ਕੋਟਕਪੂਰਾ/ 7ਦਸੰਬਰ/ਜੇ.ਆਰ.ਅਸੋਕ/ਸ਼੍ਰੀ ਕਾਹਨ ਸਿੰਘ ਪੰਨੂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਤੇ ਸ਼੍ਰੀ ਕੰਵਲਦੀਪ ਸਿੰਘ ਸੋਹੀ ਏ ਐਸ ਪੀ ਡੀ (ਰਮਸਾ) ਦੇ ਦਿਸ਼ਾ ਨਿਰਦੇਸ਼ਾ ਤਹਿਤ ਸਮੁੱਚੇ ਪੰਜਾਬ ਦੇ ਅੰਗਰੇਜੀ ਅਧਿਆਪਕਾਂ ਨੂੰ ਬ੍ਰਿਟਿਸ਼ ਕਾਉਂਸਲ ਦੀ ਸਹਇਤਾ ਨਾਲ ਅੰਗਰੇਜੀ ਅਧਿਆਪਕ ਨਵੀਨ ਢੰਗਾਂ ਦੀ ਸਿਖਲਾਈ ਆਰੰਭ ਕੀਤੀ ਗਈ ਹੈ। ਸ਼੍ਰੀ ਮਨਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਇਕ ਸਰਵਿਸ ਟ੍ਰੇਨਿੰਗ ਸੈਂਟਰ ਫਰੀਦਕੋਟ ਦੀ ਅਗਵਾਈ ’ਚ ਫਰੀਦਕੋਟ ਤੇ ਕੋਟਕਪੂਰਾ ’ਚ ਜਿਲ•ੇ ਦੇ 78 ਅੰਗਰੇਜੀ ਅਧਿਆਪਕਾਂ ਨੂੰ ਸਿਖਲਾਈ ਦੀ ਸ਼ੁਰੂਆਤ ਮੌਕੇ ਰਿਸੋਰਸਾਂ ਪਰਸਨ ਸ਼੍ਰੀਮਤੀ ਫਰਜ਼ਾਨਾ ਸਮੀਮ ਤੇ ਸ਼੍ਰੀਮਤੀ ਬਲਜਿੰਦਰ ਕੌਰ ਅਧਿਆਪਕਾਂ ਨੂੰ ਨਵੀਨ ਵਿਧੀਆਂ ਦੀ ਵਰਤੋ ਦੇ ਵਿਹਾਰਕ ਤਰੀਕਿਆਂ ਤੋਂ ਜਾਣੂ ਕਰਵਾਇਆ । ਸਥਾਨਕ ਡਾ ਹਰੀ ਸਿੰਘ ਸੇਵਕ ਸੀਨੀਅਰ ਸੇੈਕੰਡਰੀ ਸਕੂਲ ’ਚ ਚੱਲ ਰਹੇ ਇਸ ਟਰੇਨਿੰਗ ਕੇੈਂਪ ’ਚ ਜੈਤੋ ਅਤੇ ਕੋਟਕਪੂਰਾ ਦੇ 40 ਅਧਿਆਪਕਾਂ ਨੇ ਹਿੱਸਾ ਲਿਆ। ਟਰੇਨਿੰਗ ਕੋਆਰਡੀਨੇਟਰ ਸ਼੍ਰੀ ਪਵਨ ਗੁਲਾਟੀ ਅਨੁਸਾਰ 10 ਦਸੰਬਰ ਤੱਕ ਚੱਲਣ ਵਾਲੀ ਇਸ ਟਰੇਨਿੰਗ ਅਧਿਆਪਕਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪਾਠ ਪੁਸਤਕਾਂ ਅਧਾਰਤ ਪਾਠ ਤਿਆਰੀ, ਸ਼ਬਦ- ਭੰਡਾਰ ਸਿਰਜਣ ਅਤੇ ਅੰਗਰੇਜੀ ਵਰਤੋ ਦੇ ਮੋਖਿਕ ਅਤੇ ਲਿਖਤੀ ਨਿਵੇਕਲੇ ਢੰਗਾਂ ਨਾਲ ਰੂਬਰੂ ਕਰਵਾਇਆ ਜਾਵੇਗਾ। ਇਸ ਮੌਕੇ ਤੇ ਸਰਕਾਰੀ ਇਨਸਰਵਿਸ ਟਰੇਨਿੰਗ ਸੈਂਟਰ ਫਰੀਦਕੋਟ ਦੇ ਪ੍ਰਿੰਸੀਪਲ ਮਨਜੀਤ ਸਿੰਘ, ਉਪ ਜਿਲ•ਾ ਸਿੱਖਿਆ ਅਫਸਰ ਸੁਰੇਸ਼ ਅਰੋੜਾ ਵੱਲੋਂ ਸੈਮਂੀਨਾਰ ਦਾ ਨਿਰੀਖਣ ਕੀਤਾ ਗਿਆ।

Post a Comment