ਸ੍ਰੀ ਮੁਕਤਸਰ ਸਾਹਿਬ / ਪੰਜਾਬ ਸਰਕਾਰ ਵਲੋਂ ਸ੍ਰੀ ਮੁਕਤਸਰ ਸਾਹਿਬ ਜਿਲ ਦੇ ਪਿੰਡ ਦੋਦਾ ਵਿਖੇ 5 ਦਸੰਬਰ-2012 ਨੂੰ ਕਰਵਾਏ ਜਾ ਰਹੇ ਤੀਸਰੇ ਪਰਲਜ ਵਰਲਡ ਕੱਪ ਕਬੱਡੀ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਇੱਕ ਰਿਵਿਊ ਮੀਟਿੰਗ ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦੋਦਾ ਵਿਖੇ ਹੋਈ । ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਸੁਰਜੀਤ ਸਿੰਘ ਸੀਨੀਅਰ ਪੁਲਿਸ ਕਪਤਾਨ , ਸ੍ਰੀ ਐਨ.ਐਸ. ਬਾਠ ਐਡੀਸ਼ਨਲ ਡਿਪਟੀ ਕਮਿਸ਼ਨਰ,ਸ੍ਰੀ ਐਸ.ਪੀ.ਸ੍ਰੀ ਐਨ.ਪੀ.ਐਸ.ਸਿੱਧੂ, ਸ੍ਰੀ ਵੀ.ਪੀ.ਸਿੰਘ ਬਾਜਵਾ ਐਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ, ਸ੍ਰੀ ਅਮਨਦੀਪ ਬਾਂਸਲ ਐਸ.ਡੀ.ਐਮ ਮਲੋਟ, ਜ਼ਿਲ•ਾ ਖੇਡ ਅਫ਼ਸਰ ਸ: ਬਲਵੰਤ ਸਿੰਘ, ਜ਼ਿਲ•ਾ ਸਿੱਖਿਆ ਅਫ਼ਸਰ ਸ੍ਰੀਮਤੀ ਗੁਰਵਿੰਦਰ ਪਾਲ ਕੌਰ, ਸਕੱਤਰ ਰੈਡ ਕ੍ਰਾਸ ਸ੍ਰੀਮਤੀ ਹਰਦੇਵ ਕੌਰ ਗਿੱਲ, ਪ੍ਰਿੰਸੀਪਲ ਸ੍ਰੀ ਨਰੋਤਮ ਦਾਸ, ਸ: ਸੰਤ ਸਿੰਘ ਬਰਾੜ ਹਲਕਾ ਇੰਚਾਰਜ ਗਿੱਦੜਬਾਹਾ, ਸ: ਗੁਲਾਬ ਸਿੰਘ ਸਰਪੰਚ, ਸ: ਸੁਖਪਾਲ ਸਿੰਘ ਵੀ ਮੌਕੇ ਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਦਾ ਵਿਖੇ ਹੋਣ ਵਾਲੇ ਤੀਸਰੇ ਪਰਲਜ ਵਰਲਡ ਕੱਪ ਕਬੱਡੀ ਕਰਵਾਉਣ ਲਈ ਜਿਲ•ਾ ਪ੍ਰਸ਼ਾਸਨ ਵਲੋਂ ਸਾਰੇ ਪੁਖਤਾ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਅਤੇ ਜੁੰਮੇਵਾਰ ਅਧਿਕਾਰੀਆਂ ਦੀਆਂ ਇਸ ਮੈਚ ਨੂੰ ਨੇਪਰੇ ਚੜ•ਾਉਣ ਲਈ ਡਿਊਟੀਆਂ ਪਹਿਲਾਂ ਹੀ ਲਗਾਂ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆਂ ਨਗਰ ਕੌਸਲ ਵਲੋਂ ਇਸ ਸਟੇਡੀਅਮ ਦੀ ਸਾਫ-ਸਫਾਈ ਦਾ ਕੰਮ ਨੂੰ ਮੁਕੰਮਲ ਕੀਤਾ ਜਾ ਰਿਹਾ ਹੈ। ਉਹਨਾਂ ਬੀ.ਐਂਡ ਆਰ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਸਟੇਡੀਅਮ ਦੀ ਰੰਗ ਰੰਗਾਈ ਦਾ ਕੰਮ ਤਸੱਲੀਬਖਸ਼ ਢੰਗ ਨਾਲ ਜਲਦੀ ਮੁਕੰਮਲ ਕੀਤਾ ਜਾਵੇ । ਉਹਨਾਂ ਬੀ.ਐਂਡ ਆਰ. ਇਲੈਕਟਰੀਕਲ ਅਤੇ ਸਕੂਲ ਪ੍ਰਿੰਸੀਪਲ ਨੂੰ ਹਦਾਇਤ ਕੀਤੀ ਕਿ ਸਕੂਲ ਦੇ ਕਮਰਿਆਂ ਦੇ ਬਿਜਲੀ ਵਾਲੇ ਸਾਰੇ ਪੁਆਇੰਟ ਚੈਕ ਕੀਤੇ ਜਾਣ ਅਤੇ ਰੋਸ਼ਨੀ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ। ਉਹਨਾਂ ਅੱਗੇ ਦੱਸਿਆਂ ਕਿ ਕਬੱਡੀ ਮੈਚ ਦੇਖਣ ਆਏ ਖੇਡ ਪ੍ਰੇਮੀਆਂ ਨੂੰ ਪੀਣ ਵਾਲੇ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਇਆ ਕਰਨ ਲਈ ਜਨ ਸਿਹਤ ਅਤੇ ਮਾਰਕੀਟ ਕਮੇਟੀ ਵਿਭਾਗ ਦੀ ਡਿਊਟੀ ਲਗਾਂ ਦਿੱਤੀ ਗਈ ਹੈ। ਉਹਨਾਂ ਅੱਗੇ ਦੱਸਿਆਂ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਮੈਡੀਕਲ ਟੀਮਾਂ ਵੱਖਰੇ ਤੌਰ ਤੇ ਤਾਇਨਾਤ ਕੀਤੀਆਂ ਜਾਣਗੀਆਂ ।
ਪਿੰਡ ਦੋਦਾ ਵਿਖੇ ਹੋਣ ਵਾਲੇ ਵਿਸਵ ਕਬੱਡੀ ਕੱਪ ਦੇ ਮੈਚ ਦੇ ਅਗੇਤੇ ਪ੍ਰਬੰਧਾ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਅਤੇ ਹੋਰ ਆਗੂ। ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਪਿੰਡ ਦੋਦਾ ਵਿਖੇ ਹੋਣ ਵਾਲੇ ਵਿਸਵ ਕਬੱਡੀ ਕੱਪ ਦੇ ਮੈਚ ਦੇ ਅਗੇਤੇ ਪ੍ਰਬੰਧਾ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ।

Post a Comment