ਮਾਨਸਾ, 02 ਦਸੰਬਰ ( ) ਮਾਨਸਾ ਦੇ ਨੇੜਲੇ ਪਿੰਡ ਭੈਣੀਬਾਘਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਵੱਲੋ 5 ਵਾਂ ਵਾਲੀਵਾਲ ਟੂਰਨਾਮੈਂਟ ਕਰਵਾਇਆ ਗਿਆ।ਜਿਸ ਵਿੱਚ ਪੂਰੇ ਪੰਜਾਬ ਦੀਆਂ ਚੋਟੀ ਦੀਆਂ ਟੀਮਾਂ ਨੇ ਭਾਗ ਲਿਆ ਮੈਚਾਂ ਵਿਚ ਖਿਡਾਰੀਆਂ ਨੇ ਆਪਣੇ ਜ਼ੌਹਰ ਦਿਖਾਏ। 17 ਸਾਲਾਂ ਟੀਮਾਂ ਵਿੱਚ ਫਸਵੇ ਮੈਚਾਂ ਦੌਰਾਨ ਬਠਿੰਡਾ ਨੇ ਪਟਿਆਲਾ ਨੂੰ ਹਰਾਇਆ ਅਤੇ ਭੈਣੀਬਾਘਾ ਨੇ ਅਮ੍ਰਿਤਸਰ ਨੂੰ ਹਰਾਇਆ। ਸੀਨੀਅਰ ਵਰਗ ਦੇ ਮੈਚਾਂ ਵਿਚ ਭੈਣੀਬਾਘਾ ਏ ਨੇ ਭੀਖੀ ਨੂੰ ਹਰਾਇਆ ਤੇ ਅਮ੍ਰਿਤਸਰ ਨੇ ਭੈਣੀਬਾਘਾ ਬੀ ਨੂੰ ਹਰਾਕੇ ਆਪਣੀ ਧਾਕ ਜਮਾਈ ਰੱਖੀ। ਕਲੱਬ ਪ੍ਰਧਾਨ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਰ ਸਾਲ ਨੌਜਵਾਨਾਂ ਨੂੰ ਨਸ਼ਿਆ ਤੋ ਦੂਰ ਰੱਖਣ ਲਈ ਵਾਲੀਵਾਲ ਦੇ ਮੈਚ ਕਰਵਾਏ ਜਾਂਦੇ ਹਨ ਜਿਸ ਵਿਚ ਪੰਜਾਬ ਭਰ ਦੀਆਂ ਟੀਮਾਂ ਭਾਗ ਲੈਦੀਆਂ ਹਨ। ਇਸ ਮੌਕੇ ਟੂਰਨਾਂਮੈਂਟ ਵਿਚ ਵਿਸ਼ੇਸ ਤੌਰ ਤੇ ਮੁੱਖ ਮਹਿਮਾਨ ਵਜੋ ਪਹੁੰਚੇ ਤੇਜਿੰਦਰ ਸਿੰਘ ( ਮਿੱਡੂ ਖੇੜਾ ) ਚੇਅਰਮੈਨ ਕੋ-ਅਪ ਬੈਂਕ ਮੁਕਤਸਰ ਸਾਹਿਬ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਅਤੇ ਉਨਾਂ ਨੇ ਖਿਡਾਰੀਆਂ ਨੂੰ ਨਸ਼ਿਆ ਤੋ ਦੂਰ ਰਹਿਕੇ ਖੇਡਾਂ ਵੱਲ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ ਤੇ ਆਪਣੇ ਜਿਲ੍ਹੇ ਤੇ ਪਿੰਡ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ।ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਪੀ ਅਨਮੋਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਪਿੰਡ ਵਿੱਚ ਅਜਿਹੇ ਟੂਰਨਾਂਮੈਟ ਕਰਵਾਉਣੇ ਚਾਹੀਦੇ ਹਨ ਜਿਸ ਕਰਕੇ ਨੌਜਵਾਨਾਂ ਦੀ ਖੇਡਾ ਵੱਲ ਰੁਚੀ ਵਧ ਸਕੇ।ਇਸ ਮੌਕੇ ਕਲੱਬ ਵਲੋ ਆਏ ਮਹਿਮਾਨਾਂ ਦਾ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ। ਟੂਰਨਾਮੈਂਟ ਦੌਰਾਨ ਉਪ ਪ੍ਰਧਾਨ ਡਾ ਜਗਜੀਤ ਸਿੰਘ, ਮਹਿੰਦਰਪਾਲ ੰਿਸਘ, ਪਰਮਿੰਦਰ ਸਿੰਘ ਬੱਬੀ, ਸੁਖਦੀਪ ਸਿੰਘ ਆਦਿ ਹਾਜ਼ਰ ਸਨ।

Post a Comment