ਹੁਸ਼ਿਆਰਪੁਰ , 5 ਦਸੰਬਰ (ਨਛਤਰ ਸਿੰਘ)-ਪੰਜਾਬ ਦੇ ਮਹਾਨ ਸਪੂਤ ਸ੍ਰੀ ਇੰਦਰ ਕੁਮਾਰ ਗੁਜਰਾਲ ਦੇ ਸ¤ਤ ਦਿਨਾਂ ਮਾਤਮ ਦੌਰਾਨ ਸ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਵ¤ਲੋਂ ਕਬ¤ਡੀ ਮੈਚਾਂ ਸਮੇਂ ਲ¤ਚਰ ਪ੍ਰੋਗਰਾਮ ਪੇਸ਼ ਕਰਨੇ ਦੀ ਦੇਸ਼ਾਂ ਵਿਦੇਸ਼ਾਂ ਵਿ¤ਚ ਘੋਰ ਨਿਖੇਧੀ ਹੋ ਰਹੀ ਹੈ। ਸੋਸ਼ਲਿਸਟ ਪਾਰਟੀ (ਇੰਡੀਆ) ਵ¤ਲੋਂ ਵੀ ਬਾਦਲਾਂ ਦੀਆਂ ਇਨ•ਾਂ ਹਰਕਤਾਂ ਦੀ ਸਖਤ ਅਲੋਚਨਾ ਕੀਤੀ ਗਈ। ਜਿਲ•ਾ ਦਫਤਰ ਵਿ¤ਚ ਹੋਏ ਸ਼ੋਕ ਸਮਾਗਮ ਦੀ ਪ੍ਰਧਾਨਗੀ ਸ੍ਰੀ ਲਾਲ ਚੰਦ ਬ¤ਗਾ ਕਰ ਰਹੇ ਸਨ, ਜਿਸ ਵਿ¤ਚ ਸਰਵ ਸ੍ਰੀ ਬਲਵੰਤ ਸਿੰਘ ਖੇੜਾ, ਓਮ ਸਿੰਘ ਸਟਿਆਣਾ ਅਤੇ ਕੇਵਲ ਸਿੰਘ ਮੂਨਕ ਹੋਰਾਂ ਸ੍ਰੀ ਗੁਜਰਾਲ ਦੀਆਂ ਸੇਵਾਵਾ ਨੂੰ ਯਾਦ ਕੀਤਾ ਗਿਆ ਅਤੇ ਸਾਰੇ ਸਰੋਤਿਆਂ ਨੇ ਦੋ ਮਿੰਟ ਮੋਨ ਖੜ•ੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ।
ਇ¤ਕ ਹੋਰ ਮਤੇ ਵਿ¤ਚ ਪਾਰਟੀ ਵ¤ਲੋਂ ਜਿਲ•ਾ ਸਿ¤ਖਿਆ ਅਧਿਕਾਰ ਮੰਚ ਵ¤ਲੋਂ ਅਠਾਰਾਂ ਦਿਸੰਬਰ ਨੂੰ ਜਿਲ•ਾ ਕਚਹਿਰੀਆਂ ਵਿ¤ਚ ਕੀਤੇ ਜਾ ਰਹੇ ਅੰਦੋਲਨ ਵਿ¤ਚ ਭਾਗ ਲੈਣ ਦਾ ਨਿਰਨਾ ਕੀਤਾ ਗਿਆ। ਸ੍ਰੀ ਬ¤ਗਾ ਨੇ ਦ¤ਸਿਆ ਕਿ ਪਾਰਟੀ ਵ¤ਲੋਂ 12 ਦਿਸੰਬਰ ਨੂੰ ਇ¤ਕ ਸਮਾਗਮ ਰ¤ਖਿਆ ਗਿਆ ਹੈ ਜਿਸ ਵਿ¤ਚ ਉਘੇ ਸਮਾਜ ਸੇਵੀ ਸਰਵ ਸ੍ਰੀ ਖੁਸ਼ਪਾਲ ਸਿੰਘ ਭੁ¤ਲਰ, ਮੋਹਨ ਸਿੰਘ ਜਾਜਾ, ੳਂਕਾਰ ਸਿੰਘ ਮੇਹਲਣ ਅਤੇ ਸੁਰਜੀਤ ਸਿੰਘ ਫਤਿਹਪੁਰੀ ਵਿਚਾਰ ਪ੍ਰਗਟ ਕਰਨਗੇ।

Post a Comment