ਲੁਧਿਆਣਾ ( ਸਤਪਾਲ ਸੋਨ ) ਗੁਰਦੁਆਰਾ ਸਾਹਿਬ ਚੇਤਸਿੰਘ ਨਗਰ, ਦਾਣਾ ਮੰਡੀ ਗਿੱਲ ਰੋਡ ਲੁਧਿਆਣਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗੁਵਾਈ ਵਿੱਚ ਪ੍ਰਧਾਨ ਬਲਦੇਵ ਸਿੰਘ ਉਭੱੀ, ਜਨ: ਸਕੱਤਰ ਗੁਰਦੀਪ ਸਿੰਘ ਮੱਕੜ ਦੀ ਦੇਖ ਰੇਖ ਹੇਠ ਜਗਤ ਗੁਰੂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰ ਪੂਰਵ ਮਨਾਇਆ ਗਿਆ । ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ । ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਇੱਕ ਵਿਸ਼ਾਲ ਕਵੀ ਦਾ ਦਰਬਾਰ ਸਜਾਇਆ ਗਿਆ । ਇਸ ਮੌਕੇ ਹਾਜ਼ਰ ਕਵੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਸਾਦੇ , ਉਚੱੇ ਤੇ ਸੁੱਚੇ ਜੀਵਨ ਬਾਰੇ ਅਤੇ ਜਗਤ ਨੂੰ ਤਾਰਨ ਵਾਲੀਆਂ ਕਵੀਤਾਵਾਂ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ । ਪੰਜਾਬ ਦੇ ਨਾਮਵਾਰ ਕਵੀਆਂ ਵਿੱਚ ਸ. ਪੰਛੀ, ਭਾਈ ਰਵਿੰਦਰ ਸਿੰਘ ਦੀਵਾਨਾ, ਪ੍ਰੋ: ਗੁਰਚਰਨ ਕੌਰ ਕੋਚਰ, ਗੁਰਨਾਮ ਸਿੰਘ ਕੋਮਲ, ਗੁਰਦੀਪ ਸਿੰਘ ਮੱਕੜ, ਸੁਰਜੀਤ ਸਿੰਘ ਸਾਜਨ, ਗੁਰਦੀਸ਼ ਕੌਰ ਗਰੇਵਾਲ, ਜੱਸਪ੍ਰੀਤ ਕੌਰ ਤੇ ਜੋਗਿੰਦਰ ਸਿੰਘ ਕੰਗ ਸ਼ਾਮਿਲ ਸਨ । ਗੁਰਦੁਆਰਾ ਕਮੇਟੀ ਵੱਲੋਂ ਕਵੀਆਂ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ । 2 ਘੰਟੇ ਚੱਲੇ ਇਸ ਕਵੀ ਦਰਬਾਰ ਵਿੱਚ ਸੰਗਤਾਂ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਿੰਦਗੀ ਬਾਰੇ ਭਰਪੂਰ ਜਾਣਕਾਰੀ ਹਾਸਿਲ ਕੀਤੀ । ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਉਭੱੀ ਨੇ ਕਿਹਾ ਗੁਰੂ ਨਾਨਕ ਸਾਹਿਬ ਖੁਦ ਆਪ ਇੱਕ ਕਵੀ ਵੀ ਸਨ ਤੇ ਮਨੁੱਖਤਾ ਦੇ ਰਹਿਬਰ ਵੀ ਸਨ ਜਿੰਨ•ਾਂ ਨੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਜਿੱਥੇ ਸੰਸਾਰ ਦੀ ਯਾਤਰਾ ਕੀਤੀ ਉਥੇ ਸੰਗਤ ਨੂੰ ਕੀਰਤਨ ਨਾਲ ਵੀ ਜੋੜਿਆ ਉਨ•ਾਂ ਕਿਹਾ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ 52 ਕਵੀ ਸਨ ਤੇ ਅਸੀਂ ਵੀ ਉਨ•ਾਂ ਦੀ ਪਰੰਮਪਰਾ ਨੂੰ ਅੱਗੇ ਤੋਰਦੇ ਹੋਏ ਗੁਰੂ ਨਾਨਕ ਦੇ ਗੁਰ ਪੁਰਵ ਅਤੇ ਦਸਮ ਪਾਤਸ਼ਾਹ ਦੇ ਗੁਰਪੁਰਬ ਮੌਕੇ ਹਰ ਸਾਲ ਕਵੀ ਦਰਬਾਰ ਕਰਾਉਂਦੇ ਹਾਂ ਅਤੇ ਕਰਾਉਂਦੇ ਰਹਾਂਗੇ ।


Post a Comment