ਭਦੌੜ/ਸ਼ਹਿਣਾ 18 ਦਸੰਬਰ (ਸਾਹਿਬ ਸੰਧੂ)- ਡਾ ਗੁਰਮੇਲ ਸਿੰਘ ਵਿਰਕ ਰਿਟਾ : ਸੀ. ਐਮ. ਓ ਜੋ ਭਦੌੜ ਵਿਖੇ ਕੁਦਰਤੀ ਇਲਾਜ਼ ਪ੍ਰਣਾਲੀ ਰਿਸਰਚ ਸੈਂਟਰ ਵਿੱਚ ਅਨੇਕਾਂ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਨਿਜਾਤ ਦਿਵਾ ਚੁੱਕੇ ਹਨ ਤੇ ਇੱਕ ਚੰਗੇ ਸਮਾਜ਼ ਸੇਵੀ ਵੱਜੋਂ ਵੀ ਜਾਣੇ ਜਾਂਦੇ ਹਨ। ਇਸ ਸਮਾਜ ਸੇਵਾ ਤਹਿਤ ਡਾ ਗੁਰਮੇਲ ਸਿੰਘ ਵਿਰਕ ਵੱਲੋਂ ਅੱਜ਼ ਭਦੌੜ ਦੇ ਗਿਆਰਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ ਵੰਡੀਆਂ ਗਈਆਂ। ਜਿਸ ਦੀ ਸ਼ੁਰੂਆਤ ਡਾ ਗੁਰਮੇਲ ਸਿੰਘ ਵਿਰਕ ਵੱਲੋਂ ਭਦੌੜ ਦੇ ਸਰਕਾਰੀ ਸਕੂਲ (ਲੜਕੀਆਂ) ਵਿੱਚ ਵਰਦੀਆਂ ਵੰਡ ਕੀਤੀ ਗਈ। ਇਸ ਮੌਕੇ ਪਿੰ੍ਰਸੀਪਾਲ ਪ੍ਰਗਟ ਸਿੰਘ, ਵਸੁੰਧਰਾ ਰਾਣੀ, ਚਰਨਜੀਤ ਕੌਰ, ਸੁਰਿੰਦਰ ਕੌਰ, ਵਿਨੋਦ ਜੈਦਕਾ, ਗੁਰਤੇਜ਼ ਧਾਲੀਵਾਲ, ਡਾ ਸੁਲੱਖਣ ਸਿੰਘ, ਰਵਿੰਦਰ ਕੌਛੜ, ਮਾਸਟਰ ਪ੍ਰੇਮ ਬਾਂਸਲ ਆਦਿ ਹਾਜ਼ਿਰ ਸਨ।


Post a Comment