ਭਦੌੜ/ਸ਼ਹਿਣਾ 5 ਦਸੰਬਰ (ਸਾਹਿਬ ਸੰਧੂ) ਰੋਕੋ ਕੈਂਸਰ ਸੰਸਥਾ ਇੰਗਲੈਂਡ ਵ¤ਲੋਂ ਕੈਂਸਰ ਦੇ ਖ਼ਾਤਮੇ ਲਈ ਵਿਢੀ ਗਈ ਮੁਹਿੰਮ ਤਹਿਤ ਅਜ ਪਿੰਡ ਵਜੀਦਕੇ ਖ਼ੁਰਦ ਮਹਿਲ ਕਲਾਂ ਵਿਖੇ ਪਿੰਡ ਦੇ ਜੰਮਪਲ ਪ੍ਰਵਾਸੀ ਭਾਰਤੀ ਦਲਵਿੰਦਰ ਸਿੰਘ ਕੈਨੇਡੀਅਨ, ਅਮਰੀਕ ਸਿੰਘ ਬਰਾੜ ਕੈਨੇਡੀਅਨ ਦੇ ਉ¤ਦਮ ਸਦਕਾ ਮੁਫ਼ਤ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸਰਪੰਚ ਕਰਮ ਸਿੰਘ ਬਾਜਵਾ ਨੇ ਕੀਤਾ। ਇਸ ਮੌਕੇ ਉਘੇ ਕਿਸਾਨ ਆਗੂ ਗੁਰਜੰਟ ਸਿੰਘ ਵਜੀਦਕੇ ਨੇ ਰੋਕੋ ਕੈਂਸਰ ਸੰਸਥਾ ਤੇ ਪਿੰਡ ਦੇ ਐਨ.ਆਰ.ਆਈ. ਵਲੋਂ ਲੋੜਵੰਦਾਂ ਲਈ ਸਿਹਤ ਸੇਵਾਵਾਂ ਦੇਣ ਲਈ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਸਮੇਂ ਰੋਕੋ ਕੈਂਸਰ ਸੰਸਥਾ ਦੀ ਵੈਨ ਸਮੇਤ ਪੁਜੀ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਡਾ: ਰਾਜਦੀਪ ਸਿੰਘ, ਡਾ: ਜਗਜੀਤ ਕੌਰ, ਹਰਦੀਪ ਕੌਰ ਦੀ ਅਗਵਾਈ ਹੇਠ 400 ਤੋਂ ਵਧ ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਸਮਾਜ ਸੇਵਕ ਕੁਲਵੰਤ ਸਿੰਘ ਸਿ¤ਧੂ, ਈਮੂ ਫਾਰਮ ਵਾਲੇ ਸ: ਹਰਪਾਲ ਸਿੰਘ, ਨੰਬਰਦਾਰ ਪਰਮਜੀਤ ਸਿੰਘ, ਗੁਰਜੀਤ ਸਿੰਘ ਆਦਿ ਪਤਵੰਤੇ ਹਾਜ਼ਰ ਸਨ।

Post a Comment