ਲੁਧਿਆਣਾ ( ਸਤਪਾਲ ਸੋਨ ) ਡਾ. ਅੰਬੇਡਕਰ ਪ੍ਰੀਨਿਰਵਾਨ ਭੂਮੀ ਸਨਮਾਨ ਕਾਰਯਾਕਰਮ ਸੰਮਤੀ ਦੇ ਕੌਮੀ ਮੈਂਬਰ ਡਾ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਨੇ ਕੇਂਦਰ ਦੀ ਸਰਕਾਰ ਤੋਂ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੂੰ ਮਹਾਤਮਾ ਗਾਂਧੀ ਦੇ ਬਰਾਬਰ ਸਨਮਾਨ ਅਤੇ ਉਹਨਾਂ ਦੀ (ਕਰਮ ਭੂਮੀ) ਪ੍ਰੀਨਿਰਵਾਨ ਭੂਮੀ ਦਿੱਲੀ ਨੂੰ ਰਾਜਘਾਟ ਦੇ ਬਰਾਬਰ ਕਾਨੂੰਨੀ ਦਰਜਾ ਦੇਣ ਦੀ ਮੰਗ ਕਰਦਿਆਂ ਕਿਹਾ ਕਿ ‘ਪ੍ਰੀਨਿਰਵਾਨ ਭੂਮੀ ਦਿੱਲੀ ਸਮਾਰਕ‘ ਨੂੰ ਸਨਮਾਨ ਜਨਕ ਸਥਿਤੀ ਵਿੱਚ ਲਿਆਉਣ ਲਈ 6 ਦਸੰਬਰ ਨੂੰ ਦਿੱਲੀ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਨੇ ਜਿੱਥੇ ਭਾਰਤੀ ਸੰਵਿਧਾਨ ਦੀ ਰਚਨਾ ਕੀਤੀ, ਉ¤ਥੇ ਦੇਸ਼ ਅਤੇ ਦਲਿਤਾਂ ਨੂੰ ਹੱਕ ਦੁਆਉਣ ਅਤੇ ਸਨਮਾਨ ਨਾਲ ਜਿਉਂਣ ਲਈ ਅਣ-ਥੱਕ ਘਾਲਣਾ ਘਾਲੀ। ਜਿਸ ਸਥਾਨ ਨੂੰ ਉਨ•ਾਂ ਨੇ ਭਾਰਤੀ ਸਮਾਜ ਨੂੰ ਗੁਲਾਮੀ ਦੀਆਂ ਜਂੰਜੀਰਾਂ ਤੋਂ ਬਾਹਰ ਕੱਢਣ ਲਈ ਆਪਣੀ ਕਰਮ ਭੂਮੀ ਬਣਾਇਆ, ਉ¤ਥੇ ਡਾ. ਭੀਮ ਰਾਓ ਅੰਬੇਡਕਰ ਜੀ ਦੀ ‘ਪ੍ਰੀਨਿਰਵਾਨ ਭੂਮੀ ਦਿੱਲੀ ਸਮਾਰਕ’ ਨੂੰ ਰਾਜਘਾਟ ਸੱਥਲ ਦੇ ਬਰਾਬਰ ਦਾ ਸਨਮਾਨ ਦੇਣਾ ਬਣਦਾ ਹੈ। ਇਹ ਸਮਾਰਕ ਸੱਥਲ ਦੇਸ਼ ਦੇ ਕਰੋੜਾਂ ਦਲਿਤਾਂ ਦੀ ਆਸਥਾ, ਸਨਮਾਨ, ਸਵੈਮਾਨ ਅਤੇ ਸ਼ਕਤੀ ਦਾ ਕੇਂਦਰ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਇਹ ਪ੍ਰੀਨਿਰਵਾਨ ਭੂਮੀ ਦਿੱਲੀ ਸਮਾਰਕ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤ ਵਿਭਾਗਾਂ ਦੇ ਅਧੀਨ ਹੋਣ ਅਤੇ ਅਤਿ ਮਹੱਤਪੂਰਨ ਹੋਣ ਦੇ ਬਾਵਜੂਦ ਪਿਛਲੇ 9 ਸਾਲਾਂ ਤੋਂ ਗੁੰਮਨਾਮੀ ਅਤੇ ਬਦਹਾਲੀ ਦੀ ਸਥਿੱਤੀ ਵਿੱਚ ਹੈ। ਇਸ ਸਬੰਧ ਵਿੱਚ ਸੰਮਤੀ ਦੇ ਪੰਜਾਬ ਇਕਾਈ ਵੱਲੋਂ ਦਿੱਲੀ ਦੀ ਰੈਲੀ ਦੀ ਤਿਆਰੀ ਦੇ ਸਬੰਧ ਵਿੱਚ ਅੱਜ ਲੁਧਿਆਣਾ ਸਰਕਟ ਹਾਊਸ ਵਿਖੇ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਪੰਜਾਬ ਦੀਆਂ ਸਾਰਿਆਂ ਰਾਜਨੀਤਿਕ ਪਾਰਟੀਆਂ ਅਤੇ ਦਲਿਤ ਸਮਾਜ ਨਾਲ ਸਬੰਧਤ ਜੱਥੇਬਦੀਆਂ ਦੀ ਸਾਂਝੀ ਅਤੇ ਭਰਵੀਂ ਮੀਟਿੰਗ ਡਾ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ (ਸਾਬਕਾ ਡਿਪਟੀ ਸਪੀਕਰ, ਲੋਕ ਸਭਾ) ਅਤੇ ਸੀਨੀਅਰ ਮੈਂਬਰ ਨੈਸ਼ਨਲ ਐਗਜ਼ੈਕਟਿਵ ਕਮੇਟੀ ਸ਼ਾਮਲ ਹੋਏ। ਮੀਟਿੰਗ ਵਿੱਚ ਕੀਤੇ ਗਏ ਫ਼ੈਸਲੇ ਸਬੰਧੀ ਜਾਣਕਾਰੀ ਦਿੰਦਿਆ ਸ. ਅਟਵਾਲ ਨੇ ਦੱਸਿਆ ਕਿ ਦਿੱਲੀ ਵਿਖੇ ਪ੍ਰੀਨਿਰਵਾਨ ਭੂਮੀ ਦਿੱਲੀ ਸਮਾਰਕ ਦੇ ਸਥਾਨ ਤੇ ਰਹਿੰਦੇ ਹੋਏ ਡਾ. ਬੀ.ਆਰ.ਅੰਬੇਡਕਰ ਨੇ ‘ਭਾਰਤੀ ਸੰਵਿਧਾਨ ਅਤੇ ‘ਬੁੱਧਾ ਐਂਡ ਹਿਜ਼ ਧੰਮਾ’ ਗ੍ਰੰਥ ਲਿਖਿਆ ਅਤੇ ਇੱਥੇ ਹੀ ਦੇਸ਼ ਦੀ ਅਜ਼ਾਦੀ ਲਈ ਨਿਰਣਾਇਕ ਲੜਾਈ ਲੜੀ। ਸ੍ਰ. ਅਟਵਾਲ ਨੇ ਦੱਸਿਆ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅੱਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਸਮਾਰਕ ਵਾਲੀ ਥਾਂ 16 ਕਰੋੜ ਰੁਪਏ ਵਿੱਚ ਖਰੀਦ ਕੇ ਦਿੱਤੀ ਸੀ, ਪ੍ਰੰਤੂ ਉਸ ਤੋਂ ਬਾਅਦ ਯੂ.ਪੀ.