ਲੁਧਿਆਣਾ, 17 ਦਸੰਬਰ (ਸਤਪਾਲ ਸੋਨ9) ਸ੍ਰੀ ਰਾਹੁਲ ਤਿਵਾੜੀ ਜਿਲਾ ਮੈਜਿਸਟਰੇਟ ਲੁਧਿਆਣਾ ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ (ਪੁਲਿਸ ਕਮਿਸ਼ਨਰੇਟ ਦਾ ਏਰੀਆ ਛੱਡ ਕੇ) ਬਾਕੀ ਜ਼ਿਲ•ਾ ਲੁਧਿਆਣਾ ਦੀ ਹੱਦ ਅੰਦਰ ਪੈਦੇ ਪਿੰਡਾਂ ਵਿੱਚ ਪਾਵਰ ਟਰਾਂਸਮਿਸ਼ਨ ਲਾਈਨਾਂ, ਸਬ-ਸਟੇਸ਼ਨ ਤੇ ਟਰਾਂਸਫਾਰਮਜ਼, ਸਰਕਾਰੀ ਪ੍ਰਾਪਰਟੀ, ਸਰਕਾਰੀ ਦਫ਼ਤਰਾਂ ਤੇ ਸੰਸਥਾਵਾਂ ਨੂੰ ਸੰਭਾਵਿਤ ਤੋੜ-ਫੋੜ ਤੋਂ ਬਚਾਉਣ ਲਈ 24 ਘੰਟੇ ਠੀਕਰੀ ਪਹਿਰਾ ਲਗਾਉਣ ਲਈ ਨਰੋਈ ਸਿਹਤ ਵਾਲੇ ਵਿਅਕਤੀਆਂ ਦੀ ਡਿਊਟੀ ਲਗਾਉਣ ਸਬੰਧੀ ਹੁਕਮ ਜ਼ਾਰੀ ਕੀਤੇ ਹਨ। ਜਿਲਾ ਮੈਜਿਸਟਰੇਟ ਨੇ ਦੱਸਿਆ ਕਿ ਵੱਖ-ਵੱਖ ਯੂਨੀਅਨਾਂ ਦੀਆਂ ਜੱਥੇਬੰਦੀਆਂ ਵੱਲੋਂ ਅਕਸਰ ਮੁਕੰਮਲ ਹੜਤਾਲਾਂ, ਸੜਕ ਤੇ ਰੇਲ-ਰੋਕੂ ਰੈਲੀਆਂ ਆਦਿ ਕਰਕੇ ਸਰਕਾਰੀ ਪ੍ਰਾਪਰਟੀ ਜਿਵੇ ਕਿ ਪਾਵਰ ਟਰਾਂਸਮਿਸ਼ਨ ਲਾਈਨਾਂ, ਸਬ-ਸਟੇਸ਼ਨ ਅਤੇ ਟਰਾਂਸਫਾਰਮਜ਼, ਸਰਕਾਰੀ ਪ੍ਰਾਪਰਟੀ, ਸਰਕਾਰੀ ਦਫ਼ਤਰਾਂ ਤੇ ਸੰਸਥਾਵਾਂ ਨੂੰ ਤੋੜ-ਫੋੜ ਕਰਕੇ ਨੁਕਸਾਨ ਪਹੁੰਚਾਉਣ ਦਾ ਡਰ ਬਣਿਆ ਰਹਿੰਦਾ ਹੈ। ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜ ਜਾਂਦੀ ਹੈ ਅਤੇ ਆਮ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਉਹਨਾਂ ਦੱਸਿਆ ਕਿ ਅਜਿਹੀਆਂ ਵਾਰਦਾਤਾ ਦੀ ਕਾਰਵਾਈ ਰੋਕਣ ਲਈ ਆਮ ਲੋਕਾਂ ਦਾ ਸਹਿਯੋਗ ਲਿਆ ਜਾਣਾ ਜਰੂਰੀ ਹੈ। ਸ੍ਰੀ ਤਿਵਾੜੀ ਨੇ ਅੱਗੇ ਦੱਸਿਆ ਕਿ ਇਹ ਹੁਕਮ 17 ਦਸੰਬਰ,2012 ਤੋਂ 16 ਫਰਵਰੀ,2013 ਤੱਕ ਲਾਗੂ ਰਹਿਣਗੇ।

Post a Comment