ਕੋਟਕਪੂਰਾ/12 ਦਸੰਬਰ/ਜੇ.ਆਰ.ਅਸੋਕ/ਬਾਜਾ ਖਾਨਾ ਨਜਦੀਕ ਕਾਰ ਅਤੇ ਤੇਲ ਟੈਂਕਰ ਵਿਚਕਾਰ ਭਿਆਨਕ ਟੱਕਰ ਹੋਣ ਤੇ ਇਕ ਹਲਾਕ ਤੇ ਇਕ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ । ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਸਵਾਰ ਦੋ ਭਰਾ ਪ੍ਰਦੀਪ ਅਤੇ ਵਰਿੰਦਰ ਕੁਮਾਰ ਵਾਸੀ ਕੋਟਕਪੂਰਾ ਬਰਨਾਲੇ ਪਾਸਿਉ ਆ ਰਹੇ ਸਨ। ਤੇਜ ਰਫਤਾਰ ਤੇਲ ਟੈਂਕਰ ਦੀ ਸਾਹਮਣੇ ਟੱਕਰ ਹੋਣ ਤੇ ਕਾਰ ਸਵਾਰ ਪ੍ਰਦੀਪ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ, ਤੇ ਵਰਿੰਦਰ ਕੁਮਾਰ ਗੰਭੀਰ ਜਖਮੀ ਹੋਣ ਤੇ ਕੋਟਕਪੂਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਥਾਣਾ ਬਾਜਾਖਾਨਾ ਪੁਲਿਸ ਨੂੰ ਸੁਚਿਤ ਕਰਨ ਤੇ ਤੁਰੰਤ ਪਹੁੰਚ ਕੇ ਕਾਰਵਾਈ ਸੁਰੂ ਕਰ ਦਿੱਤੀ। ਤੇਲਾਸ ਦੀ ਪੋਸਟ ਮਾਰਟਮ ਕਰਵਾ ਕੇ ਵਾਰਿਸ ਦੇ ਹਾਲੇ ਕਰ ਦਿੱਤੀ। ਤੇ ਥਾਣਾ ਬਾਜਾਖਾਨਾ ਨੇ ਤੇਲ ਟੇਕਰ ਸੁਖਦੇਵ ਸਿੰਘ ਤੇ ਮੁਕੱਦਮਾ ਨੰਬਰ 102 ਅ/ਧ 304ਏ/279/427/337 ਤਹਿਤ ਮਾਮਲਾ ਦਰਜ ਕੀਤਾ

Post a Comment