ਏ ਸਰਕਾਰ ਵੱਲੋਂ ਬਾਬਾ ਸਾਹਿਬ ਅੰਬੇਡਕਰ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਨੇ ਮਹਾਤਮਾ ਗਾਂਧੀ ਜੀ ਦੀ ਸਮਾਧੀ ਲਈ ਐਕਟ ਬਣਾਇਆ ਹੈ, ਪ੍ਰੰਤੂ ਬਾਬਾ ਸਾਹਿਬ ‘ਪ੍ਰੀਨਿਰਵਾਨ ਭੂਮੀ ਦਿੱਲੀ’ ਲਈ ਅਜੇ ਤੱਕ ਐਕਟ ਨਹੀ ਬਣਾਇਆ ਗਿਆ। ਵਿਦੇਸ਼ਾਂ ਦੇ ਰਾਸ਼ਟਰ ਪ੍ਰਮੁੱਖਾਂ ਨੂੰ ਦਿੱਲੀ ਵਿਖੇ ਰਾਜਘਾਟ ਲਿਜਾ ਕੇ ਫੁੱਲ ਮਾਲਾਵਾਂ ਚੜ•ਾਈਆਂ ਜਾਂਦੀਆ ਹਨ, ਪਰ ਬਾਬਾ ਜੀ ਦੇ ਸਮਾਧੀ ਸਮਾਰਕ ਤੇ ਕਿਸੇ ਨੂੰ ਲਜਾਇਆ ਨਹੀਂ ਜਾਂਦਾ। ਰਾਜਘਾਟ ਦੇ 24 ਘੰਟੇ ਜੋਤੀ ਜਲਾਈ ਜਾਂਦੀ ਹੈ ਪਰ ਬਾਬਾ ਜੀ ਦੀ ‘ਪ੍ਰੀਨਿਰਵਾਨ ਭੂਮੀ ਦਿੱਲੀ’ ਸਮਾਧੀ ਸਮਾਰਕ ਤੇ ਮੋਮਬੱਤੀ ਵੀ ਨਹੀ ਜਗਾਈ ਜਾਂਦੀ। ਰਾਜਘਾਟ ਲਗਭਗ 50 ਏਕੜ ਵਿੱਚ ਫੈਲਿਆ ਹੈ ਜਦਕਿ ਬਾਬਾ ਜੀ ਸਮਾਰਕ ਸਿਰਫ਼ ਡੇਢ ਏਕੜ ਵਿੱਚ ਹੈ। ਇਸ ਤੋਂ ਵੀ ਵੱਧ ਸਮਾਰਕ ਦੀ ਬਿਜਲੀ ਵੀ ਕੱਟ ਦਿੱਤੀ ਗਈ ਹੈ ਅਤੇ 9 ਸਾਲਾਂ ਤੋਂ ਸਾਫ਼-ਸਫ਼ਾਈ ਅਤੇ ਰੰਗ-ਰੋਗਨ ਵੀ ਨਹੀਂ ਕਰਾਇਆ ਗਿਆ ਹੈ। ਡਾ. ਅਟਵਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਬਾਬਾ ਸਾਹਿਬ ਨੂੰ ਸੰਵਿਧਾਨ ਨਿਰਮਤਾ ਮੰਨਦੇ ਹੋਏ ਪੂਰਾ ਸਨਮਾਨ ਦੇਣਾ ਚਾਹੀਦਾ ਹੈ, ਪ੍ਰੰਤੂ ਯੂ.ਪੀ.ਏ ਸਰਕਾਰ ਬਾਬਾ ਸਾਹਿਬ ਦੇ ਨਾਲ ਭੇਦ-ਭਾਵ ਕਰ ਰਹੀ ਹੈ।ਇਸ ਭੇਦ-ਭਾਵ ਨੂੰ ਦੇਸ਼ ਦੇ ਕਰੋੜਾਂ ਦਲਿਤਾਂ ਦੁਆਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਦੋਂ ਤੱਕ ਬਾਬਾ ਸਾਹਿਬ ਦੀ ਪ੍ਰੀਨਿਰਵਾਨ ਭੂਮੀ ਨੂੰ ਰਾਜਘਾਟ ਬਰਾਬਰ ਕਾਨੂੰਨੀ ਦਰਜਾ ਨਹੀਂ ਮਿਲ ਜਾਂਦਾ ਅਤੇ ਪ੍ਰੀਨਿਰਵਾਨ ਭੂਮੀ ਨੂੰ ਰਾਜਘਾਟ ਬਰਾਬਰ ਕਾਨੂੰਨੀ ਦਰਜਾ ਨਹੀਂ ਮਿਲ ਜਾਂਦਾ ਅਤੇ ਪ੍ਰੀਨਿਰਵਾਨ ਭੂਮੀ ਦੇ ਨੇੜੇ ਦੇ ਸਰਕਾਰੀ ਅਤੇ ਨਿੱਜੀ ਬੰਗਾਲਿਆਂ ਦਾ ਅਧੀਗ੍ਰਹਿਣ ਕਰਕੇ ਇਸ ਸੱਥਲ ਦੇ ਲਈ ਵੱਡਾ ਭੂਮੀ ਖੇਤਰ ਉਪਲਬਧ ਨਹੀਂ ਕਰਾਇਆ ਜਾਂਦਾ ਉਦੋਂ ਤੱਕ ਦੇਸ਼ ਦੇ ਕਰੋੜਾਂ ਦਲਿਤਾਂ ਦਾ ਅੰਦੋਲਨ ਜ਼ਾਰੀ ਰਹੇਗਾ।
ਸ੍ਰੀ ਇੰਦਰੇਸ਼ ਗਜ਼ਭਿਯੇ, ਕੌਮੀ ਪ੍ਰਧਾਨ ‘ਡਾ. ਅੰਬੇਡਕਰ ਪ੍ਰੀਨਿਰਵਾਨ ਭੂਮੀ ਸਨਮਾਨ ਕਾਰਿਆਕਰਮ ਸੰਮਤੀ’ ਨੇ ਦੱਸਿਆ ਕਿ ਅਕਤੂਬਰ,2012 ਵਿੱਚ ਮਾਨਯੋਗ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਹੇਠ ਲਿਖਿਆਂ ਤਿੰਨ ਮੁੱਖ ਮੰਗਾਂ ਰੱਖੀਆਂ ਗਈਆਂ ਸਨ:ਖ਼
1. ‘ਪ੍ਰੀਨਿਰਵਾਨ ਭੂਮੀ ਦਿੱਲੀ’ ਦਾ ਸੁੰਦਰ ਨਿਰਮਾਣ ਕਰਨਾ।
2. ‘ਪ੍ਰੀਨਿਰਵਾਨ ਭੂਮੀ ਦਿੱਲੀ’ ਨੂੰ ਰਾਜਘਾਟ ਦੇ ਬਰਾਬਰ ਸਮਨਮਾਨ
ਦਾ ਦਰਜਾ ਦੇਣ ਲਈ ਕਾਨੂੰਨ ਬਣਾਇਆ ਜਾਣਾ।
3. ‘ਪ੍ਰ੍ਰੀਨਿਰਵਾਨ ਭੂਮੀ ਦਿੱਲੀ’ ਦੇ ਨਾਲ ਸਰਕਾਰੀ ਅਤੇ ਨਿੱਜੀ
ਕੋਠੀਆਂ ਨੂੰ ਖਰੀਦਣਾ।
ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਜਿਵੇ ਰਾਜਘਾਟ ਦਾ ਪ੍ਰਬੰਧ ਅਤੇ ਸੰਚਾਲਨ ਲਈ ਸੰਸਦ ਨੇ 1951 ਅਤੇ 1958 ਵਿੱਚ ਐਕਟ ਬਣਾਏ ਉਸੇ ਲੀਹਾਂ ਤੇ ਬਾਬਾ ਸਾਹਿਬ ਪ੍ਰੀਨਿਰਵਾਨ ਭੂਮੀ ਦੇ ਲਈ ਵੀ ਸੰਸਦ ਵੱਲੋਂ ਕਾਨੂੰਨ ਬਣਾਇਆ ਜਾਵੇ। ਡਾ. ਅੰਬੇਡਕਰ ਜੀ ਦੇ ਸਮਾਰਕ ਸਥਲ ਨੂੰ ਕਾਨੂੰਨ ਰਾਹੀਂ ਸਨਮਾਨਜਨਕ ਦਰਜਾ ਦੇਣ ਨਾਲ ਹੀ ਕਰੋੜਾਂ ਦਲਿਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਹੋ ਸਕੇਗੀ। ਇਸ ਮੌਕੇ ਤੇ ਸ੍ਰੀ ਐਸ.ਆਰ. ਕਲੇਰ, ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ, ਸ੍ਰੀ ਦਰਸ਼ਨ ਸਿੰਘ ਕੋਟਫੱਤਾ, ਸ੍ਰ. ਜਂੋਗਿੰਦਰ ਸਿੰਘ ਜਿੰਦੂ, ਸ੍ਰ.