ਸਿ¤ਖਿਆ ਅਧਿਕਾਰ ਵ¤ਲੋਂ ਵਿਸ਼ਾਲ ਜਲਸਾ ਅਤੇ ਜਲੂਸ

Tuesday, December 18, 20120 comments


ਪ੍ਰਾਈਵੇਟ ਅਤੇ ਨਿ¤ਜੀ ਸਕੂਲਾਂ ਦੀ ਲੁ¤ਟ ਬੰਦ ਕਰਨੇ ਦੀ ਮੰਗ
ਹੁਸ਼ਿਆਰਪੁਰ , 18 ਦਸੰਬਰ (ਨਛ¤ਤਰ ਸਿੰਘ)- ਜਿਲਾ ਕਚਹਿਰੀਆਂ ਸਾਹਮਣੇ ਇ¤ਕ ਵਿਸ਼ਾਲ ਸੰਮੇਲਨ ਜਿਲਾ ਸਿ¤ਖਿਆ ਅਧਿਕਾਰ ਮੰਚ ਵ¤ਲੋਂ ਹੋਇਆ। ਇਸ ਵਿ¤ਚ ਪ੍ਰਾਈਵੇਟ ਅਤੇ ਨਿ¤ਜੀ ਸਕੂਲਾਂ ਦੀ ਲ¤ੁਟ ਬੰਦ ਕਰਨ, ਸਿ¤ਖਿਆ ਅਧਿਕਾਰ ਕਾਨੂੰਨ ਸਖਤੀ ਨਾਲ ਲਾਗੂ ਕਰਨ ਅਤੇ ਚੀਫ ਖਾਲਸਾ ਦੀਵਾਨ (ਅਮ੍ਰਿਤਸਰ) ਵ¤ਲੋਂ ਸਕੂਲਾਂ ਦੇ ਘ¤ਪਲਿਆਂ ਦੀ ਉਚ ਪ¤ਧਰੀ ਜਾਂਚ ਕਰਨੇ ਦੀ ਮੰਗ ਕੀਤੀ ਗਈ। ਇ¤ਕ ਹੋਰ ਮਤੇ ਵਿ¤ਚ ਥਾਣਾ ਟਾਂਡਾ ਦੇ ਪਿੰਡ ਕੰਧਾਲਾਂ ਜ¤ਟਾਂ ਦੇ ਪਰਵਾਸੀ ਸ ਨਿਰਮਲ ਸਿੰਘ ਦੇ ਘਰ 32 ਲ¤ਖ ਰੁਪੈ ਦੀ ਚੋਰੀ ਦਾ 5-6 ਮਹੀਨੇ ਪਤਾ ਨਾ ਲਗਣ ਦੀ ਪੁਲੀਸ ਪ੍ਰਸ਼ਾਸਨ ਅਤੇ ਸਰਕਾਰ ਦੀ ਨਿਖੇਧੀ ਕੀਤੀ ਗਈ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿ¤ਚ ਸਰਵ ਸ੍ਰੀ ਲਖਵਿੰਦਰ ਸਿੰਘ, ਲਾਲ ਚੰਦ ਬ¤ਗਾ, ਗੁਰਦੀਪ ਸਿੰਘ ਖੁਣ ਖੁਣ, ਸੁਰਜੀਤ ਸਿੰਘ ਦੁਬਈ ਅਤੇ ਰੇਸ਼ਮ ਸਿੰਘ ਸਰਪੰਚ ਬਿਰਾਜਮਾਨ ਸਨ।ਸਮਾਜਬਾਦੀ ਨੇਤਾ ਸ ਬਲਵੰਤ ਸਿੰਘ ਖੇੜਾ ਨੇ ਕੁੰਜੀਵਤ ਭਾਸ਼ਣ ਵਿ¤ਚ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸਿ¤ਖਿਆ ਅਧਿਕਾਰ 2009 ਕਾਨੂੰਨ ਬਹੁਤ ਦੇਰ ਬਾਅਦ ਬਣਿਆ ਹੈ। ਇਸ ਵਿ¤ਚ ਮਾਪਿਆਂ, ਵਿਦਿਆਰਥੀਆਂ ਅਤੇ ਲੋਕਾਂ ਨੂੰ ਸਕੂਲ ਸੁਧਾਰ ਲਈ ਕੁਝ ਹ¤ਕ ਮਿਲੇ ਹਨ। ਪੰਜਾਬ ਨੇ 1962 ਮੁਫਤ ਅਤੇ ਲਾਜਮੀ ਐਕਟ ਪਾਸ ਕੀਤਾ ਸੀ। ਇਨ•ਾਂ ਕਾਨੂੰਨਾ ਨੂੰ ਲਾਗੂ ਕਰਾਉਣੇ ਵਾਸਤੇ ਲੋਕਾਂ ਦਾ ਦਬਾਓ ਜਰੂਰੀ ਹੈ। ਸ੍ਰੀ ਓਮ ਸਿੰਘ ਸਟਿਆਣਾ ਨੇ ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ ਨੂੰ ਭੇਜਿਆ ਗਿਆ ਮੈਮੋਰੰਡਮ ਪੜ ਕੇ ਸੁਣਾਇਆ। ਇਸ ਤੋਂ ਉਪਰੰਤ ਸਰਵ ਸ੍ਰੀ ਜੋਗਿੰਦਰ ਸਿੰਘ ਪਰਿੰਸੀਪਲ ਸੀਪੀਆਈ ਕਰਨੈਲ ਸਿੰਘ ਨਰਿਆਲਾਂ ਪਰਿੰਸੀਪਲ, ਡਾ ਤਰਲੋਚਨ ਸਿੰਘ ਬੁਲੋਵਾਲ, ਸਤੀਸ਼ ਰਾਣਾਂ ਪ੍ਰਧਾਨ ਪੰ:ਸ:ਸ: ਫੈਡਰੇਸ਼ਨ, ਮਾ ਮਦਨ ਲਾਲ, ਸੁ¤ਚਾ ਸਿੰਘ ਤਾਜਪੁਰੀ ਤੇ ਅਵਤਾਰ ਸਿੰਘ ਨੇਤਾ ਕਿਸਾਨ ਯੁਨੀਅਨ ਨੇ ਵਿਚਾਰ ਚਰਚਾ ਵਿ¤ਚ ਭਾਗ ਲਿਆ।ਜਲਸੇ ਦੀ ਸਮਾਪਤੀ ਤੋਂ ਬਾਅਦ ਚੀਫ ਖਾਲਸਾ ਦੀਵਾਨ ਦੀ ਅਰਥੀ ਚੌਂਕ ਕਚਹਿਰੀਆਂ ਵਿ¤ਚ ਅਗਨ ਭੇਂਟ ਕੀਤੀ ਗਈ। ਵਿਖਾਵਾ ਸ੍ਰੀ ਮਹਿੰਦਰ ਸਿੰਘ ਹੀਰ, ਸਮਿ¤ਤਰ ਸਿੰਘ ਸੀਕਰੀ, ਮਾ ਮੁਹੰਮਦ ਸ਼ਰੀਫ, ਮਾ ਸ਼ੰਗਾਰਾ ਸਿੰਘ ਮਕੀਮਪੁਰੀ, ਅਵਤਾਰ ਸਿੰਘ ਚੌਹਾਨ ਅਤੇ ਸ ਭੁਪਿੰਦਰ ਸਿੰਘ ਦਾਲਮਵਾਲ ਦੀ ਅਗਵਾਈ ਵਿ¤ਚ ਨਾਅਰੇ ਲਗਾਂਉਦਾ ਹੋਇਆ ਮਿਨੀ ਸਕ¤ਤਰੇਤ ਪਹੁੰਚਿਆਂ। ਵਿਖਾਵਾਕਾਰੀ ਸਿ¤ਖਿਆ ਅਧਿਕਾਰ ਕਾਨੂੰਨ ਲਾਗੂ ਕਰੋ, ਸਿ¤ਖਿਆ ਦਾ ਵਪਾਰੀਕਰਨ ਬੰਦ ਕਰ, ਚੀਫ ਖਾਲਸਾ ਦੀਵਾਨ ਮੁਰਦਾਵਾਦ ਅਤੇ ਜਿਲਾ ਸਿ¤ਖਿਆ ਅਧਿਕਾਰੀ (ਐ) ਸ੍ਰੀ ਰਾਮਪਾਲ ਨੇ ਸਕ¤ਤਰੇਤ ਦੇ ਗੇਟ ਪਰ ਆ ਕੇ ਮੰਗ ਪ¤ਤਰ ਪ੍ਰਾਪਤ ਕੀਤਾ ਅਤੇ ਭਰੋਸਾ ਦਿ¤ਤਾ ਕਿ ਮੰਗ ਪ¤ਤਰ ਵਿ¤ਚ ਦਰਜ ਸ਼ਕਾਇਤਾ ਵਾਰੇ ਲੋੜੀਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਪਰ ਸਰਵ ਸ੍ਰੀ ਹਰ ਨਰਾਇਣ ਸਿੰਘ ਜਨੌੜੀ, ਅਜਾਇਬ ਸਿੰਘ ਸਤੌਰ, ਕਸ਼ਮੀਰ ਸਿੰਘ, ਗੀਗਨਵਾਲ, ਸੁਖਵਿੰਦਰ ਸਿੰਘ ਢਿਲੋਂ, ਬਲਵਿੰਦਰ ਸਿੰਘ ਸਾਰੇ ਕਮੇਟੀ ਮੈਂਬਰ ਹਾਜਰ ਸਨ। ਬਾਬਾ ਬਿ¤ਕਰ ਸਿੰਘ, ਕੁਲਵੰਤ ਸਿੰਘ ਨੰਬਰਦਾਰ, ਬਖਸ਼ਿੰਦਰ ਸਿੰਘ, ਗੁਰਜੀਤ ਸਿੰਘ ਅਤੇ ਗੁਰਮੁਖ ਸਿੰਘ ਅਤੇ ਸੇਵਾ ਸਿੰਘ ਸਟਿਆਣਾ ਆਦਿ ਹਾਜਰ ਸਨ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger