ਨਾਭਾ 2 ਦਸੰਬਰ (ਜਸਬੀਰ ਸਿੰਘ ਸੇਠੀ)-ਜ਼ਿਲ ਸਾਇੰਸ ਸੁਪਰਵਾਈਜ਼ਰ ਮੈਡਮ ਪ੍ਰਭਸਿਮਰਨ ਕੌਰ ਦੀ ਸਰਪ੍ਰਸਤੀ ਹੇਠ ਸਰਕਾਰੀ ਮਿਡਲ ਸਕੂਲ, ਤੂੰਗਾਂ ਵਿਖੇ ਸਥਾਪਿਤ ਰੈਡ ਰਿਬਨ ਕਲੱਬ ਵੱਲੋਂ ਮੁੱਖ ਅਧਿਆਪਕਾ ਹਰਪ੍ਰੀਤ ਕੌਰ ਅਤੇ ਐਸ.ਐਸ.ਮਾਸਟਰ ਸੁਦੇਸ਼ ਕੁਮਾਰ ਨਾਭਾ ਦੀ ਅਗਵਾਈ ਹੇਠ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਦੇ ਲੇਖ ਮੁਕਾਬਲੇ ਆਯੋਜਿਤ ਕੀਤੇ ਗਏ। ਜਿਨ•ਾਂ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਏਡਜ਼ ਦੀ ਲਾਇਲਾਜ਼ ਬਿਮਾਰੀ ਨੂੰ ਰੋਕਣ ਪ੍ਰਤੀ ਆਪਣੇ ਵਿਚਾਰ ਪ੍ਰਗਟ ਕੀਤੇ। ਮੁਕਾਬਲੇ ਦੀ ਨਿਰਪੱਖ ਜੱਜਮੈਂਟ ਮੈਡਮ ਅਨੁਰਾਧਾ, ਸ਼ੁਦੇਸ਼ ਕੁਮਾਰ ਨਾਭਾ, ਹਰਦੇਵ ਸਿੰਘ ਨੇ ਕੀਤੀ। ਲੇਖ ਮੁਕਾਬਲੇ ਵਿੱਚ ਮਨੀਸਾ ਰਾਣੀ ਫਸਟ, ਮਨਪ੍ਰੀਤ ਸਿੰਘ ਸੈਕਿੰਡ ਅਤੇ ਅਮਨ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਜਦ ਕਿ ਅਜੈਪਾਲ ਸਿੰਘ, ਅਰਸ਼ਦੀਪ ਸਿੰਘ ਤੇ ਕਮਲਜੀਤ ਕੌਰ ਨੇ ਵਿਸ਼ੇਸ਼ ਹੌਸਲਾ ਅਫ਼ਜਾਈ ਇਨਾਮ ਹਾਸਿਲ ਕੀਤੇ। ਮੁਕਾਬਲੇ ਵਿੱਚ ਜੇਤੂ ਬੱਚਿਆਂ ਨੂੰ ਮੈਡਮ ਹਰਪ੍ਰੀਤ ਕੌਰ, ਰਾਕੇਸ਼ ਕੁਮਾਰ, ਹਰਦੇਵ ਸਿੰਘ, ਮੈਡਮ ਗੁਲਸ਼ਨ ਅੰਸਾਰੀ, ਸੁਦੇਸ਼ ਕੁਮਾਰ ਨਾਭਾ ਤੇ ਮੈਡਮ ਅਨੁਰਾਧਾ ਨੇ ਸਨਮਾਨਿਤ ਕੀਤਾ। ਇਸ ਮੌਕੇ ਰੈਡ ਰਿਬਨ ਕਲੱਬ ਦੇ ਇੰਚਾਰਜ ਸੁਦੇਸ਼ ਕੁਮਾਰ ਨਾਭਾ ਨੇ ਬੱਚਿਆਂ ਨੂੰ ਏਡਜ਼ ਦੀ ਮਹਾਂਮਾਰੀ ਬਾਰੇ ਜਾਗਰੂਕ ਕਰਦੇ ਹੋਏ ਜੀਵਨ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਪਾਲਣਾ ਕਰਨ ਸਬੰਧੀ ਪ੍ਰੇਰਿਤ ਕੀਤਾ। ਇਸ ਮੌਕੇ ਰਾਕੇਸ਼ ਕੁਮਾਰ ਅਤੇ ਹਰਦੇਵ ਸਿੰਘ ਨੇ ਸਟੇਜ਼ ਦੀ ਕਾਰਵਾਈ ਬਾਖੂਬੀ ਨਿਭਾਈ।


Post a Comment