ਭਦੌੜ/ਸ਼ਹਿਣਾ 4 ਦਸੰਬਰ (ਸਾਹਿਬ ਸੰਧੂ) ਸੰਤ ਅਤਰ ਦਾਸ ਦੀ ਯਾਦ ਨੂੰ ਸਮਰਪਿਤ ਛੇਵਾਂ ਪੇਂਡੂ ਖੇਡ ਮੇਲਾ ਸ਼ਹੀਦ ਊਧਮ ਸਿੰਘ ਯੂਥ ਕਲ¤ਬ ਵਿਧਾਤੇ ਵ¤ਲੋਂ ਯੁਵਕ ਸੇਵਾਵਾਂ ਕਲ¤ਬ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਸ਼੍ਰੋਮਣੀ ਸਾਹਿਤਕਾਰ ਸ੍ਰੀ ਓਮ ਪ੍ਰਕਾਸ਼ ਗਾਸੋ, ਕੁਲਵੰਤ ਸਿੰਘ ਕੀਤੂ, ਮਹੰਤ ਵਾਸੂ ਦੇਵ ਬਖ਼ਤਗੜ• ਪੰਡਤ ਸ਼ੰਭੂ ਦਾਸ ਵਿਧਾਤੇ ਵ¤ਲੋਂ ਸਾਂਝੇ ਤੌਰ ਤੇ ਕੀਤਾ ਗਿਆ। ਮਹੰਤ ਰਮੇਸ਼ਵਰਮੁਨੀ ਵਿਧਾਤੇ, ਹਰਭਜਨ ਸਿੰਘ ਭੋਤਨਾ ਬੀ.ਡੀ.ਪੀ.ਓ., ਗੁਰਲਾਲ ਸਿੰਘ ਪ੍ਰਧਾਨ ਸਾਹਜਹਾਨਪੁਰ, ਪਰਮਜੀਤ ਸਿੰਘ ਸਰਪੰਚ, ਬਲਵੀਰ ਸਿੰਘ ਯੂ.ਕੇ, ਰਮਨਦੀਪ ਸਿੰਘ ਮੋਗਾ, ਬਲਦੇਵ ਸਿੰਘ ਦੀਪਗੜ•, ਬਾਬਾ ਜਗਤਾਰ ਸਿੰਘ ਨੈਣੇਵਾਲ, ਹਰਭਜਨ ਸਿੰਘ ਸਾਬਕਾ ਸਰਪੰਚ, ਬਿ¤ਕਰ ਸਿੰਘ ਸਾਬਕਾ ਸਰਪੰਚ, ਜਵਾਲਾ ਸਿੰਘ ਸਰਪੰਚ, ਰਾਜ ਸਿੰਘ ਆੜ•ਤੀਆ, ਮੇਵਾ ਸਿੰਘ ਸੈਕਟਰੀ, ਬਹਾਦਰ ਸਿੰਘ ਆਦਿ ਨੇ ਹਾਜ਼ਰੀ ਲਵਾਈ। ਕਲ¤ਬ ਵ¤ਲੋਂ ਸੁਰਜੀਤ ਸਿੰਘ ਭੋਲਾ ਨੰਬਰਦਾਰ, ਬ¤ਬੂ ਸ਼ਹਿਣਾ, ਜ¤ਗਾ ਸ਼ਹਿਣਾ, ਬਿੰਦਰ ਕਾਂਗੜ ਵਾਲੇ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। 100 ਦੇ ਕਰੀਬ ਪਹੁੰਚੀਆਂ ਟੀਮਾਂ ਵਿਚੋਂ ਓਪਨ ਦੇ ਮੁਕਾਬਲਿਆਂ ਵਿਚੋਂ ਸੈਦੋਕੇ ਦੀ ਟੀਮ ਨੇ ਪਹਿਲਾ 31000 ਹਜ਼ਾਰ ਦਾ ਇਨਾਮ ਬਲਵਿੰਦਰ ਸਿੰਘ ਕੈਲਗਰੀ ਕੈਨੇਡਾ ਵ¤ਲੋਂ ਰ¤ਖਿਆ ਪ੍ਰਾਪਤ ਕੀਤਾ ਅਤੇ ਦੂਸਰਾ ਇਨਾਮ ਭੂੰਦੜ ਦੀ ਟੀਮ ਨੇ ਰਾਜ ਸਿੰਘ ਯੂ.ਐਸ.ਏ. ਵ¤ਲੋਂ ਸਪਾਂਸਰ ਇਨਾਮ ਨੂੰ ਪ੍ਰਾਪਤ ਕੀਤਾ ਅਤੇ ਦੂਸਰਾ ਇਨਾਮ ਮ¤ਝੂਕੇ ਦੀ ਟੀਮ ਨੂੰ ਸੁਖਦੇਵ ਸਿੰਘ ਡੇਅਰੀ ਵਾਲੇ ਵ¤ਲੋਂ ਦਿ¤ਤਾ ਗਿਆ। ਕਬ¤ਡੀ 50 ਕਿ¤ਲੋ ਵਿਚ ਸਮਾਧ ਭਾਈ ਦੀ ਟੀਮ ਨੇ ਇਕਬਾਲ ਸਿੰਘ ਸਾਬਕਾ ਪ੍ਰਧਾਨ ਵ¤ਲੋਂ ਪਹਿਲੇ ਇਨਾਮ ਨੂੰ ਪ੍ਰਾਪਤ ਕੀਤਾ। ਕਬ¤ਡੀ ਓਪਨ ਦੇ ਮੁਕਾਬਲਿਆਂ ਵਿਚੋਂ ਬੈ¤ਸਟ ਰੇਡਰ ਅਸ਼ੋਕ ਅਲਕੜਾ ਅਤੇ ਬੈਸਟ ਜਾਫ਼ੀ ਕੀਤਾ ਭੂੰਦੜ ਨੂੰ ਰੰਗਦਾਰ ਟੀਵੀ ਦੇ ਕੇ ਸਨਮਾਨਿਤ ਕੀਤਾ ਗਿਆ। ਕਲ¤ਬ ਦੇ ਪ੍ਰਧਾਨ ਸੁਖਦੇਵ ਸਿੰਘ ਸੁ¤ਖਾ, ਸੁਰਜੀਤ ਸਿੰਘ ਭੋਲਾ, ਮਲਕੀਤ ਸਿੰਘ, ਕਰਨੈਲ ਸਿੰਘ, ਡਾਕਟਰ ਚਰਨ ਸਿੰਘ, ਇਕਬਾਲ ਸਿੰਘ, ਸਾਬਕਾ ਪ੍ਰਧਾਨ, ਜਸਵਿੰਦਰ ਸਿੰਘ ਜ¤ਸਾ ਆਦਿ ਨੇ ਆਏ ਖਿਡਾਰੀਆਂ ਅਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਸਟੇਜ ਦੇ ਫ਼ਰਜ਼ ਸੁਰਜੀਤ ਸਿੰਘ ਅਤੇ ਧਰਮਿੰਦਰ ਸਿੰਘ ਨੇ ਨਿਭਾਏ।

Post a Comment