ਭੱਠੇ ਬੰਦ ਹੋਣ ਨਾਲ ਮਜ਼ਦੂਰਾਂ ਦੇ ਚੁੱਲ ਠੰਢੇ ਹੋਏ-ਲੋਜਪਾ
Thursday, December 13, 20120 comments
ਕੋਟਕਪੂਰਾ/12 ਦਸੰਬਰ/ਜੇ.ਆਰ.ਅਸੋਕ/ਪੰਜਾਬ ਵਿਚ ਚੱਲ ਰਹੇ ਭੰਠੇ ਬੰਦ ਹੋਣ ਕਾਰਨ ਇਨ•ਾਂ ਉਪਰ ਕੰਮ-ਕਿੱਤਾ ਕਰਕੇ ਆਪਣੇ ਪਰਿਵਾਰ ਪਾਲਣ ਵਾਲੇ ਲੱਖਾਂ ਮਜ਼ਦੂਰਾਂ ਦੇ ਚੁੱਲ•ੇ ਠੰਡੇ ਹੋ ਗਏ ਹਨ, ਕਿਉਂਕਿ ਇਨ•ਾਂ ਭੱਠਿਆਂ ’ਤੇ ਕੰਮ ਕਰਨ ਵਾਲੇ ਮਜ਼ਦੂਰਾਂ ਕੋਲ ਆਮਦਨ ਦਾ ਕੋਈ ਹੋਰ ਵਸੀਲਾ ਨਹੀਂ ਹੈ। ਇਹ ਪ੍ਰਗਟਾਵਾ ਬੋਹੜ ਸਿੰਘ ਘਾਰੂ ਜ਼ਿਲ•ਾ ਪ੍ਰਧਾਨ ਲੋਕ ਜਨ ਸ਼ਕਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ•ਾਂ ਕਿਹਾ ਕਿ ਭੱਠਿਆਂ ਦੇ ਬੰਦ ਹੋਣ ਦਾ ਵਧੇਰੇ ਨੁਕਸਾਨ ਭੱਠਾ ਮਜ਼ਦੂਰਾਂ ਨੂੰ ਹੋਇਆ ਹੈ ਜੋ ਕਿ ਕੰਮ ਬੰਦ ਹੋਣ ਕਾਰਨ ਵਿਹਲੇ ਹੋ ਕੇ ਘਰੀਂ ਬੈਠ ਗਏ ਹਨ ਜਦ ਕਿ ਭੱਠਾ ਮਾਲਕਾਂ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਕਿਉਂਕਿ ਉਨ•ਾਂ ਨੇ ਆਪਣੇ ਭੱਠਿਆਂ ਤੇ ਪਈਆਂ ਇੱਟਾਂ ਮਹਿੰਗੇ ਭਾਅ ’ਤੇ ਵੇਚ ਕੇ ਖ਼ੂਬ ਮੁਨਾਫ਼ਾ ਕਮਾਇਆ ਹੈ। ਉਨ•ਾਂ ਕਿਹਾ ਕਿ ਰੇਤਾ ਬੱਜਰੀ ਦਾ ਕੰਮ ਬੰਦ ਹੋਣ ਕਾਰਨ ਰਾਜ ਮਿਸਤਰੀਆਂ ਦਾ ਕੰਮ ਬੰਦ ਹੋਇਆ ਹੈ, ਜਿਸ ਦਾ ਸਿੱਧਾ ਧੱਕਾ ਵੀ ਪੇਂਡੂ ਮਜ਼ਦੂਰਾਂ ਨੂੰ ਹੀ ਲੱਗਿਆ ਹੈ। ਜ਼ਿਲ•ਾ ਪ੍ਰਧਾਨ ਨੇ ਕਿਹਾ ਕਿ ਸਰਕਾਰੀ ਸਰਪ੍ਰਸਤੀ ਹੇਠ ਪਾਬੰਦੀ ਦੇ ਬਾਵਜੂਦ ਵੀ ਰੇਤਾ ਸ਼ਰੇਆਮ ਕੱਢ ਕੇ ਵੇਚਿਆ ਜਾ ਰਿਹਾ ਹੈ ਅਤੇ ਇਸ ਦੀ ਕਥਿਤ ਕਾਲਾ ਬਾਜ਼ਾਰੀ ਹੋ ਰਹੀ ਹੈ। ਮਜ਼ਬੂਰੀ ’ਚ ਲੋਕਾਂ ਨੂੰ ਮਹਿੰਗੇ ਭਾਅ ’ਤੇ ਰੇਤਾ ਖ਼ਰੀਦਣਾ ਪੈ ਰਿਹਾ ਹੈ। ਇਸ ਸਮੇਂ ਪਰਮਜੀਤ ਕੌਰ, ਗੁਰਦੀਪ ਸਿੰਘ ਰੋਮਾਣਾ, ਸਤਪਾਲ ਸਿੰਘ ਚੰਦਬਾਜਾ, ਗੁਰਜੰਟ ਸਿੰਘ ਬੀੜ ਸਿੱਖਾਂ ਵਾਲਾ ਵੀ ਹਾਜ਼ਰ ਸਨ।
Post a Comment