ਗੰਭੀਰ ਹਾਲਤ ਦੇ ਚਲਦਿਆਂ ਪਟਿਆਲਾ ਕੀਤਾ ਰੈਫਰ
ਨਾਭਾ, 7 ਦਸੰਬਰ (ਜਸਬੀਰ ਸਿੰਘ ਸੇਠੀ)-ਅੱਜ ਦੁਪਹਿਰ ਨਾਭਾ ਦੇ ਮੈਹਸ ਗੇਟ ਸਥਿਤ ਬਗੀਚੀ ਵਿਖੇ ਰਹਿਣ ਵਾਲੀ 35 ਸਾਲਾਂ ਮੰਜੂ ਨਾਮਕ ਔਰਤ ਨੂੰ ਮਹੁੱਲਾ ਵਾਸੀਆਂ ਵੱਲੋਂ ਸਿਵਲ ਹਸਪਤਾਲ ਨਾਭਾ ਵਿਖੇ ਦਾਖਿਲ ਕਰਵਾਇਆ ਗਿਆ ਜਿਸ ਦੇ ਮੁੰਹ ਵਿਚੋਂ ਕਾਫੀ ਝੱਗ ਨਿਕਲ ਰਹੀ ਸੀ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮੰਜੂ ਪਤਨੀ ਸਰਵੇਸ਼ ਧੀਰ ਦਾ ਆਪਣੇ ਸਹੁਰੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ ਜਿਸ ਸਬੰਧੀ ਅੱਜ ਵੀ ਪਟਿਆਲਾ ਵਿਖੇ ਦੋਵੇਂ ਧਿਰਾ ਪੇਸ਼ੀ ਭੁਗਤਕੇ ਵਾਪਿਸ ਆਈਆਂ ਸਨ। ਕਿ ਅਚਾਨਕ ਦੁਪਹਿਰ ਨੂੰ ਪੀੜਤ ਔਰਤ ਗੁਆਢੀਆਂ ਦੇ ਘਰ ਅੱਗੇ ਆ ਗਿਰੀ ਜਿਸ ਨੂੰ ਤੁਰੰਤ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਔਰਤ ਪਿਛਲੇ ਦੋ ਮਹੀਨੇ ਤੋਂ ਗੁਆਢੀਆਂ ਦੇ ਘਰ ਰਹਿ ਰਹੀ ਸੀ ਜਦਕਿ ਸਹੁਰਾ ਪਰਿਵਾਰ ਫਿਲਹਾਲ ਡੇਰਾਬਸੀ ਵਿਖੇ ਰਹਿ ਰਿਹਾ ਸੀ। ਜਿਕਰਯੋਗ ਹੈ ਕਿ ਪੀੜਤ ਔਰਤ ਦੇ ਦੋ ਬੱਚੇ ਹਨ ਜੋ ਕਿ ਇਸ ਲੜਾਈ ਦੇ ਚਲਦਿਆਂ ਹੋਸਟਲ ਵਿਖੇ ਆਪਣੀ ਪੜਾਈ ਕਰ ਰਹੇ ਹਨ।
ਹਸਪਤਾਲ ਵਿਖੇ ਗੁਆਢਣ ਸੁਰਜੀਤ ਕੌਰ ਵੱਲੋਂ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਮੰਜੂ ਦਾ ਆਪਣੇ ਸਹੁਰੇ ਪਰਿਵਾਰ ਨਾਲ ਕੇਸ਼ ਚਲ ਰਿਹਾ ਹੈ ਜਿਸ ਕਰਕੇ ਪੁਲਿਸ ਵੱਲੋਂ ਇਸਨੂੰ ਸਾਡੇ ਘਰ ਰਹਿਣ ਵਾਸਤੇ ਛੱਡ ਦਿੱਤਾ ਸੀ ਜੋ ਕਿ ਮਹੁੱਲਾ ਵਾਸੀਆਂ ਦੇ ਸਹਿਯੋਗ ਨਾਲ ਆਪਣਾ ਗੁਜਾਰਾ ਕਰ ਰਹੀ ਸੀ। ਉਸਨੇ ਦੱਸਿਆ ਕਿ ਨੀਮ ਬੇਹੌਸੀ ਦੇ ਹਾਲਤ ਵਿੱਚ ਮੰਜੂ ਸਾਡੇ ਘਰ ਬਾਹਰ ਗਿਰੀ ਪਈ ਸੀ ਜਿਸਨੇ ਆਪਣੇ ਦਿਓਰ ਅਤੇ ਦੇਵਰਾਣੀ ਤੇ ਜਹਿਰ ਪਿਲਾਉਣ ਦੇ ਦੋਸ਼ ਲਗਾਏ।
ਪੀੜਤ ਔਰਤ ਦਾ ਸਾਥ ਦੇ ਰਹੇ ਮਨੁੱਖੀ ਅਧਿਕਾਰ ਮੰਚ ਦੇ ਚੇਅਰਮੈਨ ਸੁਰਿੰਦਰ ਕੌਰ ਵੱਲੋਂ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਔਰਤ ਦਾ ਸਾਡੇ ਮੰਚ ਵੱਲੋਂ ਪੂਰਾ ਸਾਥ ਦਿਤਾ ਜਾ ਰਿਹਾ ਹੈ ਉਨ•ਾਂ ਇਸ ਘਿਨਉਣੀ ਹਰਕਤ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕਰਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਮੰਜੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਨੂੰ ਉਸਦੀ ਦੇਵਰਾਣੀ ਅਤੇ ਦਿਓਰ ਨੇ ਧੱਕੇ ਨਾਲ ਫੜਕੇ ਕੋਈ ਜਹਿਰਲੀ ਦਵਾਈ ਪਿਲਾ ਦਿੱਤੀ ਹੈ।
ਪੀੜਤ ਔਰਤ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਕੇ ਪਟਿਆਲਾ ਰੈਫਰ ਕਰ ਦਿੱਤਾ ਸੀ ਅਤੇ ਇਸ ਸਬੰਧੀ ਥਾਣਾ ਕੋਤਵਾਲੀ ਪੁਲਿਸ ਨੂੰ ਸੂਚਿਤ ਕਰ ਦਿੱਤਾ , ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਸੁਰੂ ਕਰ ਦਿੱਤੀ ਹੈ।
ਸਿਵਲ ਹਸਪਤਾਲ ਨਾਭਾ ਵਿਖੇ ਜੇਰੇ ਇਲਾਜ ਪੀੜਤ ਔਰਤ ਦੀ ਤਸਵੀਰ।


Post a Comment