ਬੱਧਨੀ ਕਲਾਂ 1 ਦਸੰਬਰ (ਚਮਕੌਰ ਲੋਪੋਂ) ਪਸ਼ੂ ਪਾਲਣ ਵਿਭਾਗ ਪੰਜਾਬ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਪਿਛਲੇ ਦਿਨੀਂ ਕਰਵਾਏ ਪਸ਼ੂ ਧਨ ਮੇਲੇ ਦੌਰਾਨ ਜਿੱਥੇ ਵਧੀਆ ਮੱਝਾਂ, ਗਾਵਾਂ, ਘੋੜਿਆਂ ਅਤੇ ਘੋੜੀਆਂ ਦੇ ਮਾਲਕਾਂ ਨੂੰ ਮੁਕਾਬਲਿਆਂ ਰਾਹੀਂ ਸਨਮਾਨਿਤ ਕੀਤਾ ਗਿਆ, ਉਥੇ ਇਸ ਵਾਰ ਕੁੱਤਿਆਂ ਦਾ ਸ਼ੋਅ ਵੀ ਕਰਵਾਇਆ ਗਿਆ, ਜਿਸ ਦੌਰਾਨ ਵੱਖੋ-ਵੱਖਰੀ ਨਸਲ ਦੇ ਕੁੱਤਿਆਂ ਦੇ ਮੁਕਾਬਲੇ ਕਰਵਾਏ ਗਏ। ਇੰਨ•ਾਂ ਮੁਕਾਬਲਿਆਂ ਦੌਰਾਨ ਪੱਗ ਨਸਲ ਦੇ ਕੁੱਤਿਆਂ ’ਚੋਂ ਅਜੀਤਵਾਲ ਨਿਵਾਸੀ ਰਾਜਾ ਗਿੱਲ ਪੁੱਤਰ ਦਲਜੀਤ ਸਿੰਘ ਗਿੱਲ ਦੇ ਕੁੱਤੇ ਨੇ ਜ਼ਿਲੇ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਸਨੂੰ ਵਿਭਾਗੀ ਅਧਿਕਾਰੀਆਂ ਨੇ ਯਾਦਗਾਰੀ ਚਿੰਨ• ਦੇ ਕੇ ਸਨਮਾਨਿਤ ਕੀਤਾ। ਇਸ ਸੰਬੰਧੀ ਗੱਲਬਾਤ ਕਰਦਿਆਂ ਰਾਜਾ ਗਿੱਲ ਨੇ ਕਿਹਾ ਕਿ ਉਹ ਅਤੇ ਉਸਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਸ਼ੌਂਕ ਨਾਲ ਕਈ ਨਸਲਾਂ ਦੇ ਕੁੱਤਿਆਂ ਦਾ ਪੋਲਣ-ਪੋਸ਼ਣ ਕਰਦਾ ਆ ਰਿਹਾ ਹੈ ਅਤੇ ਉਨ•ਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਸਰਕਾਰ ਕੁੱਤਿਆਂ ਦੀ ਨਸਲ ਦੇ ਮੁਕਾਬਲੇ ਕਰਵਾਏਗੀ ਅਤੇ ਉਨ•ਾਂ ਦਾ ਕੁੱਤਾ ਜ਼ਿਲੇ ’ਚੋਂ ਪਹਿਲਾ ਸਥਾਨ ਪ੍ਰਾਪਤ ਕਰੇਗਾ। ਇਸ ਮੌਕੇ ਮੈਡਮ ਭੁਪਿੰਦਰ ਕੌਰ ਗਿੱਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਡੌਗ ਸ਼ੋ ਦੌਰਾਨ ਜ਼ਿਲੇ ’ਚੋਂ ਪਹਿਲਾ ਸਥਾਨ ਹਾਂਸਲ ਕਰਨ ਵਾਲੇ ਪੱਗ ਨਸਲ ਦੇ ਕੁੱਤੇ ਨਾਲ ਉਸਦਾ ਮਾਲਕ ਰਾਜਾ ਗਿੱਲ। ਫੋਟੇੋ:-ਚਮਕੌਰ ਲੋਪੋ


Post a Comment