ਹੁਸ਼ਿਆਰਪੁਰ , 5 ਦਸੰਬਰ (ਨਛਤਰ ਸਿੰਘ)-ਜੇ.ਸੀ.ਟੀ.ਮਿੱਲ ਪ੍ਰਬੰਧਕਾਂ ਵਲੋਂ ਚਲਾਏ ਜਾ ਰਹੇ ਜੇ.ਸੀ.ਟੀ. ਮਿਡਲ ਸਕੂਲ ਚੌਹਾਲ ਦਾ ਜ਼ਿਲਾ ਸਿੱਖਿਆ ਅਫਸਰ (ਐ.ਸਿ) ਹੁਸ਼ਿਆਰਪੁਰ ਸ. ਰਾਮਪਾਲ ਸਿੰਘ ਵਲੋਂ ਸਕੂਲ ਦਾ ਵਿਸ਼ੇਸ਼ ਤੌਰ ’ਤੇ ਦੌਰਾ ਕੀਤਾ । ਇਸ ਮੌਕੇ ਨੀਰਜ ਧੀਮਾਨ, ਮਦਨ ਲਾਲ ਸ਼ਰਮਾ , ਰਜਨੀਸ਼ ਗਲਿਆਨੀ ਅਤੇ ਆਰ ਏ ਮਲਿਕ ਵੀ ਨਾਲ ਹਾਜ਼ਰ ਸਨ। ਇਸ ਮੌਕੇ ਜ਼ਿਲਾ ਸਿੱਖਿਆ ਅਧਿਕਾਰੀ ਸ. ਰਾਮਪਾਲ ਸਿੰਘ ਵਲੋਂ ਸਕੂਲ ਦੀ ਇਮਾਰਤ ,ਖੇਡ ਗਰਾਊਂਡ ਦਾ ਨਿਰੀਖਣ ਤੋਂ ਇਲਾਵਾ ਸਮੂਹ ਸਕੂਲ ਦੇ ਸਟਾਫ ਨਾਲ ਵਿਸ਼ੇਸ਼ ਤੌਰ ’ਤੇ ਮੀਟਿੰਗ ਕੀਤੀ। ਇਸ ਮੌਕੇ ਬੱਚਿਆ ਦੀ ਗਿਣਤੀ, ਸਕੂਲ ’ਚ ਪੜਾਏ ਜਾ ਰਹੇ ਵੱਖ ਵੱਖ ਵਿਸ਼ਿਆਂ ਸੰਬੰਧੀ ਜਾਣਕਾਰੀ ਹਾਸਿਲ ਕੀਤੀ । ਇਸ ਮੌਕੇ ਸਕੂਲ ਦੀ ਪਿੰ੍ਰਸੀਪਲ ਸ਼੍ਰੀਮਤੀ ਕੰਚਨ ਸ਼ਰਮਾ ਨੇ ਜ਼ਿਲਾ ਸਿੱਖਿਆ ਅਫਸਰ ਨੂੰ ਸਕੂਲ ’ਚ ਕਰਵਾਈਆ ਜਾ ਰਹੀਆਂ ਵੱਖ ਵੱਖ ਗਤੀਵਿਧੀਆਂ ਤੋਂ ਇਲਾਵਾ ਸਮੇਂ ਸਮੇਂ ’ਤੇ ਜੇ.ਸੀ.ਟੀ. ਮੈਨੇਜਮੈਂਟ ਵਲੋਂ ਸਕੂਲ ਦੇ ਬੱਚਿਆਂ ’ਚ ਹਰ ਤਰ•ਾਂ ਦੇ ਪ੍ਰੋਗ੍ਰਾਮ ਅਤੇ ਕੰਪੀਟੀਸ਼ਨ ਕਰਵਾਏ ਜਾਣ ਬਾਰੇ ਜਾਣਕਾਰੀ ਦਿੱਤੀ। ਜ਼ਿਲਾ ਸਿੱਖਿਆ ਅਧਿਕਾਰੀ ਰਾਮਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ’ਚ ਸੁਧਾਰ ਲਿਆਉਣ ਲਈ ਹਰ ਤਰ•ਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ । ਇਥੋਂ ਤੱਕ ਕਿ ਸਰਕਾਰ ਵਲੋਂ ਪ੍ਰਾਈਵੇਟ ਸਕੂਲਾਂ ਨੂੰ ਵੀ ਸਰਕਾਰੀ ਸਕੂਲਾਂ ਦੀ ਤਰ•ਾਂ ਹਰ ਪ੍ਰੋਗ੍ਰਾਮਾ ਜਾਂ ਸਮਾਗਮਾਂ ’ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸਿੱਖਿਆ ਅਧਿਕਾਰੀ ਵਲੋਂ ਮਿੱਲ ਦੇ ਮੈਨੇਜਮੈਂਟ ਕਮੇਟੀ ਵਲੋਂ ਚਲਾਏ ਜਾ ਰਹੇ ਸਕੂਲ ਜਾਂ ਹੋਰ ਸਰਗਰਮੀਆਂ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਸਿੱਖਿਆਂ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਹੋਇਆ ਕਦਮ ਬਹੁਤ ਹੀ ਵਧੀਆ ਹੈ। ਇਸ ਮੌਕੇ ਜੇ.ਸੀ.ਟੀ.ਮਿਡਲ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਹਾਜ਼ਰ ਸਨ।
ਜੇ.ਸੀ.ਟੀ. ਮਿਡਲ ਸਕੂਲ ਚੌਹਾਲ ਵਿਖੇ ਜ਼ਿਲਾ ਸਿੱਖਿਆ ਅਫਸਰ (ਐ.ਸਿ) ਰਾਮ ਪਾਲ ਸਿੰਘ ਸਕੂਲ ਦੇ ਸਟਾਫ ਨਾਲ ਗੱਲਬਾਤ ਕਰਦੇ ਹੋਏ ।


Post a Comment