ਇੰਦਰਜੀਤ ਢਿੱਲੋਂ, ਨੰਗਲ/ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਰਕਾਰੀ ਸੀ.ਸੈ.ਸਕੂਲ ਨੰਗਲ ਲੜਕੀਆਂ ਵਿਖੇ ਪ੍ਰਿੰਸੀਪਲ ਵਿਜੇ ਕੁਮਾਰ ਦੀ ਅਗਵਾਈ ‘ਚ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ‘ਚ ਡਿਪਟੀ ਡਾਇਰੈਕਟਰ ਸਿੱਖਿਆ ਧਰਮ ਸਿੰਘ, ਡੀ.ਈ.ੳ ਹਰਪ੍ਰੀਤਇੰਦਰ ਸਿੰਘ ਖਾਲਸਾ, ਸਮਾਜ ਸੇਵਕ ਡਾ ਸੰਜੀਵ ਗੌਤਮ, ਸੰਸਥਾਂ ਦੇ ਡਾਇਰੈਕਟਰ ਤੇਜੇਸ਼ਵਰ ਮਿੱਤਲ, ਸਾਹਿਤਕਾਰ ਸਵਰਨ ਸਿੰਘ ਭੰਗੂ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਇਸ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਨੇ ਜੋਤੀ ਜਲਾ ਕੇ ਕੀਤੀ। ਸਮਾਜ ਸੇਵੀ ਸੰਸਥਾ ਮਾਤਾ ਯਸ਼ੋਦਾ ਫਾਂਉਡੇਸ਼ਨ ਰੋਪੜ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸ਼ਬਦ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਆਪਣੇ ਅੰਦਰ ਲੁਕੀ ਹੋਈ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਸਕੂਲ ਮੁੱਖ ਪ੍ਰਿੰਸੀਪਲ ਵਿਜੇ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਏ ਕਿਹਾ ਕਿ ਵਿਦਿਆਰਥੀ ਹੀ ਦੇਸ਼ ਦਾ ਅਸਲੀ ਧਨ ਹੁੰਦੇ ਹਨ। ਉਨ•ਾਂ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜ•ਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਾਹਿਤਕਾਰ ਸਵਰਨ ਸਿੰਘ ਭੰਗੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਏ ਕਿਹਾ ਕਿ ਦੇਸ਼ ਦੇ ਅਸਲ ਵਿਕਾਸ ਵਿਚ ਵਿਦਿਆਰਥੀ ਵਰਗ ਦਾ ਅਹਿਮ ਯੋਗਦਾਨ ਰਿਹਾ ਹੈ। ਇਸੇ ਮੌਕੇ ਤੇ ਡਿਪਟੀ ਡਾਇਰੈਕਟਰ ਸਿੱਖਿਆ ਧਰਮ ਸਿੰਘ ਨੇ ਵਿਦਿਆਰਥੀਆਂ ਨੂੰ ਹਰ ਰੋਜ ਕੁਝ ਨਾ ਕੁਝ ਚੰਗੇ ਵਿਚਾਰਾਂ ਨੂੰ ਆਪਣੇ ਅੰਦਰ ਲਿਆਉਣ ਲਈ ਪ੍ਰੇਰਿਤ ਕੀਤਾ। ਉਨ•ਾਂ ਵਿਦਿਆਰਥੀਆਂ ਨੂੰ ਅਧਿਆਪਕਾਂ ਵਰਗ ਦਾ ਪੂਰਾ ਮਾਨ ਸਨਮਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਾਂਇਸ ਅਧਿਆਪਕ ਸ਼ਸ਼ੀ ਕਾਂਤ ਵਿਜ ਨੇ ਸਕੂਲ ਦੀਆਂ ਪ੍ਰਾਪਤੀਆਂ ਅਤੇ ਉਦੇਸ਼ਾ ਤੇ ਚਾਨਣਾ ਪਾਇਆ। ਇਸ ਮੌਕੇ ਜੋਗਿੰਦਰ ਸਿੰਘ, ਰਾਮ ਅਵਤਾਰ ਅਰੋੜਾ, ਸਮਾਜ ਸੇਵਕ ਭਗਵਾਨ ਸਿੰਘ ਮਦਾਨ, ਦਿਵਾਨ ਸਿੰਘ ਮਦਾਨ, ਅਮਰਜੀਤ ਸਿੰਘ ਸੰਧੂ, ਮੈਡਮ ਸ਼ਸ਼ੀ ਬਾਲੀ, ਵਿਜੇ ਬੰਗਲਾ, ਅਨੀਤਾ ਡੋਗਰਾ , ਰਾਜੇਸ਼ ਕੁਮਾਰ, ਪਵਨ ਖੁਰਾਨਾ ਆਦਿ ਵਿਸ਼ੇਸ਼ ਤੋਰ ਤੇ ਹਾਜਰ ਸਨ।
ਸਰਕਾਰੀ ਸੀ.ਸੇ.ਸਕੂਲ ਨੰਗਲ ( ਲੜਕੀਆਂ ) ਵਿਖੇ ਡਿਪਟੀ ਡਾਇਰੈਕਟਰ ਸਿੱਖਿਆ ਧਰਮ ਸਿੰਘ, ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਹੋਏ।


Post a Comment