ਲੁਧਿਆਣਾ 14 ਦਸੰਬਰ (ਸਤਪਾਲ ਸੋਨ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲੋਕਲ ਬਾਡੀ ਸੈਲ ਨੇ ਪੰਜਾਬ ਵਿ¤ਚ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਸਰਗਰਮ ਕੇਬਲ ਮਾਫਿਆ ਵਲੋਂ ਪੰਜਾਬ ਦੀ ਜਨਤਾ ਨਾਲ ਕੀਤੀ ਜੀ ਰਹੀ ਲੁ¤ਟ ਖ¤ਸੁਟ ਬੰਦ ਕਰਵਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਵਿ¤ਚ ਅਕਾਲੀ ਦਲ ਵਲੋਂ ਕੇਬਲ ਤੇ ਕੀਤੇ ਕਬਜੇ ਨੂੰ ਛੁੜਵਾ ਕੇ ਜਨਤਾ ਦੀ ਲ¤ੁਟ ਖ¤ਸੁਟ ਬੰਦ ਕਰਵਾਉਣ। ਲੋਕਲ ਬਾਡੀ ਸੈਲ ਤੇ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਦਿ¤ਲੀ ਅਤੇ ਆਸ ਪਾਸ ਦੇ ਰਾਜਾਂ ਵਿ¤ਚ ਕੇਬਲ ਦਾ ਕਿਰਾਇਆ ਪ੍ਰਤੀ ਮਹੀਨਾਂ 50 ਤੋਂ 100 ਰੁਪਏ ਵਸੂਲਿਆ ਜਾ ਰਿਹਾ ਹੈ। ਪਰ ਪੰਜਾਬ ਵਿ¤ਚ ਸੁਖਬੀਰ ਬਾਦਲ ਦੀ ਅਗਵਾਈ ਹੇਠ ਕੇਬਲ ਮਾਫਿਆ ਇਸ ਤੋਂ ਦੋਗੁਣਾ 230 ਰੁਪਏ ਮਹੀਨਾ ਗਾਹਕਾਂ ਤੋਂ ਵਸੂਲ ਰਿਹਾ ਹੈ। ਦੁਗਣਾ ਕਿਰਾਇਆ ਵਸੂਲਣ ਦੇ ਬਾਵਜੂਦ ਬਹੁਤ ਸਾਰੇ ਚੈਨਲਾਂ ਨੂੰ ਵੀ ਨਹੀਂ ਵਿਖਾਇਆ ਜਾ ਰਿਹਾ। ਮੰਡ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਕਬਜੇ ਵਾਲਾ ਫਾਸਟਵੇ ਕੇਬਲ ਚੈਨਲ ਪੰਜਾਬ ਸਰਕਾਰ ਦੇ ਦਬਾਅ ਹੇਠ ਜਨਤਾ ਦੇ ਹਿ¤ਤਾ ਦੀ ਗ¤ਲ ਕਰਨ ਵਾਲੇ ਚੈਨਲਾ ਦਾ ਪ੍ਰਸਾਰਣ ਬੰਦ ਕਰਕੇ ਜਨਤਾ ਨੂੰ ਲੋਕ ਪ੍ਰਿਆ ਚੈਨਲਾਂ ਦੇ ਪ੍ਰਸਾਰਣ ਤੋਂ ਵਾਂਝਾ ਕਰ ਰਿਹਾ ਹੈ। ਜੋ ਕਿ ਸੂਚਨਾ ਪ੍ਰਸਾਰਣ ਵਿਭਾਗ ਵਲੋਂ ਤੈਅ ਕੀਤੇ ਮਾਨਕਾਂ ਦਾ ਸਿ¤ਧਾ ਤੋਰ ਤੇ ਉਲੰਘਣ ਹੈ। ਉਹਨਾ ੰਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਮਨੀਸ਼ ਤਿਵਾਰੀ ਨੂੰ ਪੰਜਾਬ ਵਿ¤ਚ ਸੁਖਬੀਰ ਬਾਦਲ ਵਲੋਂ ਕੇਬਲ ਮਾਫਿਆ ਰਾਹੀਂ ਕੀਤੇ ਕਬਜੇ ਤੋਂ ਮੁਕਤ ਕਰਵਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਕੇਬਲ ਮਾਫਿਆ ਦੀ ਮਨਮਾਣੀ ਰੋਕਣ ਲਈ ਦੇਸ਼ ਭਰ ਵਿ¤ਚ ਕੇਬਲ ਦਾ ਮਹੀਨਾਂਵਾਰ ਕਿਰਾਇਆ ਤੈਅ ਕਰਕੇ ਹਰ ਕੇਬਲ ਅਪ੍ਰੇਰਟਰ ਲਈ ਉਸ ਨੂੰ ਮੰਨਣ ਦੇ ਹੁਕਮ ਜਾਰੀ ਕਰੇ। ਤਾਕਿ ਕੇਬਲ ਮਾਫਿਆ ਦੀ ਲੁ¤ਟ ਖ¤ਸੁਟ ਤੋ ਪੰਜਾਬ ਦੀ ਜਨਤਾ ਨੂੰ ਬਚਾਇਆ ਜਾ ਸਕੇ।

Post a Comment