ਕੋਟਕਪੂਰਾ/12 ਦਸੰਬਰ/ਜੇ.ਆਰ.ਅਸੋਕ/ ਸਰਕਾਰੀ ਸਰਵਿਸ ਟ੍ਰੇਨਿੰਗ ਸੈਂਟਰ ਫ਼ਰੀਦਕੋਟ ਵੱਲੋਂ ਰਾਸ਼ਟਰੀ ਮਾਧਿਮਕ ਸਿੱਖਿਆ ਅਭਿਆਨ ਤਹਿਤ ਬ੍ਰਿਟਿਸ਼ ਕੌਂਸਲ ਦੀ ਮੱਦਦ ਨਾਲ ਅੰਗਰੇਜ਼ੀ ਅਧਿਆਪਕਾਂ ਦਾ 5 ਦਿਨਾਂ ਸਿਖਲਾਈ ਕੈਂਪ ਸਮਾਪਤ ਹੋ ਗਿਆ। ਇਸ ਮੌਕੇ ਤੇ ਮਨਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਇਨਸਰਵਿਸ ਟ੍ਰੇਨਿੰਗ ਸੈਂਟਰ ਫ਼ਰੀਦਕੋਟ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਿਖਲਾਈ ਦੌਰਾਨ ਸਿਖਾਈਆਂ ਗਈਆਂ ਨਵੀਆਂ ਅਧਿਆਪਨ ਵਿਧੀਆਂ, ਤਕਨੀਕਾਂ ਤੇ ਢੰਗਾਂ ਨੂੰ ਲਾਗੂ ਕਰਨ ਦਾ ਸੱਦਾ ਦਿੱਤਾ। ਉਹਨਾਂ ਉਚੇਰੇ ਅਧਿਆਪਨ ਵਿਵਹਾਰ ਲਈ ਸਾਦਗੀ , ਸਮਰਪਣ ਤੇ ਸਿਦਕ-ਦਿਲ਼ੀ ਨਾਲ ਬੱਚਿਆਂ ਨੂੰ ਚੰਗੇਰੇ ਨਾਗਰਿਕ ਬਣਾਉਣ ਦੀ ਅਪੀਲ ਕੀਤੀ। ਟ੍ਰੇਨਿੰਗ ਕੋਆਰਡੀਨੇਟਰ ਸ਼੍ਰੀ ਪਵਨ ਗੁਲਾਟੀ ਨੇ ਦੱਸਿਆ ਕਿ ਇਸ ਸਿਖਲਾਈ ਕੈਂਪ ਦੌਰਾਨ ਅਧਿਆਪਕਾਂ ਨੂੰ ਅੰਗਰੇਜ਼ੀ ਸੰਚਾਰ ਯੋਗਤਾ ਅਤੇ ਅਧਿਆਪਨ ਗਤੀਵਿਧੀਆਂ ਖੇਡ-ਖੇਡ ਰਾਹੀਂ ਕਰਾਉਣ ਦੀ ਸਿਖਲਾਈ ਦਿੱਤੀ ਗਈ। ਸ਼੍ਰੀਮਤੀ ਫਰਜ਼ਾਨਾ ਸਮੀਮ ਤੇ ਬਲਜਿੰਦਰ ਕੌਰ ਨੇ ਰਿਸੋਰਸ ਪਰਸਨ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਤੇ ਅਧਿਆਪਕਾਂ ਨੂੰ ਬ੍ਰਿਟਿਸ਼ ਕੌਂਸਲ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਸਿਖਲਾਈ ਮਾਡਲ ਵੀ ਦਿੱਤੇ ਗਏ। ਇਸ ਸਿਖਲਾਈ ਵਿਚ ਕੋਟਕਪੂਰਾ ਤੇ ਜੈਤੋ ਦੇ 42 ਅਧਿਆਪਕਾਂ ਨੇ ਭਾਗ ਲਿਆ। ਉਨ•ਾਂ ਦੱਸਿਆ ਕਿ ਇਹ ਸਿਖਲਾਈ ਕੈਂਪ ਸਿੱਖਿਆ ਮੰਤਰੀ, ਪੰਜਾਬ ਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਬ੍ਰਿਟਿਸ਼ ਕੌਂਸਲ ਰਾਹੀਂ ਆਰੰਭ ਕੀਤੇ ਅੰਗਰੇਜ਼ੀ ਅਧਿਆਪਨ ਪ੍ਰੋਜੈਕਟ ਦੇ ਹਿੱਸੇ ਵਜੋਂ ਕਰਵਾਈ ਗਈ ਹੈ।
Post a Comment