ਘਰ ਵਿੱਚ ਹੀ ਉਗਾਈ ਮਸ਼ਰੂਮ ਦੀ ਫ਼ਸਲ
Sunday, December 02, 20120 comments
ਇੰਦਰਜੀਤ ਢਿੱਲੋਂ, ਨੰਗਲ/ਇਨਸਾਨ ਵਿਚ ਕੁਝ ਕਰ ਗੁਜ਼ਰਨ ਦੀ ਤਾਂਘ ਹੋਵੇ ਤਾਂ ਉਹ ਅਗਰ ਚਾਹਵੇ ਤਾਂ ਮਹਿੰਗਾਈ ਅਤੇ ਬੇਰੋਜ਼ਗਾਰੀ ਨੂੰ ਮੂੰਹ ਤੋੜਵਾਂ ਜਵਾਬ ਦੇ ਸਕਦਾ ਹੈ। ਇਹ ਸ¤ਚ ਕਰ ਵਿਖ਼ਾਇਆ ਹੈ ਨੰਗਲ ਤਹਿਸੀਲ ਦੇ ਨਾਲ਼ ਲ¡¤ਗਦੇ ਪਿੰਡ ਮੇਘਪੁਰ ਦੇ ਵਸਨੀਕ ਨਰੇਸ਼ ਰਾਣਾ ਨੇ, ਜੋ ਕਿ ਪਹਿਲਾਂ ਦਵਾਈਆਂ ਸਪਲਾਈ ਕਰਨ ਦਾ ਕੰਮ ਕਰਦੇ ਸਨ ਅਤੇ ਹੁਣ ਉਂਨ•ਾਂ ਨੇ ਪਿੰਡ ਦੋਭੇਟਾ ਦੇ ਰਿਟਾਇਰਡ ਕੈਪਟਨ ਸੰਤੋਖ ਸਿੰਘ ਦੀ ਪ੍ਰੇਰਣਾਂ ਸਦਕਾ ਰਾਮਪੁਰ ਖ਼ੇਤੀ ਵਿਗਿਆਨ ਕੇਂਦਰ, ਧਮਾਂਦਰੀ, ਊਨਾਂ (ਹਿ:ਪ੍ਰ) ਤੋਂ ਵਿਸ਼ੇਸ਼ ਟ੍ਰੇਨਿੰਗ ਲੈਕੇ ਆਪਣੇਂ ਘਰ ’ਚ ਹੀ ਮਸ਼ਰੂਮ ਦੀ ਕਾਸ਼ਤ ਕਰਨ ਲਈ ਕੰਪੋਸਟ ਖ਼ਾਦ ਦਾ ਪਲਾਂਟ ਲਗਾ ਲਿਆ ਹੈ ਅਤੇ ਘਰ ਬੈਠੇ ਹੀ ਮਸ਼ਰੂਮ ਦੀ ਕਾਸ਼ਤ ਕਰਕੇ ਘ¤ਟ ਖ਼ਰਚ ’ਚ ਵਧੀਆ ਪੈਦਾਵਾਰ ਲੈ ਰਹੇ ਹਨ। ਨਰੇਸ਼ ਰਾਣਾ ਦਾ ਕਹਿਣਾਂ ਹੈ ਕਿ ਉਂਨ•ਾਂ ਨੇ ਛੇ ਮਹੀਨੇ ਪਹਿਲਾਂ 10,000 ਰੁ: ਦੇ ਬੀਜ ਨਾਲ ਮਸ਼ਰੂਮ ਦੀ ਕਾਸ਼ਤ ਸ਼ੁਰੂ ਕੀਤੀ ਸੀ ਅਤੇ 6 ਮਹੀਨੇ ਵਿ¤ਚ ਹੀ ਕਰੀਬ 40,000 ਰੁ: ਦੀ ਫ਼ਸਲ ਉਹ ਇਸ ਪਲਾਂਟ ਤੋਂ ਪੈਦਾ ਕਰ ਚੁ¤ਕੇ ਹਨ।ਇਸ ਮੌਕੇ ਤੇ ਹਾਜ਼ਰ ਕੈਪਟਨ ਸੰਤੋਖ ਸਿੰਘ ਨੇ ਦ¤ਸਿਆ ਕਿ ਮਸ਼ਰੂਮ ਦਾ ਸੇਵਨ ਹਰ ਉਮਰ ਦੇ ਵਿਅਕਤੀ ਲਈ ਲਾਹੇਬੰਦ ਹੈ, ਮਸ਼ਰੂਮ ’ਚ ਏ 1 ਤੋਂ ਲੈਕੇ ਬੀ 12 ਤ¤ਕ ਸਾਰੇ ਵਿਟਾਮਨ ਹੁੰਦੇ ਹਨ ਅਤੇ ਇਸਦੇ ਨਿਰੰਤਰ ਸੇਵਨ ਨਾਲ ਸਰੀਰ ਰੋਗ ਮੁਕਤ ਰਹਿੰਦਾ ਹੈ।² ਦ¤ਸਣਯੋਗ ਹੈ ਕਿ ਕੈਪਟਨ ਸੰਤੋਖ ਸਿੰਘ ਇਲਾਕੇ ਦੇ ਇ¤ਕ ਸਫ਼ਲ ਮਸ਼ਰੂਮ ਕਾਸ਼ਤਕਾਰ ਹਨ ਅਤੇ ਪਿੰਡ ਦੋਭੇਟਾ ਸਥਿਤ ਆਪਣੇਂ ਘਰ ’ਚ ਪਹਿਲਾਂ ਤੋਂ ਹੀ ਇ¤ਕ ਕੰਪੋਸਟ ਖ਼ਾਦ ਦਾ ਪਲਾਂਟ ਸਫ਼ਲਤਾ ਪੂਰਬਕ ਚਲਾ ਰਹੇ ਹਨ।
ਕੈਪਟਨ ਸੰਤੋਖ ਸਿੰਘ ਅਤੇ ਨਰੇਸ਼ ਰਾਣਾ ਆਪਣੇਂ ਘਰ ’ਚ ਕੀਤੀ ਮਸ਼ਰੂਮ ਦੀ ਕਾਸ਼ਤ ਦਿਖਾਉਂਦੇ ਹੋਏ।

Post a Comment