰਟੀ ਦੇ ਵਿਧਾਇਕਾਂ ਨੂੰ ਸਰਕਾਰੀ ਫੰਕਸ਼ਨਾਂ ਤੇ ਨਾਂ ਬੁਲਾਉਣਾ ਸਿਰੇ ਦੀ ਅਸੰਵਿਧਾਨਕ ਕਾਰਵਾਈ ਹੈੇ, ਇਸਦਾ ਸਾਡੀ ਪਾਰਟੀ ਨੇ ਹਮੇਸ਼ਾ ਵਿਰੋਧ ਕੀਤਾ ਹੈੇ ਤੇ ਕਰਦੀ ਰਹੇਗੀ। ਉਹਨਾ ਕਿਹ ਕਿ ਕਦੇ ਅਕਾਲੀ ਦਲ ਵਿਚ ਸੇਵਾ ਕਰਨ ਵਾਲੇ ਜਥੇਦਾਰਾਂ ਦੀ ਸਰਦਾਰੀ ਹੋਇਆ ਕਰਦੀ ਸੀ ਤੇ ਅੱਜ ਸਮਾ ਬਦਲ ਗਿਆ ਹੈੇ ਅਜਿਹੇ ਯੋਧਿਆਂ ਨੂੰ ਖੂੰਜੇ ਲਾਕੇ ਅੱੰਜ ਜਥੇਦਾਰੀਆਂ ਲੱਠਮਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਸ ਕਰਕੇ ਪਾਰਟੀ ਵਿਚ ਗੁੰਡਾ ਗਿਰੋਹ ਪੈਰ ਪਸਾਰ ਰਿਹਾ ਹੈ। ਤੇ ਇਹਨਾ ਨੂੰ ਅਜਿਹੇ ਟੋਲਿਆਂ ਤੇ ਲਗਾਮ ਕਸਣੀ ਮੁਸ਼ਕਲ ਹੋ ਗਈ ਹੈੇ, ਜਿਸਦਾ ਖਮਿਆਜਾ ਸੱਤਾਧਿਰ ਤੇ ਉਸਦੀ ਗਠਜੜ ਧਿਰ ਭਾਜਪਾ ਨੂੰ ਆਉਣ ਵਾਲੀਆਂ ਚੋਣਾ ਵਿਚ ਭੁਗਤਣਾ ਪਵੇਗਾ।
ਸਾਬਕਾ ਮੁਖ ਮੰਤਰੀ ਪੰਜਾਬ ਸ੍ਰਮਤੀ ਰਾਜਿੰਦਰ ਕੌਰ ਭੱਠਲ ਮੀਡੀਆ ਨਾਲ ਗਲਬਾਤ ਕਰਦੇ ਹੋਏ

Post a Comment