ਅਜੈਬ ਸਿੰਘ ਭੱਟੀ, ਸ੍ਰੀ ਮੁਹੰਮਦ ਸਦੀਕ, ਸ੍ਰੀ ਹਰਪ੍ਰੀਤ ਸਿੰਘ ਮਲੋਟ, ਸ੍ਰ. ਮਨਜੀਤ ਸਿੰਘ ਮਿਆਂਵਿੰਡ, ਬੀਬੀ ਹਰਚੰਦ ਕੌਰ ਐਮ.ਐਲ.ਏ., ਸ੍ਰੀ ਇੰਦਰੇਸ਼ ਗਜ਼ਭਿਏ ਕੌਮੀ ਪ੍ਰਧਾਨ, ਸ੍ਰ. ਜੁਗਿੰਦਰ ਸਿੰਘ ਪੰਜਗੁਰਾਈ, ਸ੍ਰੀਮਤੀ ਰਾਜਵਿੰਦਰ ਕੌਰ ਭਾਗੀਕੇ ਸ੍ਰ. ਗੁਰਤੇਜਂ ਸਿੰਘ ਘੁੜਿਆਣਾ, ਸ੍ਰੀ ਸੋਮ ਪ੍ਰਕਾਸ਼ (ਸਾਰੇ ਐਮ.ਐਲ.ਏ), ਸ੍ਰੀ ਰਾਜੇਸ਼ ਬਾਘਾ ਚੇਅਰਮੈਨ ਪੰਜਾਬ ਰਾਜ ਅਨਸੁਚਿਤ ਕਮਿਸ਼ਨ, ਬੀਬੀ ਸਤਵੰਤ ਕੌਰ ਸੰਧੂ ਸਾਬਕਾ ਮੰਤਰੀ, ਸ੍ਰੀ ਗੋਬਿੰਦ ਸਿੰਘ ਕਾਂਝਲਾ ਸਾਬਕਾ ਮੰਤਰੀ, ਸ੍ਰ. ਇੰਦਰਇਕਬਾਲ ਸਿੰਘ ਅਟਵਾਲ ਸਾਬਕਾ ਐਮ.ਐਲ.ਏ, ਸ੍ਰ. ਅਜੈਬ ਸਿੰਘ ਮੀਰਾਂਕੋਟ ਸਾਬਕਾ ਐਮ.ਐਲ.ਏ, ਸ੍ਰੀ ਮਹਿੰਦਰ ਸਿੰਘ ਕਲਿਆਣ ਸਾਬਕਾ ਐਮ.ਪੀ., ਇਸ਼ਰ ਸਿੰਘ ਮੇਹਰਬਾਨ ਸਾਬਕਾ ਮੰਤਰੀ, ਸ੍ਰੀ ਪਰਕਾਸ਼ ਸਿੰਘ ਭੱਟੀ ਸਾਬਕਾ ਐਮ.ਐਲ.ਏ, ਸ੍ਰੀ ਵਿਜੇ ਦਾਨਵ, ਸ੍ਰੀ ਨਰੇਸ਼ ਧੀਂਗਾਨ, ਸ੍ਰੀ ਲਸ਼ਮਣ ਦ੍ਰਾਵਿੜ, ਸ੍ਰੀ ਚੌਧਰੀ ਯਸ਼ਪਾਲ, ਸ੍ਰੀ ਅਸ਼ਵਨੀ ਸਹੋਤਾ, ਸ੍ਰੀ ਡੀ.ਪੀ.ਖੋਸਲਾ, ਸ੍ਰੀ ਗੁਰਚਰਨ ਸਿੰਘ ਸੰਧੂ, ਸ੍ਰੀ ਇਕਬਾਲ ਸਿੰਘ ਘਾਰੂ, ਸ੍ਰੀ ਵਿਜੇ ਦੁਸ਼ਾਵਰ, ਮਾਸਟਰ ਮਲਕੀਤ ਸਿੰਘ ਸਹਾਰਨ ਮਾਜਰਾ, ਸ੍ਰੀ ਪ੍ਰਵੀਨ ਗਿੱਦੜਵਾਹਾ, ਸ੍ਰੀ ਅਮਰੀਕ ਸਿੰਘ ਬਾਂਗੜ, ਸ੍ਰੀ ਬਲਵਿੰਦਰ ਗਿੱਲ, ਕੁਲਦੀਪ ਸਿੰਘ ਖਾਲਸਾ, ਲਾਲਾ ਜੀਵਨ ਕੁਮਾਰ, ਕਿਰਨਜੀਤ ਸਿੰਘ, ਅਮਰਜੀਤ ਸਿੰਘ ਦੁੱਗਰੀ, ਸ੍ਰੀ ਜਸਵਿੰਦਰ ਸਿੰਘ ਭੋਲਾ ਅਤੇ ਪੂਰਨ ਮੱਲ ਹਾਜ਼ਰ ਸਨ।

Post a Comment