*ਮੁੱਖ ਮੰਤਰੀ, ਉਪ ਮੁੱਖ ਮੰਤਰੀ, ਮਜੀਠੀਆ ਤੇ ਰੱਖੜਾ ਸਮੇਤ ਹੋਰ ਕਈਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਨਾਭਾ, 19 ਦਸੰਬਰ ( ਜਸਬੀਰ ਸਿੰਘ ਸੇਠੀ )-ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਰਾਜਾ ਨਰਿੰਦਰ ਸਿੰਘ ਦਾ ਅੱਜ ਸਵੇਰੇ ਉਨ•ਾਂ ਦੇ ਨਾਭਾ ਸਥਿਤ ਗ੍ਰਹਿ ਵਿਖੇ ਦੇਹਾਂਤ ਹੋ ਗਿਆ। ਉਹ 89 ਵਰਿ•ਆਂ ਦੇ ਸਨ ਅਤੇ ਉਹ ਆਪਣੀ ਧਰਮ ਪਤਨੀ ਸ਼੍ਰੀਮਤੀ ਸ਼ਿਵਦੇਵ ਕੌਰ, ਪੁੱਤਰ ਸਾਬਕਾ ਚੀਫ਼ ਇੰਜੀਨੀਅਰ ਸ. ਹਰਿੰਦਰ ਸਿੰਘ, ਬੇਟੀ ਸ਼੍ਰੀਮਤੀ ਚਰਨਕੰਵਲ ਕੌਰ, ਪੋਤਰਾ ਸ. ਮਾਨਇੰਦਰ ਸਿੰਘ ਮਾਨੀ ਸਮੇਤ ਆਪਣੇ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨ•ਾਂ ਦੀ ਮ੍ਰਿਤਕ ਦੇਹ ਦਾ ਅੰਤਮ ਸੰਸਕਾਰ 20 ਦਸੰਬਰ ਨੂੰ ਪਿੰਡ ਘਮਰੌਦਾ ਦੇ ਸ਼ਮਸ਼ਾਨਘਾਟ ਵਿਖੇ ਸਵੇਰੇ 11 ਵਜੇ ਕੀਤਾ ਜਾਵੇਗਾ। ਅੱਜ ਉਨ•ਾਂ ਦੀ ਮ੍ਰਿਤਕ ਦੇਹ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ’ਚ ਰਾਜਸੀ ਆਗੂ ਤੇ ਵਰਕਰਾਂ ਸਮੇਤ ਹਲਕਾ ਨਾਭਾ ਦੇ ਵਾਸੀ ਅਤੇ ਉਨ•ਾਂ ਦੇ ਪਰਿਵਾਰਕ ਮੈਂਬਰ ਉਨ•ਾਂ ਦੇ ਗ੍ਰਹਿ ਵਿਖੇ ਪੁੱਜੇ ਹੋਏ ਸਨ।
ਸਾਬਕਾ ਮੰਤਰੀ ਰਾਜਾ ਨਰਿੰਦਰ ਸਿੰਘ ਦੇ ਦੇਹਾਂਤ ’ਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਇਜਹਾਰ ਕੀਤਾ ਹੈ। ਉਨ•ਾਂ ਕਿਹਾ ਕਿ ਰਾਜਾ ਨਰਿੰਦਰ ਸਿੰਘ ਦੇ ਚਲਾਣੇ ਨਾਲ ਜਿੱਥੇ ਉਨ•ਾਂ ਦੇ ਪਰਿਵਾਰ ਨੂੰ ਡੂੰਘਾ ਸਦਮਾ ਪੁੱਜਾ ਹੈ ਅਤੇ ਵੱਡਾ ਘਾਟਾ ਪਿਆ ਹੈ, ਉ¤ਥੇ ਹੀ ਪੰਜਾਬ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇੱਕ ਵੱਡਾ ਘਾਟਾ ਪਿਆ ਹੈ। ਉਨ•ਾਂ ਕਿਹਾ ਕਿ ਪ੍ਰਮਾਤਮਾ ਉਨ•ਾਂ ਦੇ ਪਰਿਵਾਰ ਨੂੰ ਇਹ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਸਹਿਣ ਕਰਨ ਲਈ ਬਲ ਬਖਸ਼ਣ ਅਤੇ ਵਿਛੜੀ ਆਤਮਾ ਨੂੰ ਆਪਣੇ ਚਰਨਾ ’ਚ ਨਿਵਾਸ ਬਖ਼ਸਣ। ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਅਤੇ ਹੋਰਨਾਂ ਨੇ ਰਾਜਾ ਨਰਿੰਦਰ ਸਿੰਘ ਨੂੰ ਦਰਵੇਸ ਸਿਆਸਤਦਾਨ, ਉਘੇ ਵਿਧਾਨ ਸਭਾ ਮੈਂਬਰ ਅਤੇ ਵਧੀਆ ਇਨਸਾਨ ਦੱਸਿਆ ਹੈ।
