ਸ਼ਾਹਕੋਟ, 25 ਦਸੰਬਰ (ਸਚਦੇਵਾ) ਸੀ.ਐਨ.ਆਈ. ਕਰਾਈਸਟ ਚਰਚ ਸ਼ਾਹਕੋਟ ਵਿਖੇ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ । ਸਵੇਰ ਸਮੇਂ ਪ੍ਰਰਾਥਨਾ ਹੋਈ, ਉਪਰੰਤ ਪਾਦਰੀ ਬਰਨਾਬਾਸ ਸੋਨੀ ਨੇ ਪ੍ਰਮੇਸ਼ਵਰ ਦਾ ਸੰਦੇਸ਼ ਦਿੱਤਾ । ਇਸ ਮੌਕੇ ਸੰਗਤਾਂ ਨੇ ਭਜਨਾਂ ਰਾਹੀਂ ਪ੍ਰਭੂ ਦੀ ਮਹਿਮਾ ਕੀਤੀ । ਬੱਚਿਆਂ ਵੱਲੋਂ ਇਸ ਮੌਕੇ ਪ੍ਰੋਗਰਾਮ ਪੇਸ਼ ਕੀਤੇ ਗਏ । ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ । ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਜਸਵਿੰਦਰ ਗਿੱਲ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ । ਸੰਗਤਾਂ ਲਈ ਲੰਗਰ ਵੀ ਲਗਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਸ਼ਾਹਕੋਟ ਦੇ ਸੀਨੀਅਰ ਮੀਤ ਪ੍ਰਧਾਨ ਚਰਨ ਦਾਸ ਗਾਬਾ, ਅਕਾਲੀ ਆਗੂ ਡਾ. ਵਿਲੀਅਮ ਜੌਨ, ਡਾ. ਇਕਬਾਲ ਭੱਟੀ, ਮਾਸਟਰ ਲਾਲ ਚੰਦ, ਮਾਸਟਰ ਸਾਹਿਬ ਗਿੱਲ, ਜਸਵਿੰਦਰ ਗਿੱਲ, ਸਟੀਫਨ, ਪ੍ਰਕਾਸ਼ ਮਸੀਹ, ਮੁਖਤਾਰ ਮਸੀਹ ਆਦਿ ਹਾਜ਼ਰ ਸਨ ।


Post a Comment