ਲੁਧਿਆਣਾ 7 ਦਸੰਬਰ (ਸਤਪਾਲ ਸੋਨੀ/ਰਵਿੰਦਰ ਦੀਵਾਨਾ) ਹਿਊਮਨ ਰਾਈਟਜ਼ ਐਂਡ ਕ੍ਰਾਈਮ ਪ੍ਰਿਵੈਨਸ਼ਨ ਕੌਂਸਲ ਮੀਟਿੰਗ ਮਠਾਰੂ ਚੌਂਕ, ਲੁਧਿਆਣਾ ਕੌਂਸਲ ਦੇ ਦਫਤਰ ਵਿਖੇ ਰਜਿੰਦਰ ਸਿੰਘ ਗਰਚਾ ਦੀ ਪ੍ਰਧਾਨਗੀ ਹੇਠ ਡਾ. ਸੁਰਜੀਤ ਸਿੰਘ ਚੇਅਰਮੈਨ ਦੀ ਅਮਰੀਕਾ ਤੋਂ ਵਾਪਸੀ ਦੀ ਖੁਸ਼ੀ ਵਿੱਚ ਹੋਈ ਜਿੰਨ•ਾਂ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ। ਕੌਂਸਲ ਵੱਲੋਂ 25 ਦਸੰਬਰ ਨੂੰ ਗੁਰਦੁਆਰਾ ਜਵੱਦੀ ਟਕਸਾਲ ਲਗਾਏ ਜਾ ਰਹੇ ਅੱਖਾਂ ਦੇ ਕੈਂਪ ਲਈ ਸਾਰੇ ਅਹੁੱਦੇਦਾਰਾਂ ਤੇ ਮੈਂਬਰਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ ਗਿਆ । 23 ਦਸੰਬਰ ਦੀ ਕੌਂਸਲ ਦੀ ਜਨਰਲ ਬਾਡੀ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਸਾਨੂੰ ਸੂਚਿਤ ਕਰਦਿਆਂ ਅਗਲੇ ਵਰ•ੇ ਲਈ ਕੀਤੇ ਜਾਣ ਵਾਲੇ ਸਮਾਜ ਭਲਾਈ ਦੇ ਕੰਮਾਂ ਦੀ ਰੂਪ ਰੇਖਾ ਤਿਆਰ ਕਰਨ ਬਾਰੇ ਦੱਸਿਆ । ਇਸ ਮੌਕੇ ਕੌਂਸਲ ਨੇ ਜੋਰਦਾਰ ਸ਼ਬਦਾਂ ਵਿੱਚ ਫੈਸਲਾ ਲਿਆ ਕਿ ਸਮਾਜ ਵਿੱਚ ਵੱਧ ਰਹੇ ਭ੍ਰਿਸ਼ਟਾਚਾਰ, ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਨਸ਼ਿਆ ਖਿਲਾਫ ਅਤੇ ਅਪਰਾਧਿਕ ਕਾਰਵਾਈਆਂ ਨੂੰ ਰੋਕਣ ਲਈ ਕੌਂਸਲ ਨੇ ਅਹਿਦ ਲਿਆ । ਡਾ. ਸੁਰਜੀਤ ਸਿੰਘ ਤੇ ਰਜਿੰਦਰ ਸਿੰਘ ਗਰਚਾ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਸਾਨੂੰ ਸਭ ਨੂੰ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਲੰਗੋਟੇ ਕੱਸ ਕੇ ਮੈਦਾਨ ਵਿੱਚ ਕੁੱਦ ਪੈਣਾ ਚਾਹੀਦਾ ਹੈ । ਉਨ•ਾਂ ਜੈਵਿਕ ਖੇਤੀ ਭਾਵ ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਤੋਂ ਬਿਨਾਂ ਖੇਤੀ ਕਰਨ ਬਾਰੇ ਵੀ ਜੋਰ ਦਿੱਤਾ । ਇਸ ਮੌਕੇ ਖਜਾਨ ਸਿੰਘ ਮਠਾਰੂ, ਭਾਈ ਰਵਿੰਦਰ ਸਿੰਘ ਦੀਵਾਨਾ, ਰਣਜੀਤ ਕੌਰ ਭੋਲੀ, ਡਾ. ਵੀ.ਕੇ. ਸੈਣੀ, ਮੇਵਾ ਸਿੰਘ, ਮਨਜੀਤ ਸਿੰਘ ਮੱਘਰ ਸਿੰਘ, ਭੁਪਿੰਦਰ ਸਿੰਘ ਮਠਾੜੂ, ਗੁਰਚਰਨ ਸਿੰਘ ਗਰੇਵਾਲ, ਵਿਕਰਮ ਪ੍ਰਤਾਪ ਸਿੰਘ ਤੇ ਹੋਰ ਹਾਜ਼ਰ ਸਨ ।

Post a Comment