ਬੱਧਨੀ ਕਲਾਂ 1 ਦਸੰਬਰ ( ਚਮਕੌਰ ਲੋਪੋਂ ) ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਇਲਾਕੇ ਦੀ ਅੰਤਰ-ਰਾਸ਼ਟਰੀ ਸਮਾਜ-ਸੇਵੀ ਸੰਸਥਾ ਲਾਇਨਜ਼ ਕਲੱਬ ਦੌਧਰ ਵੱਲੋਂ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਅਜੀਤਵਾਲ ਦੇ ਇੱਕ ਪਰਿਵਾਰ ਨਾਲ ਸੰਬੰਧਤ ਪਰਿਵਾਰ ਦੀ ਲੜਕੀ ਨੂੰ 10 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ। ਇਸ ਮੌਕੇ ਕਲੱਬ ਪ੍ਰਧਾਨ ਡਾ. ਪਵਨ ਗਰੋਵਰ ਨੇ ਕਿਹਾ ਕਿ ਵਿਸ਼ਵ ਦੇ 200 ਤੋਂ ਵੀ ਵੱਧ ਮੁਲਕਾਂ ’ਚ ਸਥਾਪਿਤ ਲਾਇਨਜ਼ ਕਲੱਬਾਂ ਵੱਲੋਂ ਸਮੇਂ-ਸਮੇਂ ਸਿਰ ਸਮਾਜ ਸੁਧਾਰਕ, ਸਮਾਜ ਭਲਾਈ ਅਤੇ ਦੇਸ਼ ਕੌਮ ਦੇ ਸੂਰਮਿਆਂ ਦੀਆਂ ਯਾਦਾਂ ਨੂੰ ਸਮਰਪਿਤ ਪ੍ਰਾਜੈਕਟ ਲਗਾਏ ਜਾਂਦੇ ਹਨ ਅਤੇ ਲਾਇਨਜ਼ ਕਲੱਬ ਹੀ ਵਿਸ਼ਵ ਅੰਦਰ ਇੱਕੋ-ਇੱਕ ਅਜਿਹੀ ਪ੍ਰਮਾਣਿਤ ਸੰਸਥਾ ਹੈ, ਜਿਸਨੂੰ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ਹੋਣ ਦਾ ਮਾਣ ਪ੍ਰਾਪਤ ਹੈ। ਉਨ•ਾ ਕਿਹਾ ਕਿ ਕਲੱਬ ਵੱਲੋਂ ਜਿੱਥੇ ਪਿਛਲੇ ਸਮੇਂ ਦੌਰਾਨ ਬੇ-ਹਤਾਸ਼ਾ ਸਮਾਜ ਸੇਵੀ ਕਾਰਜ ਕੀਤੇ ਗਏ ਹਨ, ਉਥੇ ਆਉਂਦੇ ਸਮੇਂ ’ਚ ਅੱਖਾਂ ’ਚ ਮੁਫਤ ਲੈਂਜ਼, ਗਰੀਬ ਲੜਕੀਆਂ ਦੇ ਵਿਆਹ, ਸਕੂਲੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਕਲੱਬ ਖਜ਼ਾਨਚੀ ਇੰਜ. ਲਾਇਨ ਸੁਖਦਰਸ਼ਨ ਸਿੰਘ ਨੇ ਕਿਹਾ ਕਿ ਵਿਆਹ ਕਰਨ ਤੋਂ ਅਸਮਰਥ ਗਰੀਬ ਪਰਿਵਾਰ ਜਿੰਨ•ਾਂ ਦੀ ਲੜਕੀ ਦੀ ਉਮਰ 18 ਸਾਲ ਤੋਂ ਉਪਰ ਹੋਵੇ, ਉਹ ਕਲੱਬ ਨੂੰ ਬਿਨੈ ਕਰ ਸਕਦੀਆਂ ਹਨ। ਇਸ ਮੌਕੇ ਕਲੱਬ ਦੇ ਪੀ. ਆਰ. ਓ. ਸੁਰਿੰਦਰ ਬਾਂਸਲ, ਸਕੱਤਰ ਲਾਇਨ ਅਵਤਾਰ ਸਿੰਘ, ਲਾਇਨ ਲੱਖਾ ਸਹਿਜਪਾਲ ਕੈਨੇਡਾ, ਲਾਇਨ ਬਿਕਰਮਜੀਤ ਬਾਂਸਲ, ਲਾਇਨ ਗੁਰਿੰਦਰ ਸਿੰਘ, ਲਾਇਨ ਰੁਪਿੰਦਰ ਸਿੰਘ, ਲਾਇਨ ਪ੍ਰਗਟ ਸਿੰਘ ਬੱਧਨੀ, ਹਰਬੰਸ ਸਿੰਘ ਚੂਹੜਚੱਕ, ਅਨੁਰੋਧ ਸ਼ਰਮਾ, ਮੈਡਮ ਹਰਮੇਸ਼ ਕੌਰ, ਜਿਓਤੀ ਢੁੱਡੀਕੇ ਆਦਿ ਹਾਜ਼ਰ ਸਨ। ਪਰਿਵਾਰ ਵੱਲੋਂ ਕਲੱਬ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।
ਲੜਕੀ ਦੇ ਵਿਆਹ ਲਈ ਪਰਿਵਾਰ ਨੂੰ ਆਰਥਿਕ ਮਦਦ ਭੇਂਟ ਕਰਦੇ ਹੋਏ ਕਲੱਬ ਪ੍ਰਧਾਨ ਲਾਇਨ ਡਾ. ਪਵਨ ਗਰੋਵਰ, ਖਜ਼ਾਨਚੀ ਇੰਜ. ਲਾਇਨ ਸੁਖਦਰਸ਼ਨ ਸਿੰਘ, ਹਰਬੰਸ ਸਿੰਘ ਚੂਹੜਚੱਕ ਅਤੇ ਹੋਰ। ਫੋਟੋ:- ਚਮਕੌਰ ਲੋਪੋਂ

Post a Comment