ਰਾਜਾ ਨਰਿੰਦਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਥੰਮ ਦਸਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਸ. ਹਰਮੇਲ ਸਿੰਘ ਟੌਹੜਾ, ਸ. ਸੁਰਜੀਤ ਸਿੰਘ ਕੋਹਲੀ, ਸ. ਅਜਾਇਬ ਸਿੰਘ ਮੁੱਖਮੇਲਪੁਰ, ਸ. ਹਮੀਰ ਸਿੰਘ ਘੱਗਾ, ਸ਼੍ਰੀ ਰਾਜ ਖੁਰਾਣਾ, ਐਮ.ਐਲ.ਏ. ਘਨੌਰ ਸ਼੍ਰੀਮਤੀ ਹਰਪ੍ਰੀਤ ਕੌਰ ਮੁਖਮੇਲਪੁਰ, ਸ਼ੁਤਰਾਣਾ ਦੇ ਵਿਧਾਇਕ ਸ਼੍ਰੀਮਤੀ ਵਨਿੰਦਰ ਕੌਰ ਲੂੰਬਾ ਆਦਿ ਨੇ ਉਨ•ਾਂ ਦੇ ਦੇਹਾਂਤ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਲਈ ਇਕ ਵੱਡਾ ਘਾਟਾ ਦੱਸਿਆ ਹੈ। ਇਸੇ ਦੌਰਾਨ ਪਟਿਆਲਾ ਡਵੀਜਨ ਦੇ ਕਮਿਸ਼ਨਰ ਸ. ਅਜੀਤ ਸਿੰਘ ਪੰਨੂੰ, ਆਈ.ਜੀ. ਪਟਿਆਲਾ ਜੋਨ ਸ. ਪਰਮਜੀਤ ਸਿੰਘ ਗਿੱਲ, ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ, ਐਸ.ਐਸ.ਪੀ. ਸ. ਗੁਰਪ੍ਰੀਤ ਸਿੰਘ ਗਿੱਲ ਅਤੇ ਜ਼ਿਲ•ੇ ਦੇ ਸਮੁੱਚੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵੀ ਰਾਜਾ ਨਰਿੰਦਰ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ•ਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸ. ਫੌਜਇੰਦਰ ਸਿੰਘ ਮੁੱਖਮੇਲਪੁਰ, ਸ਼ਹਿਰੀ ਪ੍ਰਧਾਨ ਜਥੇਦਾਰ ਇੰਦਰਮੋਹਨ ਸਿੰਘ ਬਜਾਜ, ਨਗਰ ਨਿਗਮ ਪਟਿਆਲਾ ਦੇ ਮੇਅਰ ਸ. ਜਸਪਾਲ ਸਿੰਘ ਪ੍ਰਧਾਨ, ਸ. ਚਰਨਜੀਤ ਸਿੰਘ ਰੱਖੜਾ, ਸ਼੍ਰੋਮਣੀ ਕਮੇਟੀ ਦੇ ਕਾਰਜਕਾਰਨੀ ਮੈਂਬਰ ਸ. ਸੁਰਜੀਤ ਸਿੰਘ ਗੜ•ੀ, ਸ. ਸਤਵਿੰਦਰ ਸਿੰਘ ਟੌਹੜਾ, ਸ. ਕੁਲਦੀਪ ਸਿੰਘ ਨੱਸੂਪੁਰ, ਬੀਬੀ ਕੁਲਦੀਪ ਕੌਰ ਟੌਹੜਾ, ਸ. ਸ਼ਵਿੰਦਰ ਸਿੰਘ ਸੱਭਰਵਾਲ, ਬੀਬੀ ਹਰਦੀਪ ਕੌਰ ਖੋਖ, ਸ. ਨਿਰਮਲ ਸਿੰਘ ਹਰਿਆਊ, ਸਾਬਕਾ ਚੇਅਰਮੈਨ ਸ. ਤੇਜਿੰਦਰਪਾਲ ਸਿੰਘ ਸੰਧੂ, ਸ. ਸੁਰਜੀਤ ਸਿੰਘ ਅਬਲੋਵਾਲ, ਸ. ਰਣਧੀਰ ਸਿੰਘ ਰੱਖੜਾ, ਸ. ਸੁਰਿੰਦਰ ਸਿੰਘ ਪਹਿਲਵਾਨ, ਸ. ਹਰਜੀਤ ਸਿੰਘ ਅਦਾਲਤੀਵਾਲਾ, ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ, ਜ਼ਿਲ•ਾ ਪ੍ਰੀਸ਼ਦ ਦੇ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ, ਵਾਈਸ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ. ਮੱਖਣ ਸਿੰਘ ਲਾਲਕਾ, ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸ਼ਾਹਪੁਰ, ਸ਼੍ਰੀਮਤੀ ਮੰਜੂ ਕੁਰੈਸ਼ੀ, ਸ਼੍ਰੀ ਛੱਜੂ ਰਾਮ ਸੋਫ਼ਤ, ਸ. ਸ਼ਗਿੰਦਰ ਸਿੰਘ ਸਨੀ ਔਲਖ, ਸ਼੍ਰੀ ਹਰਪਾਲ ਜੁਨੇਜਾ, ਮਾਰਕੀਟ ਕਮੇਟੀ ਨਾਭਾ ਦੇ ਸਾਬਕਾ ਚੇਅਰਮੈਨ ਸ. ਗੁਰਦਿਆਲ ਇੰਦਰ ਸਿੰਘ ਬਿੱਲੂ, ਨਗਰ ਕੌਂਸਲ ਨਾਭਾ ਦੇ ਪ੍ਰਧਾਨ ਸ. ਗੁਰਬਖਸ਼ੀਸ਼ ਸਿੰਘ ਭੱਟੀ, ਸ. ਸਰੂਪ ਸਿੰਘ ਸਹਿਗਲ, ਸ. ਹਰਵਿੰਦਰ ਸਿੰਘ ਹਰਪਾਲਪੁਰ, ਸ. ਸਤਬੀਰ ਸਿੰਘ ਖੱਟੜਾ, ਸ. ਨਰਦੇਵ ਸਿੰਘ ਆਕੜੀ, ਸ. ਰਣਜੀਤ ਸਿੰਘ ਨਿੱਕੜਾ, ਭਾਜਪਾ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਅਰੁਣ ਗੁਪਤਾ, ਦਿਹਾਤੀ ਪ੍ਰਧਾਨ ਸ. ਰਵਿੰਦਰਪਾਲ ਸਿੰਘ ਗਿੰਨੀ, ਸੀਨੀਅਰ ਡਿਪਟੀ ਮੇਅਰ ਸ਼੍ਰੀ ਜਗਦੀਸ਼ ਰਾਇ, ਡਿਪਟੀ ਮੇਅਰ ਸ਼੍ਰੀ ਹਰਿੰਦਰ ਕੋਹਲੀ, ਯੂਥ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਸ. ਹਰਮੀਤ ਸਿੰਘ ਪਠਾਣਮਾਜਰਾ, ਸ਼ਹਿਰੀ ਪ੍ਰਧਾਨ ਸ. ਪ੍ਰੀਤਇੰਦਰ ਸਿੰਘ, ਸ਼੍ਰੀ ਅਜੇ ਥਾਪਰ ਆਦਿ ਨੇ ਵੀ ਰਾਜਾ ਨਰਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜਿਕਰਯੋਗ ਹੈ ਕਿ ਰਾਜਾ ਨਰਿੰਦਰ ਸਿੰਘ ਦਾ ਜਨਮ ਪਿਤਾ ਸ. ਗੁਰਬਚਨ ਸਿੰਘ ਅਤੇ ਮਾਤਾ ਸਰਦਾਰਨੀ ਭਗਵੰਤ ਕੌਰ ਦੇ ਗ੍ਰਹਿ ਵਿਖੇ 10 ਮਾਰਚ 1924 ਨੂੰ ਰਿਆਸਤੀ ਸ਼ਹਿਰ ਨਾਭਾ ਦੇ ਪਿੰਡ ਘਮਰੌਦਾ ਵਿਖੇ ਹੋਇਆ ਸੀ। ਉਨ•ਾਂ ਨੇ ਗ੍ਰੈਜੂਏਸ਼ਨ ਪੱਧਰ ਦੀ ਪੜ•ਾਈ ਕੀਤੀ ਅਤੇ ਸਿਆਸਤ ਜਰੀਏ ਨਾਭਾ ਹਲਕੇ ਸਮੇਤ ਪੰਜਾਬ ਦੀ ਵੱਖ-ਵੱਖ ਖੇਤਰਾਂ ’ਚ ਅਣਥੱਕ ਸੇਵਾ ਕੀਤੀ। ਰਾਜਾ ਨਰਿੰਦਰ ਸਿੰਘ ਨੇ ਆਪਣਾ ਰਾਜਸੀ ਸਫ਼ਰ ਨਗਰ ਕੌਂਸਲ ਨਾਭਾ ਦੀ 1950 ਦੌਰਾਨ ਕੌਂਸਲਰ ਵਜੋਂ ਚੋਣ ਲੜ ਕੇ ਸ਼ੁਰੂ ਕੀਤਾ, ਇਸ ਤੋਂ ਬਾਅਦ ਇਹ ਨਗਰ ਕੌਂਸਲ ਦੇ ਪ੍ਰਧਾਨ ਵੀ ਬਣੇ ਅਤੇ ਪਿੰਡ ਘਮਰੌਦਾ ਦੇ ਸਰਪੰਚ ਵੀ ਚੁਣੇ ਗਏ ਸਨ। 1962 ਦੌਰਾਨ ਬਲਾਕ ਸੰਮਤੀ ਨਾਭਾ ਦੇ ਚੇਅਰਮੈਨ ਬਣੇ। ਉਨ•ਾਂ ਨੇ 1962 ਦੀਆਂ ਪੰਜਾਬ ਵਿਧਾਨ ਪਾਲਿਕਾ ਚੋਣਾਂ ਅਜਾਦ ਉਮੀਦਵਾਰ ਵਜੋਂ ਲੜੀਆਂ ਅਤੇ ਸਵਰਗੀ ਸ. ਭਗਵੰਤ ਸਿੰਘ ਨੂੰ ਹਰਾ ਕੇ ਐਮ.ਐਲ.ਸੀ. ਬਣੇ। ਇਸੇ ਦੌਰਾਨ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਾਮਜਦ ਮੈਂਬਰ ਰਹੇ ਅਤੇ ਪੈਪਸੂ ਪੰਜਾਬ ਦੇ ਮੁੱਖ ਮੰਤਰੀ ਸ. ਗਿਆਨ ਸਿੰਘ ਰਾੜੇਵਾਲਾ ਦੇ ਰਾਜਸੀ ਸਕੱਤਰ ਵੀ ਰਹੇ।
ਇਸ ਤੋਂ ਬਾਅਦ ਆਪ 1967 ’ਚ ਮੁੜ ਐਮ.ਐਲ.ਸੀ. ਬਣੇ, 1968 ’ਚ ਸ. ਲਛਮਣ ਸਿੰਘ ਗਿੱਲ ਦੀ ਸਰਕਾਰ ’ਚ ਪਹਿਲੀ ਵਾਰ ਮੰਤਰੀ ਬਣੇ। ਇਸ ਤੋਂ ਮਗਰੋਂ ਆਪ ਨੇ 1969 ’ਚ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਐਮ.ਐਲ.ਏ. ਬਣੇ ਅਤੇ 1970 ’ਚ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ’ਚ ਆਬਕਾਰੀ ਅਤੇ ਕਰ ਵਿਭਾਗ ਦੇ ਮੰਤਰੀ ਬਣੇ। 1985 ’ਚ ਉਹ ਨਾਭਾ ਹਲਕੇ ਤੋਂ ਮੁੜ ਚੋਣ ਜਿੱਤਕੇ ਐਮ.ਐਲ.ਏ. ਬਣੇ। ਇਸ ਤੋਂ ਬਾਅਦ ਇਨ•ਾਂ ਨੇ 1997 ’ਚ ਵਿਧਾਨ ਸਭਾ ਹਲਕਾ ਨਾਭਾ ਤੋਂ ਚੋਣ ਜਿੱਤੀ ਅਤੇ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ’ਚ ਜਨ ਸਿਹਤ ਮਹਿਕਮੇ ਦੇ ਮੰਤਰੀ ਬਣੇ। ਇਨ•ਾਂ ਦਾ ¦ਬਾ ਰਾਜਸੀ ਸਫ਼ਰ ਲੋਕ ਸੇਵਾ ਨੂੰ ਸਪਰਪਿਤ ਰਿਹਾ ਅਤੇ ਉਹ ਅੰਤਮ ਸਮੇਂ ਤੱਕ ਲੋਕਾਂ ਨਾਲ ਜੁੜੇ ਆਗੂ ਵਜੋਂ ਲੋਕ ਸੇਵਾ ਕਰਦੇ ਰਹੇ। ਉਹ ਕੁਝ ਸਮਾਂ ਸੰਖੇਪ ਬਿਮਾਰੀ ਉਪਰੰਤ 19 ਦਸੰਬਰ ਨੂੰ ਕਰੀਬ 89 ਸਾਲ ਦੀ ਉਮਰ ’ਚ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ।
Post a